03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਯੂਥ ਕਾਂਗਰਸ ਦੇ ਆਹੁਦੇਦਾਰ ਦੀ ਚੋਣ ਜਿੱਤਣ ਉਪਰੰਤ ਵੜੈਚ ਨੂੰ ਸਿੰਗਲਾ ਨੇ ਕੀਤਾ ਸਨਮਾਨਿਤ

ਅਜੀਤ ਡੈਸਕ 28-06-2026
ਸੰਗਰੂਰ, 27 ਜੂਨ (ਅਮਨਦੀਪ ਸਿੰਘ ਬਿੱਟਾ)– ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਸ੍ਰੀਮਤੀ ਰਜਿੰਦਰ ਕੌਰ ਮੀਮਸਾ ਦੇ ਸਪੁੱਤਰ ਇੰਜੀਨੀਅਰ ਹਰਿੰਦਰਜੀਤ ਸਿੰਘ ਵੜੈਚ ਮੀਮਸਾ ਜਿਨ੍ਹਾਂ ਵਿਧਾਨ ਸਭਾ ਹਲਕਾ ਭਦੌੜ ਦੇ ਮੀਤ ਪ੍ਰਧਾਨ ਵਜੋਂ ਯੂਥ ਕਾਂਗਰਸ ਦੀ ਚੋਣ ਜਿੱਤੀ ਹੈ, ਨੂੰ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਸਨਮਾਨਿਤ ਕੀਤਾ ਗਿਆ । ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵਿਚ ਮਹਿਲਾਵਾਂ ਨੂੰ ਜਥੇਬੰਦ ਕਰਨ ਅਤੇ ਵੱਖ-ਵੱਖ ਰਾਜਨੀਤਕ ਘੋਲਾਂ ਦੌਰਾਨ ਸਰਗਰਮ ਮੋਹਰੀ ਰੋਲ ਨਿਭਾਉਂਦੇ ਆ ਰਹੇ ਸ੍ਰੀਮਤੀ ਮੀਮਸਾ ਦੇ ਸਪੁੱਤਰ ਹਰਿੰਦਰਜੀਤ ਸਿੰਘ ਵੜੈਚ ਨੇ ਯੂਥ ’ਚ ਮੀਮਸਾ ਪਰਿਵਾਰ ਦੀ ਪੈਂਠ ਨੂੰ ਬਰਕਰਾਰ ਰੱਖਦਿਆਂ ਇਹ ਚੋਂਣ ਜਿੱਤਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਸੰਗਰੂਰ, ਭਦੌੜ ਸਮੇਤ ਲੋਕ ਸਭਾ ਹਲਕਾ ਸੰਗਰੂਰ ਵਿੱਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨਾ ਮੁੱਖ ਪਹਿਲ ਰਹੇਗੀ। ਵਿਜੈਇੰਦਰ ਸਿੰਗਲਾ ਨੇ ਇੰਜੀਨੀਅਰ ਹਰਿੰਦਰਜੀਤ ਸਿੰਘ ਵੜੈਚ (ਮੀਮਸਾ) ਦੀ ਪਿੱਛ ਥਾਪੜਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਅਜਿਹੇ ਨੌਜਵਾਨਾਂ ’ਤੇ ਵੱਡਾ ਮਾਣ ਹੈ ਜੋ ਪਾਰਟੀ ਨੂੰ ਮਜਬੂਤ ਕਰ ਰਹੇ ਹਨ ।
ਪਿਛਲੀ ਖ਼ਬਰ ਬਿਜਲੀ ਮੁਲਾਜ਼ਮ ਅੱਜ ਮੁੱਖ ਮੰਤਰੀ ਨਿਵਾਸ ਦਾ ਕਰਨਗੇ ਘਿਰਾਓ-ਚੱਠਾ ਅਗਲੀ ਖ਼ਬਰ ਐਨ.ਆਈ.ਐਮ.ਏ. ਵਲੋਂ ਦਿਲ ਦੇ ਰੋਗਾਂ ਸੰਬੰਧੀ ਵਿਚਾਰ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।