03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪਿੰਡ ਭੈਣੀ ਕੰਬੋਆਂ ਦੀ ਸੜਕ ਕਰੀਬ ਸਾਢੇ 42 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ <br/>

ਅਜੀਤ ਡੈਸਕ 16-06-2026
ਮਲੇਰਕੋਟਲਾ, 15 ਜੂਨ (ਮੁਹੰਮਦ ਹਨੀਫ਼ ਥਿੰਦ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ, ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਅਤੇ ਮਾਰਕੀਟ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਜਾਫ਼ਰ ਅਲੀ ਭੈਣੀ ਦੀ ਅਗਵਾਈ ਹੇਠ ਕੀਤੇ ਜਾ ਰਹੇ ਸਰਵਪੱਖੀ ਵਿਕਾਸ ਕਾਰਜਾਂ ਨਾਲ ਪਿੰਡ ਵਾਸੀਆਂ ਦੀ ਕਈ ਸਾਲਾਂ ਤੋਂ ਚੱਲੀ ਆ ਰਹੀ ਭਾਰੀ ਮੰਗ ਨੂੰ ਉਸ ਸਮੇਂ ਬੂਰ ਪਿਆ | ਜਦੋਂ ਉਪਰੋਕਤ ਆਗੂਆਂ ਦੀ ਕੋਸ਼ਿਸ਼ਾਂ ਸਦਕਾ ਖੰਨਾ ਮੁੱਖ ਮਾਰਗ ਤੋਂ ਪਿੰਡ ਭੈਣੀ ਨੂੰ ਜਾਂਦੀ ਸੜਕ ਦਾ ਨਿਰਮਾਣ ਕਰੀਬ ਸਾਢੇ 42 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ ਅਤੇ ਅੱਜ ਇਹ ਸੜਕ (ਆਰ.ਸੀ.ਸੀ) ਮੈਟੀਰੀਅਲ ਨਾਲ ਬਣ ਕੇ ਤਿਆਰ ਹੋ ਗਈ ਹੈ | ਸੜਕ ਬਣਨ ਦੀ ਖ਼ੁਸ਼ੀ 'ਚ ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ | ਉਪਰੋਕਤ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਜਾਫ਼ਰ ਅਲੀ ਭੈਣੀ ਨੇ ਦੱਸਿਆ ਕਿ ਪਿੰਡ ਨੂੰ ਜਾਂਦੀ ਇਸ ਸੜਕ ਦੀ ਹਾਲਤ ਕਾਫ਼ੀ ਸਾਲਾਂ ਤੋਂ ਖ਼ਸਤਾ-ਹਾਲ ਚੱਲੀ ਆ ਰਹੀ ਸੀ | ਹੁਣ ਇਸ ਸੜਕ ਦੇ ਬਣਨ ਨਾਲ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ, ਦੋਵੇਂ ਵਿਧਾਇਕਾਂ ਅਤੇ ਚੇਅਰਮੈਨ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਸੁੱਖ ਦਾ ਸਾਹ ਲਿਆ ਹੈ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਮਲੇਰਕੋਟਲਾ ਦੇ ਚੇਅਰਮੈਨ ਜਾਫ਼ਰ ਅਲੀ ਭੈਣੀ, ਸਾਬਕਾ ਸਰਪੰਚ ਮੁਹੰਮਦ ਯਾਮੀਨ ਬਿੱਟੂ, ਪੰਚ ਸੋਨੀ, ਸਲਾਮਦੀਨ ਠੇਕੇਦਾਰ, ਮੁਹੰਮਦ ਅਕਰਮ, ਕਾਸਿਮ ਅਲੀ ਕਾਰ ਮਿਸਤਰੀ, ਨਸੀਰ ਅਹਿਮਦ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਐਸ.ਡੀ.ਐਮ. ਅਤੇ ਓ.ਐਸ.ਡੀ. ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ <br/> ਅਗਲੀ ਖ਼ਬਰ ਰਾਵੀ ਪਾਰ ਦੇ 7 ਪਿੰਡਾਂ ਨੰੂ ਭਾਰਤ-ਪਾਕਿ ਵੰਡ ਤੋਂ ਬਾਅਦ ਵੀ ਨਸੀਬ ਨਹੀਂ ਹੋਇਆ ਪੱਕਾ ਪੁਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।