30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਗੁਰਮਤਿ ਵਿੱਦਿਆ ਅਤੇ ਪੰਥਕ ਰਵਾਇਤਾਂ ਸਿਖਲਾਈ ਸਮਾਗਮ ਕਰਵਾਇਆ

ਅਜੀਤ ਡੈਸਕ 15-06-2026
ਭਵਾਨੀਗੜ੍ਹ, 14 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਿੱਖ ਬੱਚਿਆਂ ਅਤੇ ਨੌਜਵਾਨਾਂ ਨੂੰ ਗੁਰਮਤਿ ਵਿੱਦਿਆ ਅਤੇ ਪੰਥਕ ਰਵਾਇਤਾਂ ਨਾਲ ਜੋੜਨ ਲਈ ਸਿੱਖ ਜਥਾ ਮਾਲਵਾ ਵਲੋਂ 7 ਦਿਨਾਂ ਗੁਰਮਤਿ ਸਿਖਲਾਈ ਸਮਾਗਮ ਕਰਵਾਇਆ ਗਿਆ, ਜਿਸ ਦੇ ਸਮਾਪਤੀ ਸਮਾਗਮ ਦੌਰਾਨ ਕਰੀਬ 4 ਦਰਜਨ ਸਿੱਖਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਿਖਲਾਈ ਸਮਾਗਮ ਦੌਰਾਨ ਸਿੱਖਿਆਰਥੀਆਂ ਨੂੰ ਘੋੜਸਵਾਰੀ, ਸਸਤਰ ਵਿੱਦਿਆ, ਸੰਗੀਤ ਵਿੱਦਿਆ, ਮੁਹਾਰਨੀ, ਗੁਰਬਾਣੀ ਕੰਠ ਅਭਿਆਸ ਅਤੇ ਨਿਸ਼ਾਨੇਬਾਜ਼ੀ ਦੀ ਸਿਖਲਾਈ ਦਿੱਤੀ ਗਈ | ਅੰਮਿ੍ਤ ਵੇਲੇ ਤੋਂ ਲੈ ਕੇ ਸੰਧਿਆ ਦੇ ਦੀਵਾਨਾਂ ਤੱਕ ਵੱਖ-ਵੱਖ ਸੈਸ਼ਨਾਂ ਰਾਹੀਂ ਇਹ ਸਿਖਲਾਈ ਕਰਵਾਈ ਗਈ | ਗਿਆਨੀ ਲਖਵਿੰਦਰ ਸਿੰਘ ਨੇ ਗੁਰਬਾਣੀ ਉਚਾਰਨ, ਭਾਈ ਗੁਰਜੰਟ ਸਿੰਘ ਨੇ ਸੰਗੀਤ, ਭਾਈ ਪਰਵਿੰਦਰ ਸਿੰਘ ਨੇ ਘੋੜਸਵਾਰੀ, ਭਾਈ ਜਸਵਿੰਦਰ ਸਿੰਘ ਨੇ ਸਸਤਰ ਵਿੱਦਿਆ ਅਤੇ ਅਨੰਤਵੀਰ ਸਿੰਘ ਨੇ ਨਿਸ਼ਾਨੇਬਾਜ਼ੀ ਦੀ ਸਿਖਲਾਈ ਦਿੱਤੀ | ਸਮਾਗਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿੱਖ ਜਥਾ ਮਾਲਵਾ ਦੇ ਆਗੂ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਸਿੱਖ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਨਾਲ ਆਪਣੀ ਰਵਾਇਤੀ ਅਤੇ ਗੁਰਮਤਿ ਵਿੱਦਿਆ ਨੂੰ ਬਣਦਾ ਮਹੱਤਵ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਆਪਣੀ ਵਿਰਾਸਤੀ ਵਿੱਦਿਆ ਨੂੰ ਮੁੜ ਪ੍ਰਫੁੱਲਿਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖ ਰਹਿਣੀ-ਬਹਿਣੀ ਨਾਲ ਜੋੜਨ ਦੇ ਮੰਤਵ ਨਾਲ ਇਹ ਉਪਰਾਲਾ ਕੀਤਾ ਗਿਆ ਹੈ | ਸਮਾਗਮ ਵਿੱਚ ਸ਼ਹੀਦ ਭਾਈ ਪਿਆਰਾ ਸਿੰਘ ਆਲੋਅਰਖ਼ ਦੇ ਭਰਾ ਭਾਈ ਗੁਰਦਿੱਤ ਸਿੰਘ ਆਲੋਅਰਖ਼ ਅਤੇ ਜਥੇਦਾਰ ਬਾਬਾ ਮੱਘਰ ਸਿੰਘ ਦੇ ਭਤੀਜੇ ਭਾਈ ਤਰਸੇਮ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਿੱਖਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਦਿਆਂ ਉਤਸ਼ਾਹਿਤ ਕੀਤਾ | ਇਸ ਮੌਕੇ ਭਾਈ ਗੁਰਜੀਤ ਸਿੰਘ ਦੁੱਗਾਂ, ਭਾਈ ਹਰਪ੍ਰੀਤ ਸਿੰਘ ਲੌਂਗੋਵਾਲ, ਭਾਈ ਪਰਵਿੰਦਰ ਸਿੰਘ, ਸ. ਭੁਪਿੰਦਰ ਸਿੰਘ ਗਰੇਵਾਲ, ਬਲਕਾਰ ਸਿੰਘ ਮਾਝੀ, ਭਾਈ ਸਤਪਾਲ ਸਿੰਘ ਸੰਗਰੂਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲਰ ਕੰਚਨ ਵਰਮਾ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਿਲੇ ਅਗਲੀ ਖ਼ਬਰ ਪੱਤਰਕਾਰ ਦਲਜੀਤ ਸਿੰਘ ਮੱਕੜ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।