31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਬੇਰੁਜ਼ਗਾਰ ਸੱਥ ਲਈ ਪਹਿਲਾਂ ਬੀਰ ਕਲਾਂ ਵਿਖੇ ਇਕੱਤਰ ਹੋਣਗੇ ਨੌਜਵਾਨ <br/>

ਅਜੀਤ ਡੈਸਕ 15-06-2026
ਸੰਗਰੂਰ, 14 ਜੂਨ (ਅਮਨਦੀਪ ਸਿੰਘ ਬਿੱਟਾ) - ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਰਮਨ ਕੁਮਾਰ ਮਲੋਟ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਪਿੰਡ ਸਤੌਜ ਵਿਖੇ ਭਲਕੇ 15 ਜੂਨ ਨੂੰ ਲਗਾਈ ਜਾਣ ਵਾਲੀ ਬੇਰੁਜ਼ਗਾਰਾਂ ਦੀ ਸੱਥ ਲਈ ਬੇਰੁਜ਼ਗਾਰ ਪਹਿਲਾਂ ਪਿੰਡ ਬੀਰ ਕਲਾਂ ਵਿਖੇ ਇਕੱਤਰ ਹੋਣਗੇ ਅਤੇ ਉਸ ਉਪਰੰਤ ਸਤੌਜ ਵੱਲ ਤਕਰੀਬਨ 12 ਵਜੇ ਤੋਂ ਬਾਅਦ ਰਵਾਨਾ ਹੋਣਗੇ | ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਪ੍ਰਸ਼ਾਸਨ ਉਨ੍ਹਾਂ ਦੇ ਸਾਥੀਆਂ ਨੂੰ ਅਗਾੳਾੂ ਗਿ੍ਫ਼ਤਾਰ ਜਾਂ ਨਜ਼ਰਬੰਦ ਵੀ ਕਰ ਸਕਦਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸੰਗਰੂਰ ਦੇ ਵੱਡੇ ਚੌਂਕ ਵਿੱਚ ਵੀ ਬੇਰੁਜ਼ਗਾਰਾਂ ਨੇ ਸੱਥ ਲਗਾਈ ਸੀ ਅਤੇ ਰੁਜ਼ਗਾਰ ਦੇ ਮੁੱਦੇ ਉੱਤੇ ਸਰਕਾਰ ਨੂੰ ਬਹਿਸ ਦਾ ਸੱਦਾ ਦਿੱਤਾ ਸੀ | ਸੰਗਰੂਰ ਵਿਖੇ ਲਗਾਈ ਗਈ ਬੇਰੁਜ਼ਗਾਰਾਂ ਦੀ ਸੱਥ ਵਾਂਗ ਹੁਣ ਪਿੰਡ ਸਤੌਜ ਵਿੱਚ ਵੀ ਇਸੇ ਤਰ੍ਹਾਂ ਦੀ ਸੱਥ ਲਗਾਉਣ ਦਾ ਸੱਦਾ ਬੇਰੁਜ਼ਗਾਰਾਂ ਨੇ ਦਿੱਤਾ ਹੈ | ਆਗੂਆਂ ਨੇ ਪੰਜਾਬ ਸਰਕਾਰ ਨੂੰ ਮੁੜ ਘੇਰਦਿਆਂ ਕਿਹਾ ਕਿ ਪਿਛਲੇ ਸਵਾ ਚਾਰ ਸਾਲ ਤੋਂ ਐਨ.ਟੀ.ਟੀ. ਤੋਂ ਲੈ ਕੇ ਸਹਾਇਕ ਪ੍ਰੋਫੈਸਰ ਤੱਕ ਕਿਸੇ ਵੀ ਸ਼੍ਰੇਣੀ ਦੀ ਪੋਸਟ ਨਹੀਂ ਕੱਢੀ ਗਈ ਹੈ ਜਦੋਂ ਕਿ ਸਰਕਾਰ 17000 ਅਧਿਆਪਕ ਭਰਤੀ ਕਰਨ ਅਤੇ 67000 ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ | ਸਿੱਖਿਆ ਕ੍ਰਾਂਤੀ ਅਤੇ ਸਿਹਤ ਕ੍ਰਾਂਤੀ ਦੇ ਮੁੱਦਿਆਂ ਉੱਤੇ ਸਰਕਾਰ ਨੂੰ ਬਹਿਸ ਦੀ ਸਿੱਧੀ ਚੁਨੌਤੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸੇ ਬਹਿਸ ਨੂੰ ਸਫਲ ਬਣਾਉਣ ਲਈ ਬੇਰੁਜ਼ਗਾਰ ਪਿੰਡ ਸਤੌਜ ਵਿਖੇ ਸੱਥ ਲਗਾਉਣ ਜਾ ਰਹੇ ਹਨ | ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਮਨਧੀਰ ਸਿੰਘ, ਦਲਿਤ ਆਗੂ ਸਤਿਗੁਰੂ ਸਿੰਘ ਕੌਹਰੀਆ, ਗੁਰਵੀਰ ਸਿੰਘ, ਹਰਮੇਸ਼ ਸਿੰਘ, ਮਨਜੀਤ ਸਿੰਘ ਸਰਾਵਾ, ਜਗਦੀਪ ਸਿੰਘ ਫਲੇੜਾ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਤਿੰਨ ਨੌਜਵਾਨ ਨਸ਼ੀਲੀਆਂ ਗੋਲੀਆਂ ਅਤੇ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ <br/> ਅਗਲੀ ਖ਼ਬਰ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਕਾਰਨ ਅਕਾਲੀ ਆਗੂਆਂ ਨੇ ਪ੍ਰਗਟਾਇਆ ਰੋਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।