31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਭਗਵੰਤ ਮਾਨ ਦੀ ਅਗਵਾਈ ਹੇਠ ਸਮੁੱਚੇ ਪੰਜਾਬ 'ਚ ਹੋ ਰਹੇ ਵਿਕਾਸ ਕੰਮ- ਬਰਿੰਦਰ ਗੋਇਲ

ਅਜੀਤ ਡੈਸਕ 15-06-2026
ਖਨੌਰੀ, 14 ਜੂਨ (ਬਲਵਿੰਦਰ ਸਿੰਘ ਥਿੰਦ) - ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਵਲੋਂ ਸਮੁੱਚੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਅੰਦਰ ਕਰਵਾਏ ਜਾ ਰਹੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੁੰਦਿਆਂ ਹਲਕੇ ਦੇ ਪਿੰਡ ਕਰੋਦਾ ਦੇ ਕਈ ਦਰਜਨ ਪਰਿਵਾਰਾਂ ਨੇ ਅੱਜ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਪਿੰਡ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਪਿੰਡ ਦੇ ਲਗਭਗ ਹਰ ਪਰਿਵਾਰ ਦੇ ਵਿਅਕਤੀਆਂ ਨੇ ਸ਼ਿਰਕਤ ਕਰਦਿਆਂ ਮੰਤਰੀ ਗੋਇਲ ਤੋਂ ਅਸ਼ੀਰਵਾਦ ਲਿਆ | ਇਸ ਮੌਕੇ 'ਆਪ' 'ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਵੀਰਾ ਸਿੰਘ ਮੈਂਬਰ, ਪਰਜਾਪਤ ਜ਼ਿਲ੍ਹੇ ਸਿੰਘ, ਸਤਪਾਲ ਸਿੰਘ, ਗਜੇ ਸਿੰਘ, ਕਿ੍ਸ਼ਨ ਕੁਮਾਰ, ਮਨਦੀਪ ਪੁੱਤਰ ਸੂਰਜ ਮੱਲ, ਸੋਨੂੰ ਸਿੰਘ ਪੁੱਤਰ ਮਨਿੰਦਰ ਸਿੰਘ , ਜ਼ਿਲ੍ਹੇ ਸਿੰਘ ਪੁੱਤਰ ਮੋਹਨ ਸਿੰਘ, ਗੀਨਾ ਪੁੱਤਰ ਜਗਤ ਰਾਮ, ਵਿੱਕੀ ਪੁੱਤਰ ਕਰਮਵੀਰ, ਕਪਿਲ ਪੁੱਤਰ ਰਾਮ ਨਿਵਾਸ, ਸੰਦੀਪ ਪੁੱਤਰ ਬਸਾਊ, ਅਭਿਸ਼ੇਕ, ਜ਼ੋਰਾ ਸਿੰਘ ਪੁੱਤਰ ਜੈ ਸਿੰਘ, ਅਜੇ ਪੁੱਤਰ ਰਮੇਸ਼ਵਰ ਤੋਂ ਇਲਾਵਾ ਹੋਰਾਂ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਗੋਇਲ ਵਲੋਂ ਹਲਕੇ ਅਤੇ ਉਨ੍ਹਾਂ ਦੇ ਪਿੰਡ ਵਿੱਚ ਕੀਤੇ ਗਏ ਅਤੇ ਕੀਤੇ ਜਾ ਰਹੇ ਵਿਕਾਸ ਕੰਮਾਂ ਤੋਂ ਖੁਸ਼ ਹੋ ਕੇ 'ਆਮ ਆਦਮੀ ਪਾਰਟੀ' ਵਿੱਚ ਸ਼ਾਮਿਲ ਹੋ ਰਹੇ ਹਨ | ਇਸ ਮੌਕੇ ਓ.ਐਸ.ਡੀ. ਰਾਕੇਸ਼ ਕੁਮਾਰ ਗੁਪਤਾ, ਹਲਕਾ ਕੋਆਰਡੀਨੇਟਰ ਵਿਸ਼ਾਲ ਕਾਂਸਲ, ਸੁਰਿੰਦਰ ਕਾਂਸਲ ਕਰੋਦਾ, ਅਗਰਵਾਲ ਵੈਲਫੇਅਰ ਬੋਰਡ ਦੇ ਸੂਬਾ ਕਮੇਟੀ ਮੈਂਬਰ ਸੰਜੇ ਸਿੰਗਲਾ ਖਨੌਰੀ, ਟਰੱਕ ਯੂਨੀਅਨ ਖਨੌਰੀ ਦੇ ਪ੍ਰਧਾਨ ਬੀਰਭਾਨ ਕਾਂਸਲ, ਤੇਜਵੀਰ ਸਿੰਘ ਕਲੇਰ ਠਸਕਾ ਵਾਈਸ ਚੇਅਰਮੈਨ ਬਲਾਕ ਸੰਮਤੀ, ਪ੍ਰਵੀਨ ਕਰੋਦਾ, ਸ਼ਮਸ਼ੇਰ ਸਿਘ ਸਰਪੰਚ ਪਿੰਡ ਕਰੋਦਾ, ਰਿਸ਼ੀਪਾਲ, ਸੁਲਿੰਦਰ, ਰਾਮ ਕੁਮਾਰ, ਪ੍ਰੇਮ ਸਿੰਘ, ਦਾਨਾ ਰਾਮ ਤੋਂ ਇਲਾਵਾ ਹੋਰ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਸਨ |
ਨਵੇਂ ਬੱਸ ਸਟੈਂਡ ਦਾ ਕੀਤਾ ਉਦਘਾਟਨ ਅਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਚੁੱਕਿਆ ਪਰਦਾ
ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਪਹਿਲਾਂ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਪਿੰਡ ਕਰੋਦਾ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਬੱਸ ਸਟੈਂਡ ਦਾ ਉਦਘਾਟਨ ਕਰਦਿਆਂ ਲੋਕ ਅਰਪਿਤ ਕੀਤਾ ਅਤੇ ਪਿੰਡ ਵਿੱਚ ਲਗਾਏ ਗਏ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਪਰਦਾ ਚੁੱਕਣ ਦੀ ਰਸਮ ਕੀਤੀ, ਨਾਲ ਹੀ ਉਨ੍ਹਾਂ ਵਾਲਮੀਕੀ ਧਰਮਸ਼ਾਲਾ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕਰਦਿਆਂ ਕਿਹਾ ਕਿ ਪਿੰਡ ਵਿੱਚ ਵਿਕਾਸ ਕੰਮਾਂ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਬੁੱਤ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਤੇ ਜਜ਼ਬਾ ਪੈਦਾ ਕਰਨ ਵਿੱਚ ਸਹਾਈ ਹੋਵੇਗਾ |

ਪਿਛਲੀ ਖ਼ਬਰ ਵਿਸ਼ਵ ਖ਼ੂਨਦਾਨ ਦਿਵਸ ਮੌਕੇ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਪੈਨਸ਼ਨਰਾਂ ਵਲੋਂ ਪੰਜਾਬ ਸਰਕਾਰ 'ਤੇ ਮੰਗਾਂ ਨੂੰ ਅਣਗੌਲਿਆ ਕਰਨ ਦਾ ਦੋਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।