20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਵਾਈ.ਐਸ. ਸਕੂਲ ਵਿਖੇ ਸੀ.ਬੀ.ਐਸ.ਈ ਦਾ ਦੋ ਰੋਜ਼ਾ ਸਮਾਗਮ ਕਰਵਾਇਆ <br/>

ਅਜੀਤ ਡੈਸਕ 31-05-2026
ਬਰਨਾਲਾ, 30 ਮਈ (ਅਸ਼ੋਕ ਭਾਰਤੀ)-ਵਾਈ.ਐਸ. ਸਕੂਲ ਬਰਨਾਲਾ ਵਿਖੇ ਸੀ.ਬੀ.ਐਸ.ਈ. ਦਾ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ | ਵਾਈ.ਐਸ. ਸਕੂਲ (ਜੈਨੈਕਸਟ) ਦੀ ਜੂਨੀਅਰ ਯੂਨਿਟ, ਸਟੈਪਿੰਗ ਸਟੋਨਜ਼ ਵਿਖੇ ਮੇਜ਼ਬਾਨੀ ਕੀਤੇ ਗਏ ਇਸ ਪ੍ਰੋਗਰਾਮ ਵਿਚ ਕਲਾਸਰੂਮ ਅਭਿਆਸਾਂ ਨੂੰ ਮਜ਼ਬੂਤ ਕਰਨ ਅਤੇ ਸਿੱਖਿਆ ਵਿਚ ਭਵਿੱਖਮੁਖੀ ਪਹੁੰਚਾਂ ਨੂੰ ਅਪਣਾਉਣ ਲਈ ਵਚਨਬੱਧ ਸਿੱਖਿਅਕਾਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਮੱੁਖ ਮਹਿਮਾਨ ਡਾ: ਨਿਧੀ ਬਰਾੜ ਵਾਈਸ ਪਿ੍ੰਸੀਪਲ ਬਲੂਮਿੰਗ ਬਡਜ਼ ਸਕੂਲ ਮੋਗਾ ਅਤੇ ਕਿਰਨਜੀਤ ਕੌਰ ਪੀ.ਜੀ.ਟੀ ਅੰਗਰੇਜ਼ੀ ਜੀ.ਟੀ.ਬੀ ਸਕੂਲ ਸੰਗਰੂਰ ਨੇ ਅੰਗਰੇਜ਼ੀ ਸਿੱਖਿਆ-ਸ਼ਾਸਤਰ, ਅਨੁਭਵੀ ਸਿੱਖਿਆ, ਆਲੋਚਨਾਤਮਿਕ ਸੋਚ, ਸੰਚਾਰ ਹੁਨਰ, ਸਮਰੱਥਾ-ਅਧਾਰਿਤ ਸਿੱਖਿਆ ਅਤੇ ਪ੍ਰਭਾਵਸ਼ਾਲੀ ਕਲਾਸਰੂਮ ਸ਼ਮੂਲੀਅਤ ਵਿਚ ਸਮਰੱਥਾਵਾਂ ਵਧਾਉਣ 'ਤੇ ਧਿਆਨ ਕੇਂਦਰਿਤ ਕੀਤਾ | ਇਸ ਦੌਰਾਨ ਅਧਿਆਪਕਾਵਾਂ ਦੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਪਿ੍ੰਸੀਪਲ ਵਿੰਮੀਪੁਰੀ, ਵਾਈ.ਐਸ. ਸਕੂਲਾਂ ਦਾ ਸਟਾਫ਼ ਹਾਜ਼ਰ ਸਨ |

ਪਿਛਲੀ ਖ਼ਬਰ ਬਰਨਾਲਾ ਅਤੇ ਸੰਗਰੂਰ 'ਚ ਕੰਨਾਂ ਦਾ ਫ੍ਰੀ ਟੈੱਸਟ ਅਤੇ 50 ਫ਼ੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ <br/> ਅਗਲੀ ਖ਼ਬਰ ਕੈਂਬਿ੍ਜ ਇੰਟਰਨੈਸ਼ਨਲ ਸਕੂਲ 'ਚ ਦਿਲਚਸਪ ਢੰਗ ਨਾਲ ਹੋਈ 'ਇਨਵੈਸਟੀਚਰ ਸੈਰੇਮਨੀ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।