19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

'ਆਪ' ਦੇ ਜੇਤੂ ਕੌਂਸਲਰ ਮੈਡਮ ਆਸ਼ਾ ਬਜਾਜ ਨੇ ਵਾਰਡ ਵਾਸੀਆਂ ਦਾ ਕੀਤਾ ਧੰਨਵਾਦ <br/>

ਅਜੀਤ ਡੈਸਕ 31-05-2026
ਸੁਨਾਮ ਊਧਮ ਸਿੰਘ ਵਾਲਾ, 30 ਮਈ (ਧਾਲੀਵਾਲ, ਭੁੱਲਰ) - ਨਗਰ ਕੌਂਸਲ ਸੁਨਾਮ ਦੀਆਂ ਹੋਈਆ ਚੋਣਾਂ ਵਿੱਚ ਵਾਰਡ ਨੰਬਰ 1 ਤੋਂ ਭਾਰੀ ਬਹੁਮਤ ਨਾਲ ਮੁੜ ਜਿੱਤ ਪ੍ਰਾਪਤ ਕਰਨ ਵਾਲੇ ਮੈਡਮ ਆਸ਼ਾ ਬਜਾਜ ਵਲੋਂ ਅੱਜ ਆਪਣੇ ਵਾਰਡ ਅਧੀਨ ਆਉਂਦੀ ਗੁਰੂ ਅਰਜਨ ਦੇਵ ਕਾਲੋਨੀ ਦੇ ਵਾਸੀਆਂ ਦਾ ਧੰਨਵਾਦੀ ਦੌਰਾ ਕੀਤਾ ਗਿਆ | ਇਸ ਮੌਕੇ ਵਾਰਡ ਵਾਸੀਆਂ ਵਲੋਂ ਮੈਡਮ ਆਸ਼ਾ ਬਜਾਜ ਨੂੰ ਥਾਂ-ਥਾਂ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਗਰ ਕੌਂਸਲਰ ਆਸ਼ਾ ਬਜਾਜ ਨੇ ਕਿਹਾ ਕਿ ਜੋ ਵਾਰਡ ਵਾਸੀਆਂ ਨੇ ਮੇਰੇ ਵਿੱਚ ਮੁੜ ਭਰੋਸਾ ਜਤਾਇਆ ਹੈ, ਉਸ ਲਈ ਮੈਂ ਸਦਾ ਵਾਰਡ ਵਾਸੀਆਂ ਦੀ ਰਿਣੀ ਰਹਾਂਗੀ | ਉਨ੍ਹਾਂ ਕਿਹਾ ਕਿ ਸ਼ਹਿਰ ਦਾ ਇਹ ਵਾਰਡ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਆਪਣਾ ਵਾਰਡ ਹੈ, ਜਿਸ ਕਰਕੇ ਇਸ ਵਾਰਡ ਦੀਆਂ ਬਾਕੀ ਰਹਿੰਦੇ ਕੰਮਾਂ ਨੂੰ ਵੀ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ 'ਤੇ ਮੋਹਰ ਲਾ ਕੇ 'ਆਪ' ਦੇ ਕੌਂਸਲਰਾਂ ਨੂੰ ਵੱਡੀ ਲੀਡ ਨਾਲ ਜਿਤਾਇਆ ਹੈ | ਇਸ ਮੌਕੇ ਕਵਲਜੀਤ ਕੌਰ ਗਿੱਲ, ਪਰਮਜੀਤ ਕੌਰ ਧਾਲੀਵਾਲ, ਸੁਖਵਿੰਦਰ ਕੌਰ, ਰਾਜ ਰਾਣੀ, ਮਿਸਜ ਅਰੋੜਾ, ਵੱਡੀ ਗਿਣਤੀ ਮਹਿਲਾਵਾਂ ਮੌਜੂਦ ਸਨ |

ਪਿਛਲੀ ਖ਼ਬਰ ਸੱਸ ਅਤੇ ਨੂੰਹ ਦੋਵੇਂ ਜਿੱਤੀਆਂ <br/> ਅਗਲੀ ਖ਼ਬਰ ਮਲੇਰਕੋਟਲਾ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਲੋਕ-ਪੱਖੀ ਨੀਤੀਆਂ 'ਤੇ ਮੋਹਰ ਲਗਾਈ- ਵਿਧਾਇਕ ਡਾਕਟਰ ਰਹਿਮਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।