26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਡਾਇਰੀਆ ਪ੍ਰਭਾਵਿਤ ਮਰੀਜ਼ਾਂ ਦੇ ਤੰਦਰੁਸਤ ਹੋ ਕੇ ਘਰ ਜਾਣ ਨਾਲ ਮਰੀਜ਼ਾਂ ਦੀ ਗਿਣਤੀ ਘਟੀ <br/>

ਅਜੀਤ ਡੈਸਕ 29-05-2026
ਮੂਣਕ, 28 ਮਈ (ਵਰਿੰਦਰ ਭਾਰਦਵਾਜ) - ਇਕ ਵਿਆਹ ਸਮਾਰੋਹ 'ਚ ਕਥਿਤ ਤੌਰ 'ਤੇ ਖਾਣ-ਪੀਣ ਦੀਆਂ ਮਿਲਾਵਟੀ ਚੀਜ਼ਾਂ ਖਾਣ ਤੋਂ ਬਾਅਦ 125 ਤੋਂ ਵੱਧ ਲੋਕ ਡਾਇਰੀਆ ਪ੍ਰਭਾਵਿਤ ਹੋਏ ਸਨ, ਇਸ ਦੌਰਾਨ ਪਹਿਲੇ ਦਿਨ 50 ਤੋਂ ਵੱਧ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਮੂਣਕ ਵਿੱਚ ਦਾਖਲ ਕਰਵਾਇਆ ਗਿਆ, ਦੂਜੇ ਦਿਨ 70 ਤੋਂ ਵੱਧ ਅਤੇ ਤੀਜੇ ਦਿਨ, ਲਗਭਗ 90 ਮਰੀਜ਼ ਦਾਖਲ ਕਰਵਾਏ ਗਏ ਅਤੇ ਬਹੁਤ ਸਾਰੇ ਮਰੀਜ਼ ਮੂਣਕ, ਟੋਹਾਣਾ ਤੇ ਹੋਰ ਸ਼ਹਿਰਾਂ ਦੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ ਅਤੇ ਕੁੱਝ ਗੰਭੀਰ ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਵੱਡੇ ਸਰਕਾਰੀ ਹਸਪਤਾਲਾਂ ਵਿਚ ਰੈਫ਼ਰ ਕੀਤਾ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਸਰਕਾਰੀ ਹਸਪਤਾਲ ਮੂਣਕ ਵਿੱਚ ਦਾਖਲ 93 ਮਰੀਜ਼ਾਂ ਵਿੱਚੋ ਤੀਜੇ ਦਿਨ ਇਲਾਜ ਕਰਵਾਉਣ ਉਪਰੰਤ ਤੰਦਰੁਸਤ ਹੋਏ | ਕੁੱਝ ਮਰੀਜ਼ਾਂ ਬਜ਼ੁਰਗਾਂ, ਅÏਰਤਾਂ, ਪੁਰਸ਼ਾਂ ਤੇ ਬੱਚਿਆਂ ਨੂੰ ਡਾਕਟਰਾਂ ਵੱਲੋਂ ਚੈੱਕ ਕਰਨ ਉਪਰੰਤ ਛੁੱਟੀ ਕਰ ਕੇ ਘਰ ਭੇਜ ਦਿੱਤਾ ਗਿਆ ਜਿਨ੍ਹਾਂ ਨੇ ਘਰ ਪਹੁੰਚ ਕੇ ਸੁਖ ਦਾ ਸਾਹ ਲਿਆ | ਜਦਕਿ 10 ਮਰੀਜ਼ਾਂ ਨੂੰ ਰੈਫ਼ਰ ਕੀਤਾ ਗਿਆ ਸੀ, 43 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਹੈ, 40 ਮਰੀਜ਼ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ ਉਹ ਵੀ ਜਲਦੀ ਤੰਦਰੁਸਤ ਹੋ ਕੇ ਆਪੋ ਅਪਣੇ ਘਰ ਚਲੇ ਜਾਣਗੇ |
ਕੀ ਕਹਿੰਦੇ ਹਨ ਸ਼ਹਿਰ ਵਾਸੀ :-
ਸ਼ਹਿਰ ਵਾਸੀਆਂ ਨੇ ਮਿਲਾਵਟ ਖੋਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਸਿਹਤ ਵਿਭਾਗ ਤੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਮੁੜ ਵਾਪਰਨ 'ਤੇ ਸੰਪੂਰਨ ਰੋਕ ਲਗਾਉਣ ਲਈ ਨਕਲੀ ਅਤੇ ਮਿਆਦ ਪੁੱਗੀਆਂ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |
ਸਮਾਜ ਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ :-
ਸਮਾਜ ਸੇਵੀ ਸੰਸਥਾਵਾਂ ਵੱਲੋਂ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ, ਬੈਡਾਂ, ਬਿਸਤਰਿਆਂ ਦੀ ਘਾਟ, ਮਰੀਜ਼ਾਂ ਤੇ ਸੰਭਾਲਣ ਵਾਲਿਆ ਲਈ ਭੋਜਨ, ਫਲ, ਜੂਸ, ਦਲੀਆ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਪ੍ਰਦਾਨ ਕਰ ਰਹੀਆਂ ਹਨ ਅਤੇ ਮਰੀਜ਼ਾਂ ਦੀ ਸਿਹਤ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ |
ਡਾਕਟਰ ਤੇ ਪੈਰਾ ਮੈਡੀਕਲ ਟੀਮਾਂ ਚੌਵੀ ਘੰਟੇ ਤਾਇਨਾਤ :-
ਐਸ.ਐਮ.ਓ. ਡਾਕਟਰ ਸੁਖਲੀਨ ਕੌਰ ਨੇ ਕਿਹਾ ਕਿ ਸਿਵਲ ਸਰਜਨ ਡਾਕਟਰ ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾਕਟਰ ਤੇ ਨਰਸਿੰਗ ਸਟਾਫ਼ ਦਿਨ-ਰਾਤ ਵੱਖ-ਵੱਖ ਸ਼ਿਫ਼ਟਾਂ ਵਿੱਚ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਲਗਿਆ ਹੋਇਆ ਹੈ | ਮਰੀਜ਼ਾਂ ਦੀ ਸਥਿਤੀ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਹੈ, ਹਸਪਤਾਲ ਵਿੱਚ ਦਾਖਲ ਬਹੁਤ ਸਾਰੇ ਮਰੀਜ਼ਾਂ ਨੂੰ ਤੰਦਰੁਸਤ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ ਬਾਕੀ ਮਰੀਜ਼ ਵੀ ਤੇਜ਼ੀ ਨਾਲ ਠੀਕ ਹੋ ਰਹੇ ਹਨ |
ਕੀ ਕਹਿੰਦੇ ਹਨ ਕੈਬਨਿਟ ਮੰਤਰੀ ਬਰਿੰਦਰ ਗੋਇਲ : -
ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਇਸ ਗੰਭੀਰ ਮਸਲੇ ਤੇ ਉਹ ਨਿਗਰਾਨੀ ਰੱਖ ਰਹੇ ਹਨ, ਲੋੜ ਅਨੁਸਾਰ ਸਿਹਤ ਵਿਭਾਗ ਕੋਲ ਡਾਕਟਰ, ਸਪੈਸ਼ਲਿਸਟ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਤੈਨਾਤ ਕੀਤਾ ਹੋਇਆ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ | ਇਲਾਜ ਦੌਰਾਨ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਸਾਈਕਲਿਸਟਾਂ, ਸੈਰ ਕਰਨ ਵਾਲਿਆਂ ਦੀ ਸੁਰੱਖਿਆ ਲਈ ਸਰਕਾਰ ਗਸ਼ਤ ਟੀਮ ਬਣਾਏ <br/> ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਪੰਜਾਬ ਪ੍ਰਧਾਨ ਬਣਨ ਨਾਲ ਸੰਗਰੂਰ ਦੇ ਭਾਜਪਾ ਆਗੂ ਹੋਏ ਬਾਗੋ-ਬਾਗ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।