03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਮੁੱਚੇ ਪੰਥ ਨੂੰ ਇੱਕ ਪਲੇਟਫ਼ਾਰਮ 'ਤੇ ਇਕੱਠੇ ਹੋਣ ਦੀ ਲੋੜ- ਬਹਿਣੀਵਾਲ <br/>

ਅਜੀਤ ਡੈਸਕ 24-05-2026
ਲਹਿਰਾਗਾਗਾ, 23 ਮਈ (ਅਸ਼ੋਕ ਗਰਗ) - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਲੋਂ ਕੀਤੀ ਗਈ ਭਰਤੀ ਰਾਹੀਂ ਹੋਂਦ 'ਚ ਆਇਆ ਹੈ | ਜਿਸ ਦੀ 16 ਲੱਖ ਤੋਂ ਵੱਧ ਹੋਈ ਭਰਤੀ ਰਾਹੀਂ ਚੁਣੇ ਗਏ ਡੈਲੀਗੇਟਾਂ ਰਾਹੀਂ ਚੋਣ ਕੀਤੀ ਹੈ | ਜਿਸ ਦਾ ਮੁੱਖ ਮਕਸਦ ਸਿੱਖੀ ਸਿਧਾਂਤਾਂ 'ਤੇ ਪਹਿਰਾ ਦਿੰਦੇ ਹੋਏ ਸਿੱਖ ਸੰਸਥਾਵਾਂ ਦੀ ਰਾਖੀ ਕਰਨਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚਤਾ ਨੂੰ ਕਾਇਮ ਰੱਖਣਾ, ਸਿੱਖੀ ਪਰੰਪਰਾਵਾਂ ਨੂੰ ਕਾਇਮ ਰੱਖਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਾਇਮ ਰੱਖਣਾ ਹੈ | ਇਸ ਪ੍ਰਾਪਤੀ ਲਈ ਸਾਨੂੰ ਭਾਵੇਂ ਸੰਘਰਸ਼ ਕਰਨਾ ਪਵੇ | ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ, ਕਿ ਸਮੁੱਚਾ ਪੰਥ ਇੱਕ ਪਲੇਟ ਫਾਰਮ 'ਤੇ ਇਕੱਠਾ ਹੋਵੇ ਤਾਂ ਹੀ ਜੋ ਅੱਜ ਸਿੱਖ ਕੌਮ ਨੂੰ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਨੂੰ ਇੱਕ ਮੁੱਠ ਹੋ ਕੇ ਨਜਿੱਠਿਆ ਜਾਵੇ | ਅੱਜ ਬੰਦੀ ਸਿੱਖਾਂ ਦੀ ਰਿਹਾਈ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ, ਪਾਣੀਆਂ ਦੇ ਮਸਲੇ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਬੇਰੁਜ਼ਗਾਰੀ ਦਾ ਮਸਲਾ, ਨਸ਼ਿਆਂ ਵਰਗੀ ਨਾਮੁਰਾਦ ਬਿਮਾਰੀ ਜੋ ਸਾਡੇ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਖਾ ਰਹੀ ਹੈ, ਨੂੰ ਨੱਥ ਪਾਉਣ ਦੀ ਲੋੜ ਹੈ | ਇਸ ਮੌਕੇ ਸਾਬਕਾ ਚੇਅਰਮੈਨ ਗੁਰਸੰਤ ਸਿੰਘ ਭੁਟਲ, ਸੁਖਵਿੰਦਰ ਸਿੰਘ ਬਿੱਲੂ ਖੰਡੇਬਾਦ, ਸੀਤਾ ਸਿੰਘ ਲਹਿਲ ਖੁਰਦ, ਛੱਜੂ ਸਿੰਘ ਧਾਲੀਵਾਲ, ਚਮਕੌਰ ਸਿੰਘ ਬਖੋਰਾ ਕਲਾਂ, ਜਗਤਾਰ ਸਿੰਘ, ਜਸਵੰਤ ਸਿੰਘ ਹੈਪੀ, ਦਵਿੰਦਰ ਕੁਮਾਰ ਨੀਟੂ, ਰਾਜਪਾਲ ਸਿੰਘ ਲਹਿਰਾ, ਸੰਦੀਪ ਸਿੰਘ, ਕੁਲਦੀਪ ਸਿੰਘ ਘੋੜੇਨਬ ਮੌਜੂਦ ਸਨ |

ਪਿਛਲੀ ਖ਼ਬਰ ਸ਼ਕਤੀਜੀਤ ਸਿੰਘ ਜ਼ਿਲ੍ਹਾ ਕਾਂਗਰਸ ਐਸ. ਸੀ. ਸੈੱਲ ਦੇ ਬਣੇ ਚੇਅਰਮੈਨ <br/> ਅਗਲੀ ਖ਼ਬਰ ਬੀ ਕਾਇੰਡ 'ਦਾ ਨਜ਼ੀਰ ਫਾਊਾਡੇਸ਼ਨ' ਨੇ ਝੁੱਗੀ ਝੌਂਪੜੀ ਵਾਲਿਆਂ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫਤ ਰਾਸ਼ਨ ਕਿੱਟਾਂ ਵੰਡੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।