06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਧਾਲੀਵਾਲ, ਖੰਗੂੜਾ ਤੇ ਸੁਮਿਤ ਮਾਨ ਵਲੋਂ ਵਾਰਡ ਨੰ: 8 ਤੋਂ ਕਾਂਗਰਸੀ ਉਮੀਦਵਾਰ ਦੀਪਕ ਸ਼ਰਮਾ ਦੇ ਦਫ਼ਤਰ ਦਾ ਉਦਘਾਟਨ <br/>

ਅਜੀਤ ਡੈਸਕ 23-05-2026
ਅਹਿਮਦਗੜ੍ਹ, 22 ਮਈ (ਸੁਖਜੀਤ ਸਿੰਘ ਖੇੜਾ)-ਨਗਰ ਕੌਂਸਲ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਵਲੋਂ ਆਪਣੇ ਆਪਣੇ ਉਮੀਦਵਾਰਾਂ ਲਈ ਜ਼ੋਰ ਅਜ਼ਮਾਈ ਤੇ ਚੋਣ ਪ੍ਰਚਾਰ ਜ਼ੋਰਾਂ 'ਤੇ ਹੈ | ਅਹਿਮਦਗੜ੍ਹ ਦੇ ਵਾਰਡ ਨੰਬਰ 8 ਤੋਂ ਕਾਂਗਰਸ ਉਮੀਦਵਾਰ, ਸ਼ਹਿਰੀ ਪ੍ਰਧਾਨ ਤੇ ਸਾਬਕਾ ਕੌਂਸਲਰ ਦੀਪਕ ਸ਼ਰਮਾ ਦੇ ਚੋਣ ਦਫ਼ਤਰ ਦਾ ਉਦਘਾਟਨ ਹਲਕਾ ਅਮਰਗੜ੍ਹ ਦੇ ਸਰਗਰਮ ਕਾਂਗਰਸੀ ਆਗੂਆਂ ਕਮਲਪ੍ਰੀਤ ਧਾਲੀਵਾਲ, ਜੱਸੀ ਖੰਗੂੜਾ ਤੇ ਸੁਮਿਤ ਮਾਨ ਵਲੋਂ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਟੁੱਟੀਆਂ ਸੜਕਾਂ, ਬੰਦ ਸੀਵਰੇਜ, ਸਫ਼ਾਈ ਦਾ ਬੁਰਾ ਹਾਲ ਹੈ | ਉਨ੍ਹਾਂ ਕਿਹਾ ਕਿ ਅੱਜ ਤੁਸੀਂ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ 'ਆਪ' ਪਾਰਟੀ ਸਬਕ ਸਖਾਊਣ ਲਈ ਨੂੰ ਹਰਾਇਆ ਜਾਵੇ | ਉਦਘਾਟਨੀ ਸਮਾਰੋਹ ਉਪਰੰਤ ਚੋਣ ਜਲਸੇ ਨੂੰ ਅਮਨਦੀਪ ਕੌਰ ਖੰਗੂੜਾ, ਮਹੇਸ ਸ਼ਰਮਾ, ਦੀਪਕ ਸ਼ਰਮਾ, ਸਾਬਕਾ ਕੌਂਸਲਰ ਭੋਜਰਾਜ ਸ਼ਰਮਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਬਲਾਕ ਦਿਹਾਤੀ ਪ੍ਰਧਾਨ ਰੁਪਿੰਦਰ ਸਿੰਘ ਕੰਗਣਵਾਲ, ਰਾਜੇਸ਼ ਢੰਡ, ਸਾਬਕਾ ਕੌਂਸਲਰ ਕਿਦਾਰ ਕਪਿਲਾ, ਜੱਗਾ ਰਾਮ ਧਰਮਸੋਤ, ਵੱਡੀ ਗਿਣਤੀ 'ਚ ਵਾਰਡ ਵਾਸੀਆਂ ਨੇ ਸ਼ਮੂਲੀਅਤ ਕੀਤੀ |

ਪਿਛਲੀ ਖ਼ਬਰ ਗੰਗਾ ਇੰਟਰਨੈਸ਼ਨਲ ਸਕੂਲ ਢਾਬੀ ਗੁੱਜਰਾਂ 'ਚ ਮਨੋਰੰਜਕ ਪੂਲ ਪਾਰਟੀ ਦਾ ਆਯੋਜਨ <br/> ਅਗਲੀ ਖ਼ਬਰ ਰਣਜੀਤ ਸਿੰਘ ਰੰਧਾਵਾ ਵਲੋਂ ਅਕਾਲੀ ਉਮੀਦਵਾਰਾਂ ਦੀ ਚੋਣ ਮੁਹਿੰਮ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।