06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਿੰਗਲਾ ਪ੍ਰਤੀ ਬੀਬੀ ਭਰਾਜ ਦੀ ਬਿਆਨਬਾਜ਼ੀ ਤੱਥਾਂ ਤੋਂ ਕੋਰਾ ਦੂਰਾ-ਸੋਨੂੰ <br/>

ਅਜੀਤ ਡੈਸਕ 23-05-2026
ਸੰਗਰੂਰ, 22 ਮਈ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਓ. ਬੀ. ਸੀ. ਸੈਲ ਦੇ ਉਪ ਚੇਅਰਮੈਨ ਹਰਪਾਲ ਸਿੰਘ ਸੋਨੂੰ ਨੇ ਕਿਹਾ ਕਿ ਭਵਾਨੀਗੜ੍ਹ ਨਗਰ ਕੌਂਸਲ ਚੋਣਾਂ ਵਿਚ ਮਿਲ ਰਹੀ ਹਾਰ ਤੋਂ ਬੌਖਲਾਹਟ ਵਿਚ ਆਏ 'ਆਪ' ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਬੇਸਿਰ ਬਿਆਨਬਾਜ਼ੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਭਰਾਜ ਦਾ ਇਹ ਕਹਿਣਾ ਕਿ ਭਵਾਨੀਗੜ੍ਹ ਦੇ ਵਿਕਾਸ ਕਾਰਜਾਂ ਵਿਚ ਆਪਣੇ ਕੌਂਸਲਰਾਂ ਰਾਹੀਂ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਅੜਿੱਕੇ ਲਗਾਏ ਪੂਰੀ ਤਰ੍ਹਾਂ ਹਾਸੋਹੀਣੇ ਤੇ ਬੇਬੁਨਿਆਦ ਬਿਆਨ ਹੈ | ਭਰਾਜ ਉੱਪਰ ਸਿੱਧਾ ਰਾਜਨੀਤਿਕ ਹਮਲਾ ਬੋਲਦਿਆਂ ਹਰਪਾਲ ਸਿੰਘ ਸੋਨੂੰ ਨੇ ਕਿਹਾ ਕਿ ਸੰਗਰੂਰ ਨਗਰ ਕੌਂਸਲ ਦਾ ਪ੍ਰਧਾਨ ਆਪ ਪਾਰਟੀ ਨਾਲ ਸੰਬੰਧਿਤ ਹੈ ਅਤੇ ਸੰਗਰੂਰ ਵਿੱਚ ਜੇ ਕੋਈ ਵਿਕਾਸ ਕਾਰਜ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਇਆ ਹੈ ਤਾਂ ਉਹ ਜਨਤਾ ਦੇ ਸਨਮੁੱਖ ਰੱਖਣ | ਹਰਪਾਲ ਸਿੰਘ ਸੋਨੂੰ ਨੇ ਕਿਹਾ ਕਿ ਅਸਲੀਅਤ ਤਾਂ ਇਹ ਹੈ ਕਿ ਸੰਗਰੂਰ ਵਿਚ ਸੱਤਾਧਾਰੀ ਆਪ ਪਾਰਟੀ ਆਪਣੀ ਫੁੱਟ ਦਾ ਸ਼ਿਕਾਰ ਹੈ ਅਤੇ ਭਵਾਨੀਗੜ੍ਹ ਨਗਰ ਕੌਂਸਲ ਚੋਣਾ ਵਿਚ ਦਿਖਾਈ ਦਿੰਦੀ ਹਾਰ ਨੂੰ ਦੇਖਦਿਆਂ ਬੀਬੀ ਭਰਾਜ ਅਜਿਹੀ ਹੇਠਲੇ ਪੱਧਰ ਦੀ ਬਿਆਨਬਾਜ਼ੀ 'ਤੇ ਉੱਤਰ ਚੁੱਕੇ ਹਨ ਪਰ ਭਵਾਨੀਗੜ੍ਹ ਦੇ ਲੋਕ ਸਭ ਜਾਣਦੇ ਹਨ ਅਤੇ ਆਪ ਪਾਰਟੀ ਨੂੰ ਕਰਾਰੀ ਹਾਰ ਦੇਣ ਦਾ ਮਨ ਬਣਾ ਚੁੱਕੇ ਹਨ |

ਪਿਛਲੀ ਖ਼ਬਰ ਰਣਜੀਤ ਸਿੰਘ ਰੰਧਾਵਾ ਵਲੋਂ ਅਕਾਲੀ ਉਮੀਦਵਾਰਾਂ ਦੀ ਚੋਣ ਮੁਹਿੰਮ ਤੇਜ਼ <br/> ਅਗਲੀ ਖ਼ਬਰ ਜੱਸੀ ਕਰਤਾਰਪੁਰਾ ਕਾਂਗਰਸ ਐਸ. ਸੀ. ਵਿੰਗ ਦੇ ਬਣੇ ਸੂਬਾ ਜਨਰਲ ਸਕੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।