30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਫ਼ਾਈ ਸੇਵਕ ਤੇ ਸੀਵਰਮੈਨ ਯੂਨੀਅਨ ਸੁਨਾਮ ਨੇ ਨਗਰ ਕੌਂਸਲ ਸੁਨਾਮ ਦਫ਼ਤਰ ਵਿਚ ਦਿੱਤਾ ਧਰਨਾ <br/>

ਅਜੀਤ ਡੈਸਕ 09-05-2026
ਸੁਨਾਮ ਊਧਮ ਸਿੰਘ ਵਾਲਾ, 8 ਮਈ (ਰੁਪਿੰਦਰ ਸਿੰਘ ਸੱਗੂ) - ਸਫ਼ਾਈ ਸੇਵਕ ਤੇ ਸੀਵਰਮੈਨ ਯੂਨੀਅਨ ਸੁਨਾਮ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਸੁਨਾਮ ਦਫ਼ਤਰ ਵਿਚ ਧਰਨਾ ਦਿੱਤਾ ਗਿਆ ਤੇ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਚਲੇ ਗਏ | ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀਆਂ ਮੰਗਾਂ ਸਫ਼ਾਈ ਸੇਵਕਾਂ ਤੇ ਸੀਵਰ ਮੈਨਾ ਦੀ ਸੀਨੀਅਰਟੀ ਸੁੱਚੀ ਮੁਤਾਬਿਕ ਬਣਦੀ ਤਰੱਕੀ ਦਿੱਤੀ ਜਾਵੇ | ਸੀਨੀਅਰਟੀ ਦੇ ਮੁਤਾਬਿਕ ਸਫ਼ਾਈ ਮੈਟ ਲਾਏ ਜਾਣ ਤੇ ਕੱਚੇ ਮੁਲਾਜ਼ਮ ਲਾਏ ਪੱਕੇ ਕੀਤੇ ਜਾਣ ਜੋ ਕਿ ਹਾਈ ਕੋਰਟ ਵਿਚੋਂ ਮੁਲਾਜ਼ਮਾਂ ਦਾ ਕੇਸ ਜਿੱਤਿਆ ਹੋਇਆ ਹੈ, ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ, ਠੇਕੇਦਾਰ ਪ੍ਰਥਾ ਖ਼ਤਮ ਕੀਤੀ ਜਾਵੇ ਤੇ ਸੀਵਰਮੈਨ ਤੇ ਸੇਵਕ ਨੂੰ ਠੇਕੇ ਤੇ ਕੰਮ ਕਰਦੇ ਹਨ, ਉਨ੍ਹਾਂ ਨੂੰ ਨਗਰ ਕੌਂਸਲ ਆਪਣੇ ਪੱਧਰ ਤੇ ਡੀ.ਸੀ ਰੇਟ ਸ਼ਿਫ਼ਟ ਕੀਤਾ ਜਾਵੇ, ਜੋ ਕਿ ਕੱਚੇ ਮੁਲਾਜ਼ਮਾਂ ਦਾ ਏ ਪੀ ਐਫ ਕੱਟਿਆ ਜਾਂਦਾ ਹੈ ਠੇਕੇਦਾਰ ਮੁਲਾਜ਼ਮਾਂ ਦੇ ਖਾਤੇ ਵਿਚ ਪਾਉਣ ਦੀ ਸਖ਼ਤ ਹਦਾਇਤ ਦਿੱਤੀ ਜਾਵੇ, ਜੋ ਆਊਟਸੋਰਸ ਸਫ਼ਾਈ ਕਰਮਚਾਰੀ ਤੇ ਸੀਵਰ ਮੈਨ ਠੇਕੇ ਦੇ ਕੰਮ ਕਰਦੇ ਹਨ ਉਨ੍ਹਾਂ ਨੂੰ ਨਗਰ ਕੌਂਸਲ ਵਲੋਂ ਆਪਣੇ ਤੌਰ 'ਤੇ ਡੀਸੀ ਰੇਟ ਅਨੁਸਾਰ ਰੱਖਿਆ ਜਾਵੇ, ਜੋ ਕੱਚੇ ਮੁਲਾਜ਼ਮ ਸਫ਼ਾਈ ਕਰਮਚਾਰੀ ਤੇ ਸੀਵਰ ਮੈਨ ਨੂੰ ਇੱਕ ਸਾਲ ਵਿਚ 15 ਮੈਡੀਕਲ ਛੁੱਟੀਆਂ ਤੇ 7 ਕੱਚੀਆਂ ਛੁੱਟੀਆਂ ਸਰਕਾਰ ਦੇ ਪੱਤਰੇ ਮੁਤਾਬਿਕ ਦਿੱਤੀਆਂ ਜਾਣ | ਇਸ ਮੌਕੇ ਚੇਅਰਮੈਨ ਦੁਲੀਆ ਰਾਮ, ਮੀਤ ਪ੍ਰਧਾਨ ਸੂਰਜ ਵਾਲਮੀਕ, ਜਨਰਲ ਸਕੱਤਰ ਵਿਜੇ ਡੋਨੀ, ਪ੍ਰੈਸ ਸਕੱਤਰ ਰਾਜਨਗੌਰੀ ਸੁੱਖਾ, ਸਲਾਹਕਾਰ ਸ਼ੇਖਰ ਸਿੱਖਣ, ਪ੍ਰਧਾਨ ਅਮਨ ਸਿੱਖਣ, ਰੋਹਿਤ ਸਿੱਖਣ, ਅਭਿਸ਼ੇਕ ਸੁੱਖਾ ਕੁਲਾਰ, ਅਸੀਸ ਕੁਮਾਰ, ਸੁਨੀਲ ਕੁਮਾਰ, ਅਜੇ ਕੁਮਾਰ ਅਤੇ ਵੱਡੀ ਗਿਣਤੀ ਵਿਚ ਸਫ਼ਾਈ ਸੇਵਕ ਤੇ ਸੀਵਰਮੈਨ ਹਾਜ਼ਰ ਸਨ |

ਪਿਛਲੀ ਖ਼ਬਰ ਅਮਰਗੜ੍ਹ ਪੁਲਿਸ ਨੇ 2 ਕਿੱਲੋ ਅਫ਼ੀਮ ਸਮੇਤ ਤਸਕਰ ਕੀਤਾ ਕਾਬੂ ਅਗਲੀ ਖ਼ਬਰ ਸਰਕਾਰੀ ਸਕੂਲ, ਛਾਹੜ ਵਿਖੇ ਸਿੱਖਿਆਤਮਕ ਗਤੀਵਿਧੀ ਆਯੋਜਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।