23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸਲਾਈਟ ਲੌਂਗੋਵਾਲ ਦਾ ਸਰਟੀਫ਼ਿਕੇਟ ਅਤੇ ਡਿਪਲੋਮਾ ਵੰਡ ਸਮਾਰੋਹ ਕਰਵਾਇਆ <br/>

ਅਜੀਤ ਡੈਸਕ 18-04-2026
ਲੌਂਗੋਵਾਲ, 17 ਅਪ੍ਰੈਲ (ਵਿਨੋਦ, ਖੰਨਾ)-ਸੰਤ ਲੋਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ (ਸਲਾਈਟ ਡੀਮੰਡ ਯੂਨੀਵਰਸਿਟੀ ਲੌਂਗੋਵਾਲ) ਪੇਂਡੂ ਖੇਤਰ ਦੇ ਸਾਧਾਰਣ ਪਰਿਵਾਰਾਂ ਨਾਲ ਸਬੰਧਿਤ ਵਿਦਿਆਰਥੀਆਂ ਦੀਆਂ ਉੱਚ ਵਿੱਦਿਅਕ ਅਭਿਲਾਸ਼ਾਵਾਂ ਨੂੰ ਪੂਰਾ ਕਰਨ ਲਈ ਜਾਣਿਆ ਜਾਂਦਾ ਹੈ | ਇਹ ਸੰਸਥਾ ਇੱਕ ਆਧੁਨਿਕ ਗੁਰੂਕੁਲ ਵਾਂਗ ਹੈ ਜੋ ਨੌਜਵਾਨ ਇੰਜੀਨੀਅਰਾਂ ਅਤੇ ਖੋਜਕਾਰਾਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਹੁਨਰ ਦੇ ਕੇ ਉਨ੍ਹਾਂ ਨੂੰ ਉੱਜਲੇ ਭਵਿੱਖ ਲਈ ਤਿਆਰ ਕਰਦੀ ਹੈ | ਅੱਜ ਇਸ ਸੰਸਥਾ ਨੇ ਆਪਣਾ 'ਸਰਟੀਫਿਕੇਟ ਅਤੇ ਡਿਪਲੋਮਾ ਵੰਡ ਸਮਾਰੋਹ' ਕਰਵਾਇਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਪ੍ਰੋ. ਪਦਮ ਕੁਮਾਰ ਨਾਇਰ ਵਾਈਸ ਚਾਂਸਲਰ ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਪਟਿਆਲਾ ਸ਼ਾਮਿਲ ਹੋਏ ਅਤੇ ਵਿਸ਼ੇਸ਼ ਮਹਿਮਾਨ ਵਜੋਂ ਇੰਜ. ਚੰਦਨ ਰਾਏ ਐੱਸੋਸੀਏਟ ਜਨਰਲ ਮੈਨੇਜਰ ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਡ ਗੁਰੁਗ੍ਰਾਮ ਹਾਜ਼ਰ ਰਹੇ | ਪ੍ਰੋ. ਮਨੀਕਾਂਤ ਪਾਸਵਾਨ ਡਾਇਰੈਕਟਰ ਸਲਾਈਟ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਉਨ੍ਹਾਂ ਦੀ ਅਗਵਾਈ ਹੇਠ ਇਹ ਸਮਾਰੋਹ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਪ੍ਰੋ. ਨਾਇਰ ਅਤੇ ਇੰਜ. ਚੰਦਨ ਰਾਏ ਨੇ ਨਵੇਂ ਪਾਸ ਹੋਏ ਵਿਦਿਆਰਥੀਆਂ ਨੂੰ ਜੀਵਨ ਵਿਚ ਆਉਣ ਵਾਲੀਆਂ ਸਾਰੀਆਂ ਚੁਨੌਤੀਆਂ ਅਤੇ ਰੁਕਾਵਟਾਂ ਦਾ ਸਾਹਮਣਾ ਧੀਰਜ, ਸਬਰ ਅਤੇ ਲਗਾਤਾਰ ਮਿਹਨਤ ਨਾਲ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਤੁਹਾਡੀ ਭੂਮਿਕਾ ਦੇਸ਼ ਦੀ ਤਰੱਕੀ ਨੂੰ ਨਿਰਧਾਰਿਤ ਕਰੇਗੀ | ਉਨ੍ਹਾਂ ਸਲਾਈਟ ਦੀ ਮਲਟੀ ਐਂਟਰੀ-ਐਗਜ਼ਿਟ ਨੀਤੀ ਦੀ ਭੀ ਪ੍ਰਸ਼ੰਸਾ ਕੀਤੀ ਜੋ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਕੂਲ ਹੈ | ਇਸ ਸਮਾਰੋਹ ਦੌਰਾਨ ਵੱਖ-ਵੱਖ ਵਿਸ਼ਿਆਂ ਵਿਚ ਕੁੱਲ 511 ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਡਿਪਲੋਮਾ ਪ੍ਰਦਾਨ ਕੀਤੇ ਗਏ | ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨੇ, ਚਾਂਦੀ ਦੇ ਤਮਗੇ ਅਤੇ ਮੈਰਿਟ ਸਰਟੀਫਿਕੇਟ ਦੇ ਨਾਲ ਨਿਵਾਜਿਆ ਗਿਆ | ਅੰਤ ਵਿਚ ਸੰਸਥਾ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਅਤੇ ਸਮਾਰੋਹ ਦਾ ਸਮਾਪਨ ਡੀਨ (ਅਕੈਡਮਿਕਸ) ਪ੍ਰੋ. ਏ. ਐੱਸ. ਸ਼ਾਹੀ ਵਲੋਂ ਧੰਨਵਾਦ ਦੇ ਪ੍ਰਗਟਾਵੇ ਨਾਲ ਕੀਤਾ

ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਕਣਕ ਦੀ ਖ਼ਰੀਦ ਹੋਈ ਲੇਟ-ਗਗਨਦੀਪ ਸਿੰਘ ਖੰਡੇਬਾਦ <br/> ਅਗਲੀ ਖ਼ਬਰ ਸਤੌਜ ਅਕੈਡਮੀ ਵਿਖੇ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।