24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਵਿਸਾਖੀ ਦਿਹਾੜੇ ਮੌਕੇ ਦਸਤਾਰ ਸਜਾਓ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 18-04-2026
ਧੂਰੀ, 17 ਅਪ੍ਰੈਲ (ਸੰਜੇ ਲਹਿਰੀ) - ਨੇੜਲੇ ਪਿੰਡ ਪੇਧਨੀ ਵਿਖੇ ਜਥੇਦਾਰ ਅਕਾਲੀ ਫੂਲਾ ਸਿੰਘ ਨਸ਼ਾ ਛੁੜਾਓ ਦਸਤਾਰ ਦਸਤਾਰ ਸਜਾਓ ਫਾਊਾਡੇਸ਼ਨ ਪੰਜਾਬ ਵੱਲੋਂ ਵਿਸਾਖੀ ਦੇ ਸੁਭ ਦਿਹਾੜੇ ਤੇ ਦਸ ਸਾਲ ਤੋ ਲੈ ਕੇ ਪੰਦਰਾਂ ਸਾਲ ਦੇ ਬੱਚਿਆ ਲਈ ਦਸਤਾਰ ਸਜਾਓ ਮੁਕਾਬਲੇ ਕਰਵਾਏ ਗਏ ਅਤੇ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਬੱਚਿਆ ਨੂੰ ਨਕਦ ਰਾਸੀ ਸਮੇਤ ਦਸਤਾਰ ਸਨਮਾਨਿਤ ਕੀਤਾ ਗਿਆ | ਇਸ ਤੋ ਇਲਾਵਾ 51 ਬੱਚਿਆ ਨੂੰ ਦਸਤਾਰਾ ਸਜਾਉਣ ਲਈ ਦਿੱਤੀਆਂ ਗਈਆਂ ਤਾ ਜੋ ਪੰਜਾਬ ਵਿੱਚ ਹਰ ਸਿਰ ਤੇ ਦਸਤਾਰ ਦੇਖੀ ਜਾ ਸਕੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਅਸ਼ੋਕ ਕੁਮਾਰ ਲੱਖਾ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ ਨੇ ਹਾਜ਼ਰੀ ਲਗਵਾਈ | ਜਗਸੀਰ ਸਿੰਘ ਖੇੜੀ ਚੰਦਵਾ ਪ੍ਰਧਾਨ ਜਥੇਦਾਰ ਅਕਾਲੀ ਫੂਲਾ ਸਿੰਘ ਨਸ਼ਾ ਛੁੜਾਓ ਦਸਤਾਰ ਸਜਾਓ ਫਾਊਾਡੇਸ਼ਨ ਪੰਜਾਬ ਨੇ ਦੱਸਿਆ ਕੇ ਫਾਊਾਡੇਸ਼ਨ ਦਾ ਮੁੱਖ ਉਦੇਸ਼ ਨੌਜਵਾਨਾ ਨੂੰ ਨਸ਼ਿਆਂ ਦੀ ਦਲਦਲ ਵਿੱਚ ਕੱਢ ਕੇ ਸਹੀ ਢੰਗ ਨਾਲ ਜ਼ਿੰਦਗੀ ਜਿਊਣ ਦਾ ਰਾਹ ਦਿਖਾਉਣਾ ਹੈ | ਇਸ ਮੌਕੇ ਖ਼ਜ਼ਾਨਚੀ ਸ੍ਰ. ਪਾਲੀ ਸਿੰਘ ਕਮਲ ਸਰਪੰਚ ਨੇ ਆਈਆ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਸੰਗਤਾਂ ਨੂੰ ਫਾਊਾਡੇਸ਼ਨ ਨਾਲ ਜੁੜਨ ਲਈ ਕਿਹਾ ਇਸ ਮੌਕੇ ਸ੍ਰ. ਨਿਰਭੈ ਸਿੰਘ ਛੰਨਾ ਸ੍ਰ. ਪਾਲੀ ਸਿੰਘ ਕਮਲ ਸਰਪੰਚ ਉਭਾਵਾਲ, ਸ੍ਰ. ਸੁਖਪਾਲ ਸਿੰਘ ਭੰਮਾਬੰਦੀ ਠੇਕੇਦਾਰ, ਡਾ. ਗੁਰਦੀਪ ਸਿੰਘ ਖੇੜੀ ਚੰਦਵਾ ਡਾ. ਕਿ੍ਸਨ ਸਿੰਘ ਖੇੜੀ ਚੰਦਵਾ, ਹਰਵਿੰਦਰ ਸਿੰਘ ਬਡਰੁੱਖਾ, ਕਰਮਜੀਤ ਕੌਰ ਪੇਧਨੀ, ਸ੍ਰ, ਸਤਿਗੁਰ ਸਿੰਘ, ਪਰਮਜੀਤ ਸਿੰਘ, ਗੁਰਜੰਟ ਸਿੰਘ, ਮੱਖਣ ਸਿੰਘ ਪੰਚ ਗਗਨਦੀਪ ਸਿੰਘ ਦਰਸ਼ਨ ਸਿੰਘ ਕਲੇਰ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਤੌਜ ਅਕੈਡਮੀ ਵਿਖੇ ਵਿਸਾਖੀ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿਖੇ ਸੀ.ਬੀ.ਐੱਸ.ਈ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।