24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮੈਰਿਟ ਸੂਚੀ ਵਿੱਚ ਪੰਜਾਬ ਭਰ ਵਿਚੋਂ 16ਵਾਂ ਰੈਂਕ ਹਾਸਿਲ ਕਰਨ ਤੇ ਉਚੇਚਾ ਸਨਮਾਨ

ਅਜੀਤ ਡੈਸਕ 14-04-2026
ਸੁਨਾਮ ਊਧਮ ਸਿੰਘ ਵਾਲਾ, 13 ਅਪ੍ਰੈਲ (ਰੁਪਿੰਦਰ ਸਿੰਘ ਸੱਗੂ) - ਸਥਾਨਕ ਸ਼ਹੀਦ ਊਧਮ ਸਿੰਘ ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸੁਨਾਮ ਊਧਮ ਸਿੰਘ ਵਾਲਾ ਦੀ ਵਿਦਿਆਰਥਣ ਜਾਗਿ੍ਤੀ ਰਾਣੀ ਪੁੱਤਰੀ ਸ੍ਰੀ ਵਿਕਾਸਵਰਮਾ ਨੇ 600 ਵਿਚੋਂ 584 ਅੰਕ ਪ੍ਰਾਪਤ ਕਰ ਕੇ ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵੱਲੋਂ 8ਵੀਂ ਜਮਾਤ ਦੀ ਜਾਰੀ ਮੈਰਿਟ ਸੂਚੀ ਵਿਚ 16ਵਾਂ ਰੈਂਕ ਹਾਸਿਲ ਕੀਤਾ | ਜਾਗਿ੍ਤੀ ਰਾਣੀ ਦੇ ਸਕੂਲ ਪਹੁੰਚਣ ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਭਰਵਾਂ ਸਵਾਗਤ ਕੀਤਾ | ਸਕੂਲ ਵੱਲੋਂ ਚੱਲ ਰਹੀ ਰੀਤ ਨੂੰ ਅੱਗੇ ਵਧਾਉਂਦੇ ਹੋਏ ਵਿਦਿਆਰਥਣ ਨੂੰ ਸਨਮਾਨ ਚਿੰਨ੍ਹ ਦੇ ਨਾਲ ਨਾਲ 5100 ਰੁਪਏ ਨਕਦ ਇਨਾਮ ਭੇਂਟ ਕੀਤਾ ਗਿਆ | ਸਕੂਲ ਇੰਚਾਰਜ ਸ੍ਰੀਮਤੀ ਸੁਮਿਤਾ ਰਾਣੀ ਵੱਲੋਂ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਮੁਬਾਰਕਾਂ ਦਿੰਦੇ ਹੋਏ ਵਿਦਿਆਰਥਣ ਦੇ ਉੱਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ | ਜਾਗਿ੍ਤੀ ਰਾਣੀ ਦੇ ਮਾਪਿਆਂ ਨੇ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਸਕੂਲ ਮੈਨੇਜਮੈਂਟ ਕਮੇਟੀ, ਸਕੂਲ ਇੰਚਾਰਜ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ | ਵਿਦਿਆਰਥਣ ਵੱਲੋਂ ਕਿਹਾ ਗਿਆ ਕਿ ਉਸ ਨੇ ਇਹ ਪ੍ਰਾਪਤੀ ਸਮੂਹ ਸਟਾਫ਼ ਦੀ ਯੋਗ ਅਗਵਾਈ, ਮਾਤਾ ਪਿਤਾ ਦਾ ਸਹਿਯੋਗ ਅਤੇ ਪ੍ਰਮਾਤਮਾ ਦੀ ਮੇਹਰ ਸਦਕਾ ਹਾਸਿਲ ਕੀਤੀ ਹੈ | ਜਮਾਤ ਇੰਚਾਰਜ ਰਵਨੀਨ ਕੌਰ ਨੇ ਵਿਦਿਆਰਥਣ ਨੂੰ ਉਸ ਦੇ ਸੁਨਹਿਰੀ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੰਦੇ ਹੋਏ, ਭਵਿੱਖ ਵਿਚ ਉਸ ਨੰੂ ਇਸੇ ਹੀ ਤਰੀਕੇ ਨਾਲ ਹਰੇਕ ਸਹਿਯੋਗ ਅਤੇ ਯੋਗ ਅਗਵਾਈ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਮੈਡਮ ਮੰਜੂ ਬਾਲਾ, ਸ੍ਰੀ ਯਾਦਵਿੰਦਰ ਸਿੰਘ, ਪਰਮਜੀਤ ਸਿੰਘ, ਜਯੋਤਿਕਾ ਸ਼ਰਮਾ, ਨਵਦੀਪ ਕਾਂਸਲ, ਨਵਨੀਤ ਬਾਂਸਲ, ਬੇਬੀ ਰਾਣੀ, ਨੀਸ਼ਾ ਰਾਣੀ, ਨੇਹਾ ਰਾਣੀ, ਮੁਨੀਸ਼ ਬਾਂਸਲ, ਗੁਰਮੀਤ ਕੌਰ, ਰੀਤੂ ਕੌਸ਼ਲ, ਰੀਤੂ ਰਾਣੀ, ਸਿੰਮੀ ਗਰਗ ਸਮੇਤ ਸਮੂਹ ਸਟਾਫ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਹਾਜ਼ਰ ਰਹੇ |
ਪਿਛਲੀ ਖ਼ਬਰ ਕਿਸਾਨਾਂ ਦੀਆਂ ਫ਼ਸਲਾਂ ਦੇ ਖ਼ਰਾਬੇ ਦੀ ਭਰਪਾਈ ਕਰੇ ਸਰਕਾਰ - ਪ੍ਰਧਾਨ ਨਾਰੀਕੇ <br/> ਅਗਲੀ ਖ਼ਬਰ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।