21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਵਿੱਤ ਮੰਤਰੀ 18 ਨੂੰ ਡਾ. ਅੰਬੇਡਕਰ ਹਾਲ ਦਾ ਰੱਖਣਗੇ ਨੀਂਹ ਪੱਥਰ

ਅਜੀਤ ਡੈਸਕ 14-04-2026

ਸੰਗਰੂਰ, 13 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ) - ਭਾਈਚਾਰਕ ਤਾਲਮੇਲ ਮੰਚ ਸੰਗਰੂਰ ਦੇ ਪ੍ਰਧਾਨ ਸ੍ਰ. ਸੁਰਜੀਤ ਸਿੰਘ ਕਾਲੀਆ ਸੇਵਾ ਮੁਕਤ ਈ.ਓ. ਦੀ ਅਗਵਾਈ ਸ੍ਰ. ਚਮਕੌਰ ਸਿੰਘ ਖੇੜੀ, ਮੇਜਰ ਸਿੰਘ ਬੱਗੂਆਣਾ ਅਤੇ ਬਲਵੀਰ ਸਿੰਘ ਦਾ ਇੱਕ ਵਫ਼ਦ ਸ੍ਰ. ਹਰਪਾਲ ਸਿੰਘ ਚੀਮਾ ਵਿੱਤ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਸਰਕਾਰ ਨੂੰ ਉਨ੍ਹਾਂ ਦੀ ਸੰਗਰੂਰ ਵਿਖੇ ਰਿਹਾਇਸ਼ ਉੱਤੇ ਮਿਲਿਆ | ਵਫ਼ਦ ਵੱਲੋਂ ਸ੍ਰ. ਚੀਮਾ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਪ੍ਰਕਾਸ਼ ਉਤਸਵ ਮੌਕੇ ਮੁੱਖ ਮਹਿਮਾਨ ਬਣਨ ਲਈ ਬੇਨਤੀ ਕੀਤੀ | ਉਨ੍ਹਾਂ ਨੇ ਸਮਾਗਮ ਵਿੱਚ ਆਉਣ ਲਈ ਸਹਿਮਤੀ ਪ੍ਰਗਟਾਈ | ਸ. ਕਾਲੀਆ ਨੇ ਦੱਸਿਆ ਕਿ ਸ. ਚੀਮਾ ਭਾਈਚਾਰਕ ਤਾਲਮੇਲ ਮੰਚ ਸੰਗਰੂਰ ਵੱਲੋਂ ਬੱਗੂਆਣਾ ਵਿਖੇ ਬਣਨ ਜਾ ਰਹੇ ਡਾਕਟਰ ਅੰਬੇਡਕਰ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਵੀ ਰੱਖਣਗੇ | ਕਮਿਊਨਿਟੀ ਹਾਲ ਬਣਨ ਉਪਰੰਤ ਬੱਚਿਆਂ ਨੂੰ ਯੂ.ਪੀ.ਐਸ.ਸੀ, ਪੀ.ਪੀ.ਐਸ.ਸੀ. ਅਤੇ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਵੀ ਮੁਫ਼ਤ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਕੇਂਦਰੀ ਜਾਂਚ ਏਜੰਸੀ ਵੱਲੋਂ ਭਵਾਨੀਗੜ੍ਹ ਅਨਾਜ ਮੰਡੀ ਦਾ ਦੌਰਾ ਕਰਦਿਆਂ ਕਣਕ ਦੇ ਸੈਂਪਲ ਭਰੇ <br/> ਅਗਲੀ ਖ਼ਬਰ ਇਟਲੀ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।