05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੰਗਰੂਰ ਵਿਖੇ ਭਾਜਪਾ ਨੇ ਮਨਾਇਆ ਆਪਣਾ 47ਵਾਂ ਸਥਾਪਨਾ ਦਿਵਸ

ਅਜੀਤ ਡੈਸਕ 11-04-2026
ਸੰਗਰੂਰ, 10 ਅਪ੍ਰੈਲ (ਦਮਨਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ 1 ਅਤੇ 2 ਵਲੋਂ ਪਾਰਟੀ ਦਾ 47ਵਾਂ ਸਥਾਪਨਾ ਦਿਵਸ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਅਤੇ ਦਮਨ ਥਿੰਦ ਬਾਜਵਾ ਦੀ ਅਗਵਾਈ ਹੇਠ ਪਾਰਟੀ ਦੇ ਸੰਗਰੂਰ ਦਫ਼ਤਰ ਵਿਖੇ ਮਨਾਇਆ ਗਿਆ ਜਿਸ ਵਿਚ ਜਤਿੰਦਰ ਮਿੱਤਲ ਸੂਬਾ ਮੀਤ ਪ੍ਰਧਾਨ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਬੋਲਦਿਆਂ ਜਤਿੰਦਰ ਮਿੱਤਲ ਨੇ ਕਿਹਾ ਕਿ 1980 ਵਿਚ ਜਨਸੰਘ ਤੋਂ ਬਦਲ ਕੇ ਭਾਰਤੀ ਜਨਤਾ ਪਾਰਟੀ ਹੋਂਦ ਵਿਚ ਆਈ ਓਸ ਵੇਲੇ ਸਿਰਫ਼ ਦੋ ਸਾਂਸਦਾਂ ਨਾਲ ਸ਼ੁਰੂ ਹੋਈ ਵਿਚਾਰਧਾਰਾ ਅੱਜ ਸਾਰੇ ਸੰਸਾਰ ਵਿਚ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੋਈ ਰਾਜਨੀਤਿਕ ਪਾਰਟੀ ਨਹੀਂ ਬਲਕਿ ਇੱਕ ਵਿਚਾਰਧਾਰਾ ਹੈ ਜੋ ਕਿ ਆਪਣੇ ਭਾਰਤ ਦੇਸ਼ ਨੂੰ ਹਮੇਸ਼ਾ ਹੀ ਅੱਗੇ ਵੱਲ ਵਧਦਾ ਦੇਖਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 2014 ਤੋਂ ਲਗਾਤਾਰ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ ਅਤੇ ਦੇਸ਼ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਵਿਕਾਸ ਦੀ ਰਾਜਨੀਤੀ ਕਰਦੀ ਹੈ ਅਤੇ ਇਹੋ ਕਾਰਨ ਹੈ ਕਿ ਦੇਸ਼ ਦੇ ਲਗਭਗ 20 ਰਾਜਾਂ ਵਿਚ ਭਾਜਪਾ ਜਾ ਉਨ੍ਹਾਂ ਦੇ ਹਮਿਖ਼ਆਲੀ ਸੰਗਠਨਾਂ ਦਾ ਰਾਜ ਹੈ | ਇਸ ਮੌਕੇ ਭਾਜਪਾ ਜ਼ਿਲ੍ਹਾ ਸੰਗਰੂਰ-2 ਦੇ ਪ੍ਰਧਾਨ ਦਮਨ ਥਿੰਦ ਬਾਜਵਾ ਵੱਲੋਂ ਪੰਜਾਬ ਦੇ ਵਿਚ ਭਾਜਪਾ ਸਰਕਾਰ ਬਣਾਉਣ ਦੇ ਲਈ ਆਪਣੀ ਵਚਨਬੱਧਤਾ ਦੌਹਰਾਈ | ਅੰਤ ਵਿਚ ਝੰਡਾ ਲਹਿਰਾਉਣ ਤੋਂ ਬਾਅਦ ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਗਰਗ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੂਬਾਈ ਮੈਂਬਰ ਜੋਗੀ ਰਾਮ ਸਾਹਨੀ ਸੁਰਿੰਦਰ ਸ਼ਰਮਾ, ਅੰਕੁਰ ਜਿੰਦਲ, ਸੰਜੇ ਗੋਇਲ, ਰਾਂਝਾ ਬਖਸੀ, ਨਰਿੰਦਰ ਕੁਮਾਰ ਗੁਪਤਾ, ਨਵਦੀਪ ਸ਼ਰਮਾ, ਅਮਨਦੀਪ ਸਿੰਘ ਪੂਨੀਆ, ਨਿਰਭੈ ਸਿੰਘ ਛੰਨਾਂ, ਅਸ਼ੋਕ ਗਰਗ, ਸਚਿਨ ਭਾਰਦਵਾਜ, ਸੁਨੀਲ ਗੋਇਲ, ਰਜੀਵ ਮੱਖਣ, ਰਣਦੀਪ ਦਿਓਲ. ਜਗਦੀਪ ਸਿੰਘ, ਪ੍ਰੇਮ ਗੂਗਲਾਨੀ, ਸ਼ੰਕਰ ਬਾਂਸਲ, ਅਮਰਤਰਾਜ ਸਿੰਘ ਚੱਠਾ , ਕਲਭੂਸਨ, ਲਲਿਤ ਗਰਗ ਐਡਵੋਕੇਟ, ਡਾ. ਭਗਵਾਨ ਸਿੰਘ, ਭੁਪੇਸ ਜਿੰਦਲ, ਕੇ. ਕੇ. ਮੋਦਗਿੱਲ, ਭਗਵੰਤ ਸਿੰਘ, ਵਿਜੈ ਸਾਹਨੀ, ਅਰਵਿੰਦ ਮੌਦਗਿਲ, ਗੁਰਜੀਤ ਸਿੰਘ ਘਨੋਰੀ, ਕੌਮਲ ਰਾਣੀ, ਗੌਸ਼ਾ ਧਾਲੀਵਾਲ, ਹਰੀ ਭਗਤ, ਹਿੰਮਤ ਬਾਜਵਾ, ਜਗਮੋਹਨ ਠਾਕੁਰ, ਜਗਦੇਵ ਸ਼ਰਮਾ, ਰਘੂਨਾਥ ਸ਼ਰਮਾ, ਕਿ੍ਸਨ ਕੁਮਾਰ, ਰਾਜਨ ਸ਼ਰਮਾ ਅਤੇ ਵੱਡੀ ਗਿਣਤੀ ਵਿਚ ਹੋਰ ਭਾਜਪਾ ਆਗੂ ਵੀ ਸ਼ਾਮਲ ਸਨ |
ਪਿਛਲੀ ਖ਼ਬਰ ਵਿਧਾਇਕ ਉੱਗੋਕੇ ਅਤੇ ਐੱਸ.ਐੱਸ.ਪੀ. ਨੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਸਿੱਖ ਨੌਜਵਾਨ ਸੁਰਜੀਤ ਸਿੰਘ ਨੇ ਸਾਈਕਲ 'ਤੇ ਕੀਤੀ ਮਾਲੇਰਕੋਟਲਾ ਤੋਂ ਸ੍ਰੀ ਹਜ਼ੂਰ ਸਾਹਿਬ ਦੀ ਕਰੀਬ 1800 ਕਿੱਲੋਮੀਟਰ ਲੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।