05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਖਨੌਰੀ ਦੇ ਪੀ ਐੱਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਵਿਖੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਗਮ

ਅਜੀਤ ਡੈਸਕ 11-04-2026
ਖਨੌਰੀ, 10 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਸਥਾਨਕ ਸ਼ਹਿਰ ਦੇ ਪੀ ਐਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਬਹੁਤ ਹੀ ਉਤਸ਼ਾਹ ਪੂਰਵਕ ਕਰਵਾਇਆ ਗਿਆ | ਜਿਸ ਵਿਚ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਨੇ ਸਭਨਾਂ ਦਾ ਮਨ ਮੋਹ ਲਿਆ | ਸਕੂਲ ਦੇ ਖੁੱਲ੍ਹੇ ਮੈਦਾਨ ਵਿਚ ਕਰਵਾਏ ਗਏ ਇਸ ਸਾਲ ਦੇ ਇਨਾਮ ਵੰਡ ਸਮਾਰੋਹ ਅਤੇ ਸੱਭਿਆਚਾਰਕ ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਰੰਗਾਰੰਗ ਪ੍ਰੋਗਰਾਮ, ਗਿੱਧਾ, ਭੰਗੜਾ ਅਤੇ ਨਾਟਕ ਨੇ ਜਿੱਥੇ ਇਸ ਸਮਾਗਮ ਨੂੰ ਜਿੱਥੇ ਯਾਦਗਾਰ ਬਣਾ ਦਿੱਤਾ ਉੱਥੇ ਬੱਚਿਆਂ ਦੀ ਮਿਹਨਤ ਅਤੇ ਸ਼ਾਨਦਾਰ ਪੇਸ਼ਕਾਰੀਆਂ ਨੇ ਆਏ ਮਹਿਮਾਨਾਂ ਪਤਵੰਤਿਆਂ ਅਤੇ ਸਕੂਲ ਦੇ ਵਿਦਿਆਰਥੀਆਂ ਸਭ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ ਅਤੇ ਸਭ ਦਾ ਮਨ ਮੋਹ ਲਿਆ | ਇਸ ਸਮਾਗਮ ਵਿਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਨੇ ਕਰਵਾਏ ਗਏ, ਇਸ ਸਮਾਗਮ ਅਤੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਬਹੁਤ ਪ੍ਰਸ਼ੰਸਾ ਕੀਤੀ | ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਡੀਡੀਓ ਜਿਤਵੇਸ਼ ਕੁਮਾਰ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਖ਼ਾਸ ਮੌਕੇ 'ਤੇ ਪਹੁੰਚਣ ਵਾਲੇ ਵਿਸ਼ੇਸ਼ ਮਹਿਮਾਨਾਂ, ਨਗਰ ਪੰਚਾਇਤ ਖਨੌਰੀ ਦੇ ਪ੍ਰਧਾਨ ਅਤੇ ਸਮੂਹ ਕੌਂਸਲਰਾਂ, ਐੱਸਐੱਮਸੀ ਕਮੇਟੀ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਅਤੇ ਸਮੂਹ ਮਹਿਮਾਨਾਂ ਦੇ ਲਈ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ |
ਪਿਛਲੀ ਖ਼ਬਰ ਅਮਿਤ ਕੁਮਾਰ ਨੇ ਤਹਿਸੀਲਦਾਰ ਸੁਨਾਮ ਦਾ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਵਾਹ ਨੀ ਸਰਕਾਰੇ ਤੇਰੇ ਰੰਗ ਨਿਆਰੇ ਮੰਡੀਆਂ ਦੇ ਫੜ ਸਾਫ਼ ਕਰਨ ਕਿਸਾਨ ਵਿਚਾਰੇ ਅਨਾਜ ਮੰਡੀ ਛਾਹੜ ਖੋਲ੍ਹ ਰਹੀ ਮਾਰਕੀਟ ਕਮੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।