27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਰੇਲਵੇ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਧੂਰੀ ਵਿਕਾਸ ਮੰਚ ਨੇ ਡੀ.ਆਰ.ਐਮ. ਨੂੰ ਸੌਂਪਿਆ ਮੰਗ ਪੱਤਰ <br/>

ਅਜੀਤ ਡੈਸਕ 08-04-2026
ਧੂਰੀ, 7 ਅਪੈ੍ਰਲ (ਲਖਵੀਰ ਸਿੰਘ ਧਾਂਦਰਾ) - ਅੰਬਾਲਾ ਰੇਲਵੇ ਡਵੀਜ਼ਨ ਦੇ ਮੈਨੇਜਰ ਵਿਨੋਦ ਭਾਟੀਆ ਵੱਲੋਂ ਅੱਜ ਸਥਾਨਕ ਰੇਲਵੇ ਸਟੇਸ਼ਨ ਦੇ ਕੀਤੇ ਗਏ ਦੌਰੇ ਦੌਰਾਨ ਧੂਰੀ ਵਿਕਾਸ ਮੰਚ ਧੂਰੀ ਦੇ ਅਹੁਦੇਦਾਰਾਂ ਵੱਲੋਂ ਰੇਲਵੇ ਸਟੇਸ਼ਨ 'ਤੇ ਯਾਤਰੂਆਂ ਨੂੰ ਦਰਪੇਸ਼ ਮੁਸ਼ਕਲਾਂ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ | ਡੀ.ਆਰ.ਐਮ ਵਿਨੋਦ ਭਾਟੀਆ ਅੱਜ ਸਥਾਨਕ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ | ਇਸ ਮੌਕੇ ਧੂਰੀ ਵਿਕਾਸ ਮੰਚ ਧੂਰੀ ਦੇ ਉਪ ਚੇਅਰਮੈਨ ਐਡਵੋਕੇਟ ਰਾਜੇਸ਼ਵਰ ਚੌਧਰੀ, ਸਕੱਤਰ ਜਨਰਲ ਹੰਸ ਰਾਜ ਬਜਾਜ ਅਤੇ ਮੀਡੀਆ ਸਕੱਤਰ ਮਨੋਹਰ ਸਿੰਘ ਸੱਗੂ ਵੱਲੋਂ ਡੀ.ਆਰ.ਐਮ ਨੂੰ ਸੌਂਪੇ ਗਏ ਮੰਗ ਪੱਤਰ ਰਾਹੀਂ ਰੇਲਵੇ ਗੱਡੀਆਂ ਦੇ ਸਥਾਨਕ ਰੇਲਵੇ ਸਟੇਸ਼ਨ 'ਤੇ ਠਹਿਰਾ ਅਤੇ ਰੂਟ 'ਚ ਵਾਧਾ ਕਰਨ ਦੀ ਮੰਗ ਕਰਦਿਆਂ ਸਵਾਰੀ ਗੱਡੀ ਨੰਬਰ 54631 ਹਿਸਾਰ -ਧੂਰੀ ਨੂੰ ਲੁਧਿਆਣਾ ਤੱਕ, ਰੇਲ ਗੱਡੀ ਨੰਬਰ 54766 ਬਠਿੰਡਾ-ਧੂਰੀ ਨੂੰ ਅੰਬਾਲਾ ਤੱਕ, ਗੱਡੀ ਨੰਬਰ 54553 ਅੰਬਾਲਾ-ਧੂਰੀ ਨੂੰ ਪੁਰਾਣੇ ਸਮੇਂ ਮੁਤਾਬਿਕ ਬਹਾਲ ਕਰਨ, ਰੇਲ ਗੱਡੀਆਂ ਅੰਦਰ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕਰਨ, ਰੇਲਵੇ ਕੁਆਟਰਾਂ ਦੇ ਨਵੀਨੀਕਰਨ, ਸਟੇਸ਼ਨ 'ਤੇ ਚੱਲ ਰਹੇ ਵਿਕਾਸ ਕਾਰਜਾਂ 'ਚ ਨਿਰਧਾਰਿਤ ਮਾਪ ਦੰਡਾਂ ਮੁਤਾਬਿਕ ਮੈਟੀਰੀਅਲ ਦੀ ਵਰਤੋਂ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ | ਡੀ.ਆਰ.ਐਮ ਵਿਨੋਦ ਭਾਟੀਆ ਨੇ ਭਰੋਸਾ ਦਿੱਤਾ ਕਿ ਮੰਗ ਪੱਤਰ 'ਚ ਸ਼ਾਮਲ ਮੰਗਾਂ ਨੂੰ ਰੇਲਵੇ ਬੋਰਡ ਤੱਕ ਪਹੁੰਚਾ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ |

ਪਿਛਲੀ ਖ਼ਬਰ ਸਿਹਤ ਵਿਭਾਗ ਸੰਗਰੂਰ ਨੇ ਨਰਸਿੰਗ ਸਕੂਲ ਵਿੱਚ 'ਵਿਸ਼ਵ ਸਿਹਤ ਦਿਵਸ' ਮਨਾਇਆ <br/> ਅਗਲੀ ਖ਼ਬਰ ਮੁੱਖ ਮੰਤਰੀ ਸਹਾਇਤਾ ਕੇਂਦਰ ਵਿਖੇ ਬਣੇ ਨਵੇਂ ਆਮ ਆਦਮੀ ਕਲੀਨਿਕ ਦਾ ਸ਼ਹਿਰ ਵਾਸੀਆਂ ਨੂੰ ਹੋਇਆ ਵੱਡਾ ਲਾਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।