27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਏ.ਪੀ. ਸਿੰਘ ਬਾਬਾ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 08-04-2026
ਸੰਗਰੂਰ, 7 ਅਪ੍ਰੈਲ (ਚੌਧਰੀ ਨੰਦ ਲਾਲ ਗਾਂਧੀ) - ਆਲ ਇੰਡੀਆ ਪੋਸਟਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਚੋਣ ਵਿੱਚ ਕੌਮੀ ਸਕੱਤਰ ਚੁਣੇ ਜਾਣ ਉੱਤੇ ਇੱਥੋਂ ਦੀ ਨਾਮਵਰ ਸ਼ਖ਼ਸੀਅਤ ਏ.ਪੀ. ਸਿੰਘ ਬਾਬਾ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ | ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਏ.ਪੀ. ਸਿੰਘ ਬਾਬਾ ਦੀ ਵਧੀਆ ਸਮਾਜਕ ਅਤੇ ਸਿਆਸੀ ਕਾਰਗੁਜ਼ਾਰੀ ਨੇ ਆਪਣਾ ਖ਼ੂਬਸੂਰਤ ਪ੍ਰਭਾਵ ਛੱਡਿਆ ਹੈ | ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਏ.ਪੀ. ਸਿੰਘ ਬਾਬਾ ਨੂੰ ਦੋਸਤੀ ਨਿਭਾਉਣ ਦਾ ਸਲੀਕਾ ਹੈ | ਇਸ ਮੌਕੇ ਕੁਲਵੰਤ ਸਿੰਘ ਗਹਿਲਾਂ, ਅਮਰ ਸਿੰਘ ਚਾਹਲ, ਰਿਪਦਮਨ ਸਿੰਘ ਢਿੱਲੋਂ, ਸੰਦੀਪ ਦਾਨੀਆ, ਸਤਿਗੁਰ ਸਿੰਘ ਨਮੋਲ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਸਹਾਇਤਾ ਕੇਂਦਰ ਵਿਖੇ ਬਣੇ ਨਵੇਂ ਆਮ ਆਦਮੀ ਕਲੀਨਿਕ ਦਾ ਸ਼ਹਿਰ ਵਾਸੀਆਂ ਨੂੰ ਹੋਇਆ ਵੱਡਾ ਲਾਭ <br/> ਅਗਲੀ ਖ਼ਬਰ ਦਰਜਨਾਂ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਅਕਾਲੀ ਦਲ ਵਿੱਚ ਹੋਏ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।