27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਨਤੀਜਾ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 08-04-2026
ਲਹਿਰਾਗਾਗਾ, 7 ਅਪ੍ਰੈਲ (ਅਸ਼ੋਕ ਗਰਗ)-ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ ਲਹਿਲ ਖ਼ੁਰਦ ਦੇ ਬੀ.ਐਡ ਦੇ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੀ ਪਿ੍ੰਸੀਪਲ ਡਾਕਟਰ ਸੀਮਾ ਗਰਗ ਨੇ ਦੱਸਿਆ ਕਿ ਧਰਮਿੰਦਰ ਸ਼ਰਮਾ ਪੁੱਤਰ ਰਤਨ ਲਾਲ ਨੇ 95.33% ਅੰਕ ਪ੍ਰਾਪਤ ਕਰ ਕੇ ਪਹਿਲਾ, ਹਰਮਨਦੀਪ ਕੌਰ ਪੁੱਤਰੀ ਰਣਧੀਰ ਸਿੰਘ ਨੇ 95% ਅੰਕ ਤੇ ਸ਼ਪਿੰਦਰ ਕੋਰ ਪੁੱਤਰੀ ਮਿੱਠੂ ਸਿੰਘ ਨੇ 95% ਅੰਕ ਲੈ ਕੇ ਦੂਸਰਾ ਅਤੇ ਸੁਖਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ 95% ਅੰਕ, ਭਾਵਨਾ ਰਾਣੀ ਪੁੱਤਰੀ ਜੀਵਨ ਕੁਮਾਰ ਨੇ 94.66% ਅੰਕ, ਮਨੀਸ਼ਾ ਰਾਣੀ ਪੁੱਤਰੀ ਜਗਸੀਰ ਸਿੰਘ ਨੇ 94.66% ਅੰਕ ਅਤੇ ਗੀਤੀਕਾ ਜੈਨ ਪੁੱਤਰੀ ਜੀਵਨ ਕੁਮਾਰ ਨੇ 94.66% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ | ਬਾਕੀ ਵਿਦਿਆਰਥੀਆਂ ਨੇ 80% ਤੋਂ ਉੱਪਰ ਅੰਕ ਲੈ ਕੇ ਸ਼ਾਨਦਾਰ ਨਤੀਜਾ ਹਾਸਿਲ ਕੀਤਾ | ਕਾਲਜ ਦੇ ਚੇਅਰਮੈਨ ਰਾਜੇਸ਼ ਕੁਮਾਰ ਗਰਗ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀ ਸਖ਼ਤ ਮਿਹਨਤ ਕਰ ਕੇ ਕਿਸੇ ਵੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਨ ਤੇ ਇਹ ਨਤੀਜਾ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ |

ਪਿਛਲੀ ਖ਼ਬਰ ਅਗਰਵਾਲ ਸਭਾ ਸੰਗਰੂਰ ਦਾ ਜਨਰਲ ਇਜਲਾਸ ਅਤੇ ਸਨਮਾਨ ਸਮਾਰੋਹ ਸੰਪੰਨ ਅਗਲੀ ਖ਼ਬਰ ਛੱਪੜ ਦਾ ਗੰਦਾ ਪਾਣੀ ਪਿੰਡ ਵਾਸੀਆਂ ਦੇ ਘਰਾਂ 'ਚ ਵੜਿਆ, ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।