21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਬੈੱਸਟ ਸਕੂਲ ਦਾ ਖ਼ਿਤਾਬ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹੈਦਰ ਨਗਰ ਦੇ ਹਿੱਸੇ ਆਇਆ <br/>

ਅਜੀਤ ਡੈਸਕ 01-04-2026
ਮਲੇਰਕੋਟਲਾ, 31 ਮਾਰਚ (ਮੁਹੰਮਦ ਹਨੀਫ਼ ਥਿੰਦ)-ਪੰਜਾਬ ਸਿੱਖਿਆ ਵਿਭਾਗ ਵੱਲੋਂ ਸੈਸ਼ਨ 2025-26 ਦੇ ਐਲਾਨੇ ਬੈੱਸਟ ਸਕੂਲਾਂ ਦੀ ਸੂਚੀ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹੈਦਰ ਨਗਰ ਦਾ ਨਾਂਅ ਆਉਣ ਤੇ ਜ਼ਿਲ੍ਹੇ ਭਰ 'ਚ ਹੋ ਰਹੀ ਹੈ ਖ਼ੂਬ ਸਰਾਹਨਾ | ਸਰਕਾਰੀ ਪ੍ਰਾਇਮਰੀ ਸਕੂਲ ਹੈਦਰ ਨਗਰ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਬਲਜਿੰਦਰ ਕੌਰ, ਬਲਾਕ ਪ੍ਰਾਇਮਰੀ ਅਫ਼ਸਰ ਸੋਹਨ ਸਿੰਘ, ਸੈਂਟਰ ਮੁਖੀ ਮੈਡਮ ਸੀਮਾ ਕਾਂਸਲ, ਸਕੂਲ ਮੁਖੀ ਮੁਹੰਮਦ ਰਮਜ਼ਾਨ ਬਿੰਜੋਕੀ ਖ਼ੁਰਦ, ਸਮੂਹ ਨਗਰ ਪੰਚਾਇਤ ਅਤੇ ਐੱਸ.ਐੱਮ.ਸੀ. ਕਮੇਟੀ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਸਮਾਗਮ ਵਿਚ ਉੱਘੇ ਸਾਹਿਤਕਾਰ ਜਸਬੀਰ ਰਾਣਾ, ਡੀ.ਆਰ.ਸੀ. ਡਾ. ਮੁਹੰਮਦ ਸ਼ਫੀਕ, ਏ.ਸੀ.ਸੀ. ਸਟੇਟ ਐਵਾਰਡੀ ਅੰਮਿ੍ਤਪਾਲ ਸਿੰਘ ਅਤੇ ਸਟੇਟ ਐਵਾਰਡੀ ਗੁਰਲੇਜ਼ ਆਬਿਦ, ਪੁਨੀਤ ਵਾਤਿਸ਼ ਬੀ.ਆਰ.ਸੀ, ਗੁਰਸਿਮਰਨ ਵਾਤਿਸ਼, ਲਿਆਕਤ ਅਲੀ, ਅਮਰਜੀਤ ਕੌਰ ਸਰਪੰਚ, ਗ਼ੁਲਾਮ ਮੁਹੰਮਦ ਸਾਬਕਾ ਸਰਪੰਚ ਅਤੇ ਪੰਚਾਇਤ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ | ਇਸ ਮੌਕੇ ਬਲਾਕ ਪ੍ਰਾਇਮਰੀ ਅਫ਼ਸਰ ਸੋਹਣ ਸਿੰਘ ਨੇ ਸਮੂਹ ਸਟਾਫ਼ ਅਤੇ ਪਿੰਡ ਵਾਸੀਆਂ ਦੀ ਖ਼ੂਬ ਪ੍ਰਸ਼ੰਸਾ ਕਰਦਿਆਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲ ਵਿਚ ਲਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਪਿੰਡ ਦੇ ਸਕੂਲ ਦਾ ਪੰਜਾਬ ਦੇ ਬੈੱਸਟ ਸਕੂਲਾਂ ਦੀ ਸੂਚੀ ਵਿਚ ਚੁਣਿਆ ਜਾਣਾ ਬਹੁਤ ਵੱਡੀ ਅਤੇ ਮਾਣ ਵਾਲੀ ਗੱਲ ਹੈ ਅਤੇ ਸਕੂਲ ਨੂੰ ਫੁੱਲ ਏਅਰ ਕੰਡੀਸ਼ਨ ਬਣਾਉਣ ਲਈ ਸਕੂਲ ਦੇ ਦੋ ਅਧਿਆਪਕਾਂ ਸਕੂਲ ਮੁਖੀ ਮੁਹੰਮਦ ਰਮਜ਼ਾਨ ਅਤੇ ਮੈਡਮ ਅਕਬਰੀ ਬੇਗਮ ਪਤਨੀ ਨਿਸਾਰ ਅਹਿਮਦ ਥਿੰਦ ਨੇ ਇਕ-ਇਕ ਏ.ਸੀ. ਸਕੂਲ ਨੂੰ ਦਾਨ ਦਿੱਤਾ ਹੈ | ਜਸਬੀਰ ਰਾਣਾ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਂਦੇ ਹੋਏ ਆਏ ਮਹਿਮਾਨਾਂ ਧੰਨਵਾਦ ਕੀਤਾ | ਇਸ ਮੌਕੇ ਸਮੂਹ ਪੰਚਾਇਤ ਅਤੇ ਐੱਸ.ਐੱਮ.ਸੀ. ਕਮੇਟੀ ਚੇਅਰਮੈਨ ਮਨਪ੍ਰੀਤ ਕੌਰ, ਸਕੂਲ ਮੁਖੀ ਮੁਹੰਮਦ ਰਮਜ਼ਾਨ, ਅਕਬਰੀ ਬੇਗਮ, ਮਨੀਸ਼ਾ ਰਾਣੀ, ਮੈਡਮ ਪਰਮਿੰਦਰ ਕੌਰ, ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਮੈਡਮ ਮੋਨਿਕਾ ਸ਼ਾਰਦਾ ਐੱਚ.ਟੀ, ਮੈਡਮ ਨਰਿੰਦਰ ਕੌਰ, ਮੈਡਮ ਸ਼ਹਿਨਾਜ, ਕਾਸਿਬ ਜਗੀਰਦਾਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਜਸਵਿੰਦਰ ਸਿੰਘ ਦੀਦਾਰਗੜ੍ਹ ਸਰਕਲ ਅਕਾਲੀ ਜਥਾ ਸ਼ੇਰਪੁਰ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਨਤੀਜਾ ਰਿਹਾ 100 ਫ਼ੀਸਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।