ਮਲੇਰਕੋਟਲਾ, 26 ਮਾਰਚ (ਮਨਜਿੰਦਰ ਸਿੰਘ ਸਰੌਦ)-ਭਾਵੇਂ ਜ਼ਿਲ੍ਹਾ ਮਲੇਰਕੋਟਲਾ ਨੂੰ ਹੋਂਦ ਵਿੱਚ ਆਇਆ ਅੱਧਾ ਦਹਾਕਾ ਬੀਤ ਚੱਲਿਐ ਪਰ ਅਜੇ ਤੱਕ ਕਈ ਅਧਿਕਾਰੀਆਂ ਦੀ ਤਾਇਨਾਤੀ ਜ਼ਿਲ੍ਹੇ ਅੰਦਰ ਨਾ ਹੋਣ ਕਾਰਨ ਆਮ ਲੋਕ ਇਸ ਦਾ ਖ਼ਮਿਆਜ਼ਾ ਭੁਗਤਣ ਲਈ ਮਜਬੂਰ ਹਨ | ਜ਼ਿਲ੍ਹਾ ਮਲੇਰਕੋਟਲਾ ਵਿਖੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਵੇਂ ਬਲਾਕ ਪੱਧਰ ਦੇ ਅਧਿਕਾਰੀਆਂ ਵੱਲੋਂ ਆਮ ਲੋਕਾਂ ਦੇ ਕੰਮ ਧੰਦੇ ਜ਼ਰੂਰ ਚੰਗੇ ਢੰਗ ਨਾਲ ਕੀਤੇ ਜਾ ਰਹੇ ਹਨ | ਇਸ ਬੇਹੱਦ ਅਹਿਮ ਮਸਲੇ ਸਬੰਧੀ ਸਰਕਾਰ ਨੂੰ ਅਪੀਲ ਕਰਦਿਆਂ ਸਾਬਕਾ ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ, ਜਥੇਦਾਰ ਹਰਬੰਸ ਸਿੰਘ ਚੌਂਦਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਜਥੇਦਾਰ ਸੇਰ ਸਿੰਘ, ਪ੍ਰਧਾਨ ਜਰਨੈਲ ਸਿੰਘ ਭੋਗੀਵਾਲ ਨੇ ਆਖਿਆ ਕਿ ਬੱਚਿਆਂ ਤੇ ਅÏਰਤਾਂ ਨੂੰ ਪ੍ਰਦਾਨ ਕੀਤੀਆਂ ਜਾਣ ਯੋਗ ਸਹੂਲਤਾਂ ਨਾਲ ਜੁੜੇ ਸਬੰਧਤ ਵਿਭਾਗ ਦੇ ਜ਼ਿਲ੍ਹਾ ਪੱਧਰੀ ਅਧਿਕਾਰੀ ਦੀ ਤਾਇਨਾਤੀ ਨਾ ਹੋਣ ਕਾਰਨ ਬਹੁਤੇ ਰੋਜ਼ਮਰਾ ਦੇ ਕੰਮ ਧੰਦਿਆਂ ਸੰਬੰਧੀ ਆਉਣ ਵਾਲੇ ਲੋਕ ਕਿੱਧਰ ਜਾਣ ਕੁਝ ਵੀ ਸਮਝ ਨਹੀਂ ਪੈਂਦਾ | ਪਿਛਲੇ ਲੰਬੇ ਸਮੇਂ ਤੋਂ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਅਧੀਨ ਤਾਇਨਾਤ ਹੋਣ ਯੋਗ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੀ ਪੋਸਟ ਅਜੇ ਤੱਕ ਹੋਂਦ ਵਿੱਚ ਨਹੀਂ ਆਈ | ਸਾਰਾ ਕੰਮ ਸੰਗਰੂਰ ਦੇ ਅਫ਼ਸਰਾਂ ਦੀ ਹੀ ਦੇਖ-ਰੇਖ ਵਿੱਚ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਸੰਗਰੂਰ ਪੰਜਾਬ ਦੀ ਰਾਜਨੀਤੀ ਦਾ ਇੱਕ ਕੇਂਦਰ ਬਿੰਦੂ ਹੈ ਪ੍ਰੰਤੂ ਨਾਲ ਲਗਦੇ ਜ਼ਿਲ੍ਹੇ ਵਿੱਚ ਕਿਸੇ ਮਹਿਕਮੇ ਦਾ ਜ਼ਿਲ੍ਹਾ ਅਫ਼ਸਰ ਮੌਜੂਦ ਨਾ ਹੋਣ ਕਾਰਨ ਆਮ ਲੋਕਾਂ ਨੂੰ ਵਿਭਾਗੀ ਕੰਮ ਵਾਸਤੇ ਦੂਜੇ ਜ਼ਿਲ੍ਹੇ ਵਿੱਚ ਜਾਣਾ ਪੈਂਦਾ ਹੈ | ਜਿਸ ਸੰਬੰਧੀ ਆਮ ਲੋਕਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ | ਸਬੰਧਤ ਵਿਭਾਗ ਰਾਹੀਂ ਜ਼ਿਲ੍ਹੇ ਵਿੱਚ ਇਸਤਰੀ ਉਮੀਦਵਾਰਾਂ ਦੀਆਂ ਅਰਜ਼ੀਆਂ ਪ੍ਰਾਪਤ ਕਰਦੇ ਹੋਏ ਆਂਗਣਵਾੜੀ ਸੈਂਟਰਾਂ ਦੀਆਂ ਖਾਲੀ ਪੋਸਟਾਂ ਭਰੀਆਂ ਜਾਂ ਰਹੀਆਂ ਹਨ | ਅਪ੍ਰੈਲ ਮਹੀਨੇ ਤੋਂ ਸਰਕਾਰ ਰਾਹੀਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਲਾਗੂ ਕੀਤੀ ਜਾਣੀ ਹੈ | ਸਕੀਮ ਨੂੰ ਦਰੁਸਤ ਤੇ ਸੁਚਾਰੂ ਢੰਗ ਨਾਲ ਲਾਗੂ ਕੀਤੇ ਜਾਣ ਲਈ ਬਣਦੀ ਨਿਗਰਾਨੀ ਤੇ ਤਾਲਮੇਲ ਲਈ ਪੱਕੇ ਜ਼ਿਲ੍ਹਾ ਅਫ਼ਸਰ ਦੀ ਲੋੜ ਹੈ | ਜਿਸ ਵੱਲ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਦੇਣਾ ਅਤਿ ਜ਼ਰੂਰੀ ਹੈ | ਇਸ ਤੋਂ ਇਲਾਵਾ ਇਸ ਵਿਭਾਗ ਰਾਹੀਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ, ਅÏਰਤਾਂ ਤੇ ਛੋਟੇ ਬੱਚਿਆਂ ਦੀ ਸਿਹਤ, ਪੜ੍ਹਾਈ, ਰੋਜ਼ਗਾਰ ਆਦਿ ਦੀਆਂ ਸਕੀਮਾਂ ਲਾਗੂ ਕੀਤੀਆਂ ਜਾਂਦੀਆਂ ਹਨ | ਇਨ੍ਹਾਂ ਸਕੀਮਾਂ ਅਧੀਨ ਸਹੂਲਤਾਂ 'ਤੇ ਬਣਦਾ ਪੂਰਾ ਲਾਭ ਹਰ ਯੋਗ ਪਰਿਵਾਰ ਨੂੰ ਮਿਲਦਾ ਰਹੇ, ਜਿਸ ਲਈ ਹਰ ਤਰ੍ਹਾਂ ਦੀ ਦੇਖ-ਰੇਖ ਤੇ ਕੰਟਰੋਲ ਲਈ ਪੱਕਾ ਤਾਇਨਾਤ ਅਫ਼ਸਰ ਹੀ ਕਰ ਸਕਦਾ ਹੈ | ਸਮੇਂ ਦੀ ਮੰਗ ਅਨੁਸਾਰ ਇਸ ਵਿਭਾਗ ਦੀ ਹਰ ਸਕੀਮ ਦਾ ਲਾਭ ਜ਼ਿਲ੍ਹੇ ਦੇ ਹਰ ਲੋੜਵੰਦ ਵਸਨੀਕ ਨੂੰ ਪ੍ਰਾਪਤ ਹੋ ਸਕੇ, ਜਿਸ ਲਈ ਸਰਕਾਰ ਤੇ ਵਿਭਾਗ ਦੇ ਉੱਚ-ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਲਈ ਪ੍ਰਸ਼ਾਸਨ ਨੂੰ ਚਾਰਾਜੋਈ ਕਰਨੀ ਚਾਹੀਦੀ ਹੈ |