23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਐੱਸ.ਡੀ.ਐੱਮ. ਸੁਨਾਮ ਵਲੋਂ ਲੋਕਾਂ ਨੂੰ ਗੈਸ ਤੇ ਪੈਟਰੋਲ-ਡੀਜ਼ਲ ਦੀ ਘਬਰਾਹਟ 'ਚ ਆ ਕੇ ਵਾਧੂ ਖ਼ਰੀਦ ਤੇ ਜਮਾਂਖੋਰੀ ਨਾ ਕਰਨ ਦਾ ਸੱਦਾ <br/>

ਅਜੀਤ ਡੈਸਕ 27-03-2026
ਸੁਨਾਮ ਊਧਮ ਸਿੰਘ ਵਾਲਾ, 26 ਮਾਰਚ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਐੱਸ.ਡੀ.ਐਮ. ਸੁਨਾਮ ਊਧਮ ਸਿੰਘ ਵਾਲਾ ਗਗਨਦੀਪ ਸਿੰਘ ਨੇ ਸੁਨਾਮ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਹਟ 'ਚ ਆ ਕੇ ਪੈਟਰੋਲ-ਡੀਜ਼ਲ ਸਮੇਤ ਘਰੇਲੂ ਗੈਸ ਦੀ ਬੇਲੋੜੀ ਤੇ ਵਾਧੂ ਖ਼ਰੀਦਦਾਰੀ ਨਾਂ ਕਰਨ | ਐੱਸ.ਡੀ.ਐੱਮ. ਨੇ ਸਮੂਹ ਪੈਟਰੋਲ ਪੰਪਾਂ ਤੇ ਗੈਸ ਏਜੰਸੀਆਂ ਦੇ ਮਾਲਕਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਇਨ੍ਹਾਂ ਜ਼ਰੂਰੀ ਵਸਤਾਂ ਦੀ ਸਪਲਾਈ ਬੇਰੋਕ ਜਾਰੀ ਰੱਖੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਕਾਲਾਬਾਜ਼ਾਰੀ ਜਾਂ ਜਮ੍ਹਾਂਖੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਈ ਜਾਵੇ ਅਤੇ ਨਾ ਹੀ ਗੈਸ ਸਪਲਾਈ ਜਾਂ ਪੈਟਰੋਲ-ਡੀਜ਼ਲ ਸਪਲਾਈ ਬੰਦ ਹੋਣ ਦੀ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ 'ਤੇ ਯਕੀਨ ਕੀਤਾ ਜਾਵੇ | ਗਗਨਦੀਪ ਸਿੰਘ ਨੇ ਲੋਕਾਂ ਅਤੇ ਪੰਪਾਂ ਤੇ ਏਜੰਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਨੂੰ ਘਬਰਾਹਟ 'ਚ ਆ ਕੇ ਪੈਨਿਕ ਬਾਇੰਗ (ਬੇਲੋੜੀ ਤੇ ਵਾਧੂ ਖ਼ਰੀਦਦਾਰੀ) ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਗੈਸ ਤੇ ਤੇਲ ਦੀ ਨਿਰੰਤਰ ਤੇ ਲਗਾਤਾਰ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਹਾਲਾਤ ਨੂੰ ਬੇਕਾਬੂ ਨਾ ਹੋਣ ਦਿੱਤਾ ਜਾਵੇ ਅਤੇ ਲੋਕਾਂ ਵਿੱਚ ਕੋਈ ਬੇਭਰੋਸਗੀ ਨਾ ਬਣੇ |

ਪਿਛਲੀ ਖ਼ਬਰ ਬੇਰੁਜ਼ਗਾਰ ਅਧਿਆਪਕਾਂ ਦੀ ਖਿੱਚ ਧੂਹ ਤੇ ਨਜ਼ਰਬੰਦੀ ਕਰਨ ਦੀ ਡੀ.ਟੀ.ਐੱਫ ਵਲੋਂ ਸਖ਼ਤ ਨਿਖੇਧੀ ਅਗਲੀ ਖ਼ਬਰ ਮੁੱਖ ਮੰਤਰੀ ਪੰਜਾਬ ਦੇ ਯਤਨਾਂ ਸਦਕਾ ਪੰਜਾਬ ਖੇਡਾਂ ਦੇ ਖੇਤਰ 'ਚ ਸੰਸਾਰ ਦੇ ਨਕਸ਼ੇ 'ਤੇ ਉੱਭਰਨ ਲੱਗਾ-ਚੇਅਰਮੈਨ ਜ਼ਾਫ਼ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।