23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸ਼੍ਰੋਮਣੀ ਅਕਾਲੀ ਦਲ ਨੇ ਸਦਾ ਹੀ ਕੌਮੀਅਤ ਨੂੰ ਪਹਿਲ ਦਿੰਦਿਆਂ ਪੰਥਕ ਹਿਤਾਂ ਦੀ ਪਹਿਰੇਦਾਰੀ ਕੀਤੀ-ਸੀਰਾ ਬਨਭੌਰਾ <br/>

ਅਜੀਤ ਡੈਸਕ 27-03-2026
ਮਾਲੇਰਕੋਟਲਾ, 26 ਮਾਰਚ (ਮਨਜਿੰਦਰ ਸਿੰਘ ਸਰੌਦ)-ਸ਼੍ਰੋਮਣੀ ਅਕਾਲੀ ਦਲ ਨੇ ਸਦਾ ਹੀ ਕੌਮੀਅਤ ਨੂੰ ਪਹਿਲ ਦਿੰਦਿਆਂ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰ ਕੇ ਲੰਬਾ ਸੰਘਰਸ਼ ਕਰਦਿਆਂ ਪੰਜਾਬ ਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ | ਇਹ ਸ਼ਬਦ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਅਕਾਲੀ ਆਗੂ ਸਤਬੀਰ ਸਿੰਘ ਸੀਰਾ ਬਨਭੌਰਾ ਤੇ ਜਥੇਦਾਰ ਤਿਰਲੋਚਨ ਸਿੰਘ ਧਲੇਰ ਨੇ ਗੱਲਬਾਤ ਦੌਰਾਨ ਸਾਂਝੇ ਕੀਤੇ | ਸੀਰਾ ਬਨਭੌਰਾ ਤੇ ਜਥੇਦਾਰ ਧਲੇਰ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਅਕਾਲੀ ਮੋਰਚਿਆਂ ਸਮੇਂ ਆਪਣੇ ਘਰ-ਘਾਟ ਦੀ ਪ੍ਰਵਾਹ ਨਾ ਕਰਦਿਆਂ ਪੰਥਕ ਹਿੱਤਾਂ ਨੂੰ ਪਹਿਲ ਦੇ ਕੇ ਲੰਬਾ ਸਮਾਂ ਜੇਲ੍ਹਾਂ ਕੱਟੀਆਂ | ਇਹ ਪਾਰਟੀ ਇੱਕ ਲੰਬੇ ਸੰਘਰਸ਼ ਦੀ ਪੈਦਾਵਾਰ ਹੈ ਜਿਸ ਨੇ ਅਨੇਕਾਂ ਮਰਜੀਵੜਿਆਂ ਨੂੰ ਜਨਮ ਦਿੱਤਾ | ਸਰਕਾਰਾਂ ਵਲੋਂ ਕਦੇ ਵੀ ਅਕਾਲੀ ਦਲ ਨੂੰ ਡਰਾਇਆ ਜਾਂ ਦਬਾਇਆ ਨਹੀਂ ਜਾ ਸਕਦਾ | ਪਾਰਟੀ ਵਲੋਂ ਪੰਜਾਬ ਤੇ ਪੰਥ ਦੀ ਕੀਤੀ ਸੇਵਾ ਬਦਲੇ ਪੰਜਾਬੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਦ ਪੰਜਾਬ ਦੀ ਸੱਤਾ ਸੌਂਪੀ ਜਿਸ ਦੇ ਚੱਲਦਿਆਂ ਪੰਜਾਬ ਦੇ ਅੰਦਰ ਵਿਕਾਸ ਦੀ ਇੱਕ ਨਵੀਂ 'ਇਬਾਰਤ' ਲਿਖੀ ਗਈ | ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿਚ ਬਿਲਕੁਲ ਸੁਰੱਖਿਅਤ ਹੈ | ਅਕਾਲੀ ਆਗੂ ਸੀਰਾ ਬਨਭੌਰਾ ਨੇ ਕਿ ਕੁਝ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੇ ਲਈ ਯਤਨਸ਼ੀਲ ਹਨ ਪਰੰਤੂ ਉਨ੍ਹਾਂ ਦੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਕਿਉਂਕਿ ਇਹ ਪਾਰਟੀ ਪੰਜਾਬੀਆਂ ਦੀ ਤੇ ਪੰਥ ਦੀ ਆਪਣੀ ਪਾਰਟੀ ਹੈ | ਉਨ੍ਹਾਂ ਮਲੇਰਕੋਟਲਾ ਵਿਖੇ ਪੰਚਾਇਤ ਸੰਮਤੀ ਦੇ ਚੇਅਰਮੈਨ ਦੀ ਚੋਣ ਨੂੰ ਲੋਕਤੰਤਰ ਦਾ ਘਾਣ ਦੱਸਦੇ ਹੋਏ ਆਖਿਆ ਕਿ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਖ਼ਤਮ ਕਰ ਕੇ ਰਾਜ ਸੱਤਾ ਦੇ ਜ਼ੋਰ ਤੇ ਵਿਰੋਧੀਆਂ ਨੂੰ ਤੁੰਨਿਆ ਜਾ ਰਿਹਾ ਹੈ ਪਰ ਸੂਬਾ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋ ਰਹੀ ਹੈ | ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਅਗਲੀ ਸਰਕਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ | ਇਸ ਮੌਕੇ ਸੀਨੀਅਰ ਅਕਾਲੀ ਆਗੂ ਸਤਵੀਰ ਸਿੰਘ ਸੀਰਾ ਬਨਭੌਰਾ ਦੇ ਨਾਲ ਜ਼ਿਲ੍ਹਾ ਪ੍ਰਧਾਨ ਜਥੇਦਾਰ ਤਿਰਲੋਚਨ ਸਿੰਘ ਧਲੇਰ, ਸਾਬਕਾ ਚੇਅਰਮੈਨ ਜਗਵੰਤ ਸਿੰਘ ਜੱਗੀ, ਤਰਸੇਮ ਸਿੰਘ ਭੂਦਨ ਸਣੇ ਜ਼ਿਲ੍ਹਾ ਮਲੇਰਕੋਟਲਾ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਪੁਲਿਸ ਕਰਮਚਾਰੀਆਂ 'ਤੇ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਡੀ.ਸੀ. ਦਫ਼ਤਰਾਂ ਦੇ ਕਾਮਿਆਂ ਵਲੋਂ ਮੁੜ ਤਿੱਖਾ ਸੰਘਰਸ਼ ਵਿੱਢਣ... ਅਗਲੀ ਖ਼ਬਰ ਗੁਰਮਤਿ ਕੈਂਪ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।