23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸੂਬੇ ਦੀ ਨੌਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਸੈਮੀਨਾਰ ਕਰਵਾਏ ਜਾਣ-ਸਰਪੰਚ ਅÏਲਖ <br/>

ਅਜੀਤ ਡੈਸਕ 27-03-2026
ਮਾਲੇਰਕੋਟਲਾ, 26 ਮਾਰਚ (ਮਨਜਿੰਦਰ ਸਿੰਘ ਸਰੌਦ)-ਪੰਜਾਬ ਦੀ ਨੌਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਨਾ ਸਮੇਂ ਦੀ ਮੰਗ ਹੈ | ਕਿਉਂਕਿ ਜੇਕਰ ਨੌਜਵਾਨ ਖੇਡ ਮੈਦਾਨਾਂ ਦਾ ਹਿੱਸਾ ਬਣਦੇ ਹਨ ਤਾਂ ਇੱਕ ਨਵੇਂ ਸਮਾਜ ਦੀ ਸਿਰਜਣਾ ਹੁੰਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਆਗੂ ਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਅÏਲਖ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਆਖਿਆ ਕਿ ਜੇਕਰ ਸੂਬੇ ਦਾ ਨੌਜਵਾਨ ਖੇਡਾਂ ਵਰਗੀਆਂ ਗਤੀਵਿਧੀਆਂ ਨਾਲ ਜੁੜ ਕੇ ਕਾਰਜਸ਼ੀਲ ਰਹਿੰਦਾ ਹੈ ਤਾਂ ਸਮਾਜ ਅੰਦਰ ਇੱਕ ਵੱਡਾ ਫੇਰ ਬਦਲ ਹੁੰਦਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦਾ ਨੌਜਵਾਨ ਕਬੱਡੀ ਵਰਗੀਆਂ ਖੇਡਾਂ ਨਾਲ ਜੁੜ ਕੇ ਵਿਸ਼ਵ ਪੱਧਰ ਤੱਕ ਪਹੁੰਚ ਗਿਆ ਪਰ ਪਤਾ ਨਹੀਂ ਕੀ ਕਾਰਨ ਬਣੇ ਕਿ ਹੁਣ ਬੀਤੇ ਸਮੇਂ ਤੋਂ ਨੌਜਵਾਨਾਂ ਦਾ ਰੁਝਾਨ ਖੇਡਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ | ਸਮੂਹ ਖੇਡ ਕਲੱਬਾਂ ਤੇ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਇਸ ਪਾਸੇ ਵੱਲ ਲਗਾਉਣ ਦੇ ਲਈ ਸਕੂਲਾਂ, ਕਾਲਜਾਂ ਦੇ ਅੰਦਰ ਖੇਡਾਂ ਨਾਲ ਸਬੰਧਤ ਸੈਮੀਨਾਰ ਕਰਵਾਏ ਜਾਣ ਤਾਂ ਕਿ ਬੱਚਿਆਂ ਦਾ ਸ਼ੁਰੂ ਤੋਂ ਹੀ ਝੁਕਾ ਖੇਡ ਮੈਦਾਨਾਂ ਵੱਲ ਹੋਵੇ | ਸਰਪੰਚ ਅÏਲਖ ਨੇ ਆਖਿਆ ਕਿ ਬਿਨਾਂ ਸ਼ੱਕ ਜੇਕਰ ਸੂਬੇ ਦਾ ਨੌਜਵਾਨ ਖੇਡ ਮੈਦਾਨਾਂ ਦੇ ਵਿਚ ਮੱਲਾਂ ਮਾਰੇਗਾ ਤਾਂ ਉਹ ਮਾੜੀਆਂ ਅਲਾਮਤਾਂ ਤੋਂ ਦੂਰ ਰਹਿ ਕੇ ਉੱਚੇ ਮਰਤਬੇ ਹਾਸਿਲ ਕਰ ਸਕਦਾ ਹੈ | ਇਹ ਹੀ ਅੱਜ ਦੇ ਸਮੇਂ ਦੀ ਵੱਡੀ

ਪਿਛਲੀ ਖ਼ਬਰ ਗੁਰਮਤਿ ਕੈਂਪ ਆਰੰਭ <br/> ਅਗਲੀ ਖ਼ਬਰ ਛਾਜਲੀ ਵਿੱਚ ਪੈਟਰੋਲ ਪੰਪ ਸੁੱਕੇ, ਸਵੇਰੇ ਲੰਬੀਆਂ ਲਾਈਨਾਂ 'ਤੇ ਦੁਪਹਿਰ ਬਾਅਦ ਤੇਲ ਖ਼ਤਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।