ਸੰਦੌੜ, 26 ਮਾਰਚ (ਜਸਵੀਰ ਸਿੰਘ ਜੱਸੀ)-ਪਿੰਡ ਦਸੌਂਧਾ ਸਿੰਘ ਵਾਲਾ ਦੇ ਜੰਮਪਲ ਸੰਤੋਖ ਸਿੰਘ ਨੂੰ ਅੱਜ ਬਲਾਕ ਸੰਮਤੀ ਦੇ ਚੇਅਰਮੈਨ ਵਜੋਂ ਚੁਣਿਆ ਗਿਆ | ਪ੍ਰਸ਼ਾਸਨ ਵਲੋਂ ਚੇਅਰਮੈਨ ਅਤੇ ਉਪ ਚੇਅਰਮੈਨ ਦੇ ਅਹੁਦਿਆਂ ਲਈ ਵੋਟਿੰਗ ਕਰਵਾਈ ਗਈ | ਚੋਣ ਪ੍ਰਕਿਰਿਆ ਦੌਰਾਨ ਸੰਤੋਖ ਸਿੰਘ ਦਸੋਦਾ ਸਿੰਘ ਵਾਲਾ ਨੇ ਚੇਅਰਮੈਨ ਦਾ ਅਹੁਦਾ ਹਾਸਲ ਕੀਤਾ | ਇਸ ਦੇ ਨਾਲ ਹੀ ਸੈਦਾ ਪ੍ਰਵੀਨ ਨੂੰ ਉਪ ਚੇਅਰਮੈਨ ਵਜੋਂ ਚੁਣਿਆ ਗਿਆ, ਜਿਸ ਨਾਲ ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਬਲਾਕ ਸੰਮਤੀ ਨਵ ਨਿਯੁਕਤ ਚੇਅਰਮੈਨ ਸੰਤੋਖ ਸਿੰਘ ਦਸੌਦਾ ਸਿੰਘ ਵਾਲਾ ਅਤੇ ਵਾਈਸ ਚੇਅਰਪਰਸਨ ਸੈਦਾ ਪ੍ਰਵੀਨ ਨੂੰ ਵਧਾਈ ਦਿੱਤੀ | ਨਵ-ਨਿਯੁਕਤ ਚੇਅਰਮੈਨ ਸੰਤੋਖ ਸਿੰਘ ਨੇ ਕਿਹਾ ਕਿ ਉਹ ਇਲਾਕੇ ਦੇ ਵਿਕਾਸ, ਬੁਨਿਆਦੀ ਸਹੂਲਤਾਂ ਦੇ ਸੁਧਾਰ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹਨ | ਇਸ ਮੌਕੇ ਵਧਾਈਆਂ ਦੇਣ ਵਾਲਿਆਂ ਵਿਚ ਇਸ ਮੌਕੇ ਵਿਧਾਇਕ ਰਹਿਮਾਨ ਦੀ ਧਰਮ ਪਤਨੀ ਬੀਬਾ ਫਰਿਆਲ ਰਹਿਮਾਨ, ਪੀਏ ਗੁਰਮੁਖ ਸਿੰਘ ਸਰਪੰਚ ਪਿੰਡ ਖਾਨਪੁਰ, ਹਲਕਾ ਯੂਥ ਪ੍ਰਧਾਨ ਮੂਨਿਸ ਰਹਿਮਾਨ, ਹਲਕਾ ਕਿਸਾਨ ਵਿੰਗ ਇੰਚਾਰਜ ਸੁਖਦਰਸ਼ਨ ਸਿੰਘ ਸੁੱਖਾ ਗਿੱਲ ਮਿੱਠੇਵਾਲ, ਚੇਅਰਮੈਨ ਮਾਰਕੀਟ ਕਮੇਟੀ ਜਾਫਰ ਅਲੀ, ਸੀਨੀਅਰ ਆਗੂ, ਅਬਦੁੱਲ ਹਲੀਮ ਮਿਲਕੋਵੈੱਲ, ਟਰੱਕ ਯੂਨੀਅਨ ਮਲੇਰਕੋਟਲਾ ਦੇ ਪ੍ਰਧਾਨ ਨਰਿੰਦਰ ਸਿੰਘ ਸੋਹੀ, ਅਬਦੁੱਲ ਸਕੂਰ ਕਿਲਾ, ਯਾਸਰ ਅਰਫਾਤ, ਸਰਪੰਚ ਕੁਲਦੀਪ ਸਿੰਘ ਮਿੱਠੇਵਾਲ, ਸਰਪੰਚ ਕੁਲਵੀਰ ਸਿੰਘ ਮਾਣਕ, ਸਰਪੰਚ ਬੀਬਾ ਰਜੀਆ ਸੀਮਾ, ਸਰਪੰਚ ਬਲਬੀਰ ਸਿੰਘ ਕਸਬਾ, ਸਰਪੰਚ ਸੁਖਦੇਵ ਸਿੰਘ ਮਾਣਕੀ, ਸਾਬਕਾ ਸਰਪੰਚ ਮਨਜੀਤ ਸਿੰਘ ਕਲਿਆਣ, ਸਰਪੰਚ ਗੁਰਮੁਖ ਸਿੰਘ ਫਰਵਾਲੀ, ਪੰਚਾਇਤ ਮੈਂਬਰ ਹਰਦੀਪ ਸਿੰਘ, ਕੈਪਟਨ ਪਾਲ ਸਿੰਘ , ਰਾਜਦੀਪ ਸਿੰਘ, ਬਲਜਿੰਦਰ ਸਿੰਘ ਕਾਲਾ, ਪੰਚ ਚਮਕੌਰ ਸਿੰਘ, ਪਰਮਜੀਤ ਸਿੰਘ ਪੰਚ, ਸੁਖ ਲਾਲ ਸਿੰਘ, ਬੰਟੀ ਸਿੰਘ, ਸੰਦੀਪ ਸਿੰਘ ਅਮਨਵੀਰ ਸਿੰਘ, ਕੈਪਟਨ ਲਸਮਣ ਸਿੰਘ, ਜਗਤਾਰ ਸਿੰਘ ਸੁਰਜੀਤ ਸਿੰਘ ਅਜੈਬ ਸਿੰਘ ਅਤੇ ਹਰਸ਼ਦੀਪ ਸਿੰਘ ਮੌਜੂਦ ਸਨ |