23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸ਼ਹੀਦਾਂ ਦੇ ਬੁੱਤਾਂ ਨੂੰ ਤੋੜਨ ਦੀ ਨਿਖੇਧੀ

ਅਜੀਤ ਡੈਸਕ 27-03-2026
ਲੌਂਗੋਵਾਲ, 24 ਮਾਰਚ (ਵਿਨੋਦ, ਖੰਨਾ)-ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲੌਂਗੋਵਾਲ ਵਲੋਂ ਟਾਊਨ ਹਾਲ ਸ਼ਾਹਜ਼ਹਾਪੁਰ ਉੱਤਰ ਪ੍ਰਦੇਸ਼ ਵਿਖੇ ਮੁਲਕ 'ਚੋਂ ਅੰਗਰੇਜ਼ੀ ਬਸਤੀਵਾਦੀ ਸਟੇਟ ਨੂੰ ਮਿਟਾਉਣ ਅਤੇ ਅਵਾਮ ਲਈ ਪੂਰਨ ਸਵਰਾਜ ਦੀ ਪ੍ਰਾਪਤੀ ਲਈ ਆਪਣੇ ਪ੍ਰਾਣ ਨਿਸ਼ਾਵਰ ਕਰਨ ਅਤੇ ਬੇਘਰ ਹੋਕੇ ਲੱਖਾਂ ਮੁਸੀਬਤਾਂ ਝੱਲਣ ਵਾਲੇ ਲੋਕ ਨਾਇਕਾਂ ਸ਼ਹੀਦ ਰਾਮਪ੍ਰਸ਼ਾਦ ਬਿਸਮਿਲ, ਅਸਫਾਕ ਉੱਲਾ ਖਾਂ, ਰੋਸ਼ਨ ਸਿੰਘ ਅਤੇ ਪ੍ਰੇਮ ਕਿ੍ਸ਼ਨ ਖੰਨਾ ਦੇ 50 ਸਾਲਾਂ ਤੋਂ ਸਥਾਪਤ ਬੁੱਤਾ ਨੂੰ ਅਤਿ ਨਿਰਾਦਰੀ ਭਰੇ ਤਰੀਕੇ ਨਾਲ ਮਲੀਆਮੇਟ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਯਾਦਗਾਰ ਦੇ ਪ੍ਰਧਾਨ ਬਲਬੀਰ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਜੁਝਾਰ ਲੌਂਗੋਵਾਲ, ਇਕਾਈ ਮੁਖੀ ਬੀਰਬਲ ਸਿੰਘ, ਸੰਦੀਪ ਸਿੰਘ, ਮੀਤ ਪ੍ਰਧਾਨ ਰਣਜੀਤ ਸਿੰਘ, ਵਿੱਤ ਸਕੱਤਰ ਅਨਿਲ ਸ਼ਰਮਾ, ਮੀਡੀਆ ਮੁਖੀ ਲਖਵੀਰ ਲੱਖੀ ਲੌਂਗੋਵਾਲ ਨੇ ਜ਼ਿੰਮੇਵਾਰ ਅਧਿਕਾਰੀਆਂ ਉੱਤੇ ਦੇਸ਼ ਧ੍ਰੋਹ ਦਾ ਪੁਲਿਸ ਕੇਸ ਦਰਜ਼ ਕਰਨ ਦੀ ਮੰਗ ਕੀਤੀ ਹੈ | ਆਗੂਆਂ ਨੇ ਕਿਹਾ ਭਾਜਪਾ ਹਕੂਮਤ ਸ਼ਹਿਰਾਂ ਦੇ ਨਵੀਨੀਕਰਨ ਦੇ ਨਾਂ ਹੇਠ ਇਤਿਹਾਸ ਦਾ ਨਵੀਨੀਕਰਨ ਕਰਨ ਦੇ ਫਿਰਕੂ ਏਜੰਡੇ ਤੇ ਕੰਮ ਕਰ ਰਹੀ ਹੈ | ਇਸ ਮੌਕੇ ਸੀਨੀਅਰ ਆਗੂ ਚਰਨਜੀਤ ਪਟਵਾਰੀ, ਗੁਰਮੇਲ ਸਿੰਘ, ਗੁਰਜੀਤ ਸਿੰਘ, ਸੁਖਪਾਲ ਬਾਜਵਾ, ਵਿੱਕੀ ਮੰਗਲਾ, ਕੇਵਲ ਸਿੰਘ, ਭਾਗ ਸਿੰਘ, ਦਾਤਾ ਸਿੰਘ ਨਮੋਲ, ਜਸਵੀਰ ਨਮੋਲ, ਬੱਗਾ ਸਿੰਘ ਨਮੋਲ, ਕਮਲਜੀਤ ਵਿੱਕੀ, ਚਰਨਾ ਸਿੰਘ, ਬਲਵੰਤ ਬੀਟਾ, ਬਲਬੀਰ ਬੱਬੀ ਹਾਜ਼ਰ ਸਨ |


ਪਿਛਲੀ ਖ਼ਬਰ ਵਿਦਿਆਰਥੀਆਂ ਨੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਦਿੱਤਾ ਹੋਕਾ <br/> ਅਗਲੀ ਖ਼ਬਰ ਚੀਮਾ ਨੂੰ ਟਰਾਂਸਪੋਰਟ ਮੰਤਰੀ ਬਣਾਏ ਜਾਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।