ਮੂਣਕ, 26 ਮਾਰਚ (ਵਰਿੰਦਰ ਭਾਰਦਵਾਜ)-ਮਾਣਯੋਗ ਜ਼ਿਲ੍ਹਾ ਖਪਤਕਾਰ ਕਮਸਿਨ ਸੰਗਰੂਰ ਨੇ ਖਪਤਕਾਰ ਐਕਟ ਤਹਿਤ ਇੱਕ ਫਰਿਆਦੀ ਦਾ ਬਿਮਾਰੀ ਨਾਲ ਸੰਬੰਧਤ ਦੋ ਲੱਖ ਰੁਪਏ ਦਾ ਕਲੇਮ ਮਨਜ਼ੂਰ ਕਰਨ ਦੇ ਨਾਲ ਨਾਲ ਫ਼ਰਿਆਦੀ ਨੂੰ ਦਿਮਾਗ਼ੀ ਪ੍ਰੇਸ਼ਾਨੀ ਲਈ ਹਰਜਾਨਾ ਤੇ ਵਕੀਲ ਦੀ ਫ਼ੀਸ ਕੰਪਨੀ ਨੂੰ ਅਦਾ ਕਰਨ ਦਾ ਫ਼ੈਸਲਾ ਸੁਣਵਾਇਆ | ਫਰਿਆਦੀ ਨਰੇਸ਼ ਕੁਮਾਰ ਨਿਵਾਸੀ ਮੂਣਕ ਦੇ ਵਕੀਲ ਅਮਰਿੰਦਰ ਸਿੰਘ ਕੌੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਫ਼ਰਿਆਦੀ ਵੱਲੋਂ ਮਿਤੀ 8 ਅਗਸਤ ਨੂੰ ਮਾਣਯੋਗ ਜ਼ਿਲ੍ਹਾ ਖਪਤਕਾਰ ਕਮਿਸ਼ਨ ਸੰਗਰੂਰ ਵਿਖੇ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਲਿਮਟਿਡ ਚੇਨਈ ਦੇ ਖਲਿਫ ਬਿਮਾਰੀ ਦਾ ਕਲੇਮ ਲੈਣ ਸਬੰਧੀ ਇੱਕ ਦਰਖਾਸਤ ਲਗਾਈ ਸੀ ਦੂਜੇ ਪਾਸੇ ਸਟਾਰ ਹੈਲਥ ਕੰਪਨੀ ਵੱਲੋਂ ਕਲੇਮ ਨੂੰ ਖ਼ਾਰਜ ਕਰਨ ਲਈ ਵੀ ਦਰਖਾਸਤ ਲਗਾਈ ਗਈ ਸੀ | ਮੁਕੱਦਮੇ ਦੀ ਸੁਣਵਾਈ ਦੌਰਾਨ ਮਾਣਯੋਗ ਜ਼ਿਲ੍ਹਾ ਖਪਤਕਾਰ ਕਮਸਿਨ ਸੰਗਰੂਰ ਦੇ ਮਾਨਯੋਗ ਚੇਅਰਮੈਨ ਜੋਤ ਨਿਰਜਨ ਸਿੰਘ ਗਿੱਲ ਅਤੇ ਜ਼ਿਲ੍ਹਾ ਖਪਤਕਾਰ ਕਮਸਿਨ ਸੰਗਰੂਰ ਦੇ ਮੈਂਬਰ ਸਰਿਤਾ ਗਰਗ ਵੱਲੋਂ ਦੋਵੇਂ ਧਿਰਾਂ ਤੇ ਵਕੀਲਾਂ ਦੀ ਹਾਜ਼ਰੀ ਵਿੱਚ ਮੁਕੱਦਮੇ ਦੀ ਸੁਣਵਾਈ ਕੀਤੀ | ਜ਼ਿਲ੍ਹਾ ਖਪਤਕਾਰ ਕਮਸਿਨ ਵੱਲੋਂ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਨੂੰ ਵਾਚਣ ਉਪਰੰਤ ਫ਼ਰਿਆਦੀ ਪੱਖ ਦੇ ਵਕੀਲ ਅਮਰਿੰਦਰ ਸਿੰਘ ਕੌੜਾ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਨਾਲ ਸਹਿਮਤ ਹੋਏ | ਨਰੇਸ਼ ਕੁਮਾਰ ਦਾ ਦੋ ਲੱਖ ਰੁਪਏ ਦਾ ਕਲੇਮ ਮਨਜ਼ੂਰ ਕਰ ਦਿੱਤਾ ਅਤੇ ਨਾਲ ਹੀ ਉਤਰਵਾਦੀ ਨੂੰ 15,000 ਰੁਪਏ ਦਿਮਾਗ਼ੀ ਪ੍ਰੇਸ਼ਾਨੀ ਲਈ ਅਤੇ 10,000 ਵਕੀਲ ਦੀ ਫ਼ੀਸ ਦਾ ਭੁਗਤਾਨ ਦਾ ਫ਼ੈਸਲਾ ਸੁਣਾਇਆ ਗਿਆ |