13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਬਲਾਕ ਸੰਮਤੀ ਲਹਿਰਾਗਾਗਾ ਦੇ ਅਵਤਾਰ ਸਿੰਘ ਪਰੋਚਾ ਚੇਅਰਮੈਨ, ਅੰਮਿ੍ਤਪਾਲ ਕੌਰ ਖੰਡੇਬਾਦ ਬਣੇ ਉਪ ਚੇਅਰਮੈਨ <br/>

ਸੰਮਤੀ ਚੇਅਰਮੈਨ ਅਵਤਾਰ ਸਿੰਘ ਪਰੋਚਾ ਅਤੇ ਅੰਮਿ੍ਤਪਾਲ ਕੌਰ ਕੈਬਨਿਟ ਮੰਤਰੀ ਗੋਇਲ ਨਾਲ ਖ਼ੁਸ਼ੀ ਸਾਂਝੀ ਕਰਦੇ ਹੋਏ | ਤਸਵੀਰ ਅਸ਼ੋਕ ਗਰਗ <br/> 08-03-2026
ਲਹਿਰਾਗਾਗਾ, 7 ਮਾਰਚ (ਅਸ਼ੋਕ ਗਰਗ)-ਸਥਾਨਕ ਬੀ.ਡੀ.ਪੀ.ਓ. ਬਲਾਕ ਲਹਿਰਾ ਦੇ ਦਫ਼ਤਰ ਵਿਖੇ ਐਸ.ਡੀ.ਐਮ. ਲਹਿਰਾਗਾਗਾ ਰਾਕੇਸ਼ ਪ੍ਰਕਾਸ਼ ਗਰਗ ਦੀ ਪ੍ਰਧਾਨਗੀ ਹੇਠਾਂ ਅਤੇ ਬਰਿੰਦਰ ਗੋਇਲ ਕੈਬਨਿਟ ਮੰਤਰੀ ਪੰਜਾਬ ਦੀ ਦੇਖ ਰੇਖ ਹੇਠ ਚੁਣੇ ਹੋਏ ਮੈਂਬਰਾਂ ਦੀ ਹਾਜ਼ਰੀ ਦੌਰਾਨ ਅਵਤਾਰ ਸਿੰਘ ਪਰੋਚਾ ਨੂੰ ਬਲਾਕ ਸੰਮਤੀ ਲਹਿਰਾ ਦਾ ਚੇਅਰਮੈਨ ਅਤੇ ਅੰਮਿ੍ਤਪਾਲ ਕੌਰ ਖੰਡੇਬਾਦ ਨੂੰ ਉਪ ਚੇਅਰਮੈਨ ਚੁਣਿਆ ਗਿਆ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਬਰਿੰਦਰ ਕੁਮਾਰ ਗੋਇਲ ਦੇ ਸਪੁੱਤਰ ਗੌਰਵ ਗੋਇਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਦੱਸਿਆ, ਕਿ ਪਾਰਟੀ ਵੱਲੋਂ ਆਪਣੇ ਪੁਰਾਣੇ ਅਤੇ ਸਮਰਪਿਤ ਵਲੰਟੀਅਰਾਂ ਨੂੰ ਬਣਦਾ ਮਾਣ ਸਨਮਾਨ ਅਤੇ ਸਤਿਕਾਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਚੁਣੇ ਗਏ ਚੇਅਰਮੈਨ ਤੇ ਉਪ ਚੇਅਰਮੈਨ ਜਤਾਏ ਗਏ ਭਰੋਸੇ 'ਤੇ ਖਰਾ ਉੱਤਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਅਵਤਾਰ ਸਿੰਘ ਪਰੋਚਾ ਅਤੇ ਸ਼ਿੰਦਰਪਾਲ ਸਿੰਘ ਨੇ ਹਾਈ ਕਮਾਂਡ ਦਾ ਧੰਨਵਾਦ ਪ੍ਰਗਟ ਕਰਦਿਆਂ ਦੱਸਿਆ, ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਤਨਦੇਹੀ ਨਾਲ ਨਿਭਾਈਆਂ ਜਾਵੇਗਾ | ਪਿੰਡ ਭੁਟਾਲ ਕਲਾਂ ਦੀ ਸਰਪੰਚ ਕਰਮਜੀਤ ਕੌਰ ਨੇ ਅਵਤਾਰ ਸਿੰਘ ਪਰੋਚਾ ਨੂੰ ਬਲਾਕ ਸੰਮਤੀ ਚੇਅਰਮੈਨ ਚੁਣਨ ਤੇ ਵਧਾਈ ਦਿੱਤੀ | ਇਸ ਮੌਕੇ ਓ.ਐਸ.ਡੀ. ਰਾਕੇਸ਼ ਕੁਮਾਰ ਵਿੱਕੀ, ਲਵਜੀਤ ਸਿੰਘ ਬੱਬੀ ਹੋਤੀਪੁਰ ਸਰਪੰਚ | ਆਪ ਦੇ ਸੀਨੀਅਰ ਆਗੂ ਕੁਲਜਿੰਦਰ ਸਿੰਘ ਢੀਂਡਸਾ ਆਦਿ ਹਾਜ਼ਰ ਸਨ | ਪਿੰਡ ਭੁਟਾਲ ਕਲਾਂ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਹਲਕਾ ਵਾਸੀਆਂ ਵੱਲੋਂ ਅਵਤਾਰ ਸਿੰਘ ਪਰੋਚਾ ਦਾ ਭਰਵਾਂ ਸੁਆਗਤ ਕੀਤਾ ਗਿਆ | ਇਸ ਮੌਕੇ ਹਰਬੰਸ ਸਿੰਘ, ਜਸਬੀਰ ਸਿੰਘ, ਜੱਸੀ ਦੁਲਟ, ਗੁਰਸੰਤ ਨੰਬਰਦਾਰ, ਡਾ. ਜਗਤਾਰ ਸਿੰਘ, ਮਾਸਟਰ ਗੁਰਜੰਟ ਸਿੰਘ, ਸਤਗੁਰ ਫ਼ੌਜੀ, ਬੇਅੰਤ ਨੰਬਰਦਾਰ, ਨਰਿੰਦਰ ਅÏਲਖ, ਸਤਪਾਲ ਪਰੋਚਾ, ਦਿਲਜਾਨ ਪਰੋਚਾ, ਜਗਤਾਰ ਨਿਹਾਲਗੜ੍ਹ, ਪ੍ਰੇਮ ਰੋਗਲਾ, ਗੁਰਪ੍ਰੀਤ ਨਿਹਾਲਗੜ੍ਹ, ਲਖਵੀਰ ਰਾਮਗੜ੍ਹ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਚਾਇਤ ਸੰਮਤੀ ਅਹਿਮਦਗੜ੍ਹ ਦੇ ਚੇਅਰਮੈਨ ਦੀ ਕੁਰਸੀ ਮੋਹਨਜੀਤ ਸਿੰਘ ਕੁੱਪ ਕਲਾਂ ਨੂੰ ਮਿਲੀ <br/> ਅਗਲੀ ਖ਼ਬਰ ਸਮਾਜ ਵਿਚ ਅਸ਼ਲੀਲਤਾ ਅਤੇ ਨਸ਼ਿਆਂ ਦਾ ਪ੍ਰਸਾਰ ਕਰਨ ਵਾਲੇ ਗਾਇਕ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ ਲਈ ਅੱਗੇ ਆਏ ਸਮਾਜ ਸੇਵੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।