13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਨੰਬਰਦਾਰ ਰਣਜੀਤ ਸਿੰਘ ਖੇੜੀ ਨਹੀਂ ਰਹੇ <br/>

ਸਵਰਗੀ ਨੰਬਰਦਾਰ ਰਣਜੀਤ ਸਿੰਘ ਖੇੜੀ ਦੀ ਫਾਈਲ ਤਸਵੀਰ | <br/> 08-03-2026
ਸ਼ੇਰਪੁਰ, 7 ਮਾਰਚ (ਦਰਸ਼ਨ ਸਿੰਘ ਖੇੜੀ)-ਨੰਬਰਦਾਰ ਯੂਨੀਅਨ ਬਲਾਕ ਸ਼ੇਰਪੁਰ ਦੇ ਸੀਨੀਅਰ ਆਗੂ ਰਣਜੀਤ ਸਿੰਘ ਖੇੜੀ ਅਚਾਨਕ ਅਕਾਲ ਚਲਾਣਾ ਕਰ ਗਏ | ਉਹ ਇਲਾਕੇ ਵਿਚ ਸਫਲ ਕਿਸਾਨ ਅਤੇ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਅਪਣਾਉਣ ਵਾਲੇ ਰਹਿਨੁਮਾ ਦੇ ਤੌਰ ਤੇ ਜਾਣੇ ਜਾਂਦੇ ਸਨ | ਉਨ੍ਹਾਂ ਨੇ ਉੱਨਤ ਖੇਤੀ ਦੇ ਨਾਲ ਨਾਲ, ਮੱਛੀ ਪਾਲਣ, ਮੁਰਗੀ ਪਾਲਣ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਵਰਗੇ ਸਹਾਇਕ ਧੰਦਿਆਂ ਦੀ ਮੁਹਾਰਤ ਹਾਸਲ ਕੀਤੀ ਹੋਈ ਸੀ |ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਟਿੰਕਾ ਨਾਲ ਨੰਬਰਦਾਰ ਯੂਨੀਅਨ ਦੇ ਆਗੂਆਂ, ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ, ਧਾਰਮਿਕ ਆਗੂਆਂ, ਕਿਸਾਨ ਆਗੂਆਂ ਅਤੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਦੁੱਖ ਵੰਡਾਇਆ ਹੈ |

ਪਿਛਲੀ ਖ਼ਬਰ ਸੀਵਰੇਜ ਕਾਮਿਆਂ ਵਲੋਂ ਮੈਨੇਜਰ ਪਰਸੋਨਲ ਮੈਡਮ ਲਤਾ ਚੌਹਾਨ ਨਾਲ ਮੀਟਿੰਗ <br/> ਅਗਲੀ ਖ਼ਬਰ ਅਕਾਲੀ ਦਲ (ਅ) ਮਸਤੂਆਣਾ ਸਾਹਿਬ ਵਿਖੇ ਅੱਜ ਮਨਾਏਗਾ ਇਸਤਰੀ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।