13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪੰਜਾਬ ਦੀਆਂ ਜੜ੍ਹਾਂ ਵੱਢਣ ਲਈ ਭਗਵੰਤ ਮਾਨ ਕੇਜਰੀਵਾਲ ਦੇ ਕੁਹਾੜੇ ਦਾ ਦਸਤਾ ਨਾ ਬਣੇ-ਗੋਲਡੀ <br/>

ਅਜੀਤ ਡੈਸਕ 21-02-2026
ਸ਼ੇਰਪੁਰ, 20 ਫ਼ਰਵਰੀ (ਦਰਸ਼ਨ ਸਿੰਘ ਖੇੜੀ) - ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ ਦਿੱਲੀ ਵਾਲੇ ਕੇਜਰੀਵਾਲ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਪੰਜਾਬ ਦੀਆਂ ਆਰਥਿਕ, ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਸਭਿਆਚਾਰਕ ਮਜ਼ਬੂਤ ਜੜ੍ਹਾਂ ਨੂੰ ਕੱਟਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਦੇ ਕੁਹਾੜੇ ਦਾ ਦਸਤਾ ਬਣ ਕੇ ਪੰਜਾਬ ਨੂੰ ਹਰ ਪੱਖੋਂ ਖੋਖਲਾ ਕਰ ਦਿੱਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਦੇ ਇੰਚਾਰਜ਼ ਵਿਨਰਜੀਤ ਸਿੰਘ ਗੋਲਡੀ ਨੇ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਝੂਠ ਨੂੰ ਸੱਚ ਸਾਬਤ ਕਰਨ ਲਈ ਕਰੋੜਾਂ ਰੁਪਏ ਦੀਆਂ ਫਲੈਕਸੀਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੰਮ ਕੱਖਾਂ ਦਾ ਤੇ ਪ੍ਰਚਾਰ ਲੱਖਾਂ ਦਾ, ਇਹੀ ਝਾੜੂ ਪਾਰਟੀ ਦੀ ਸੱਚਾਈ ਹੈ | ਗੋਲਡੀ ਨੇ ਬੜੇ ਵਿਸ਼ਵਾਸ ਨਾਲ ਕਿਹਾ ਕਿ ਕਿੱਕਰਾਂ ਨੂੰ ਫ਼ਲ ਲੱਗ ਸਕਦੇ ਨੇ ਪਰੰਤੂ ਕਦੇ ਵੀ ਭਵਿੱਖ ਵਿੱਚ ਝਾੜੂ ਦੀ ਸਰਕਾਰ ਨੀ ਆਉਂਦੀ | ਉਨ੍ਹਾਂ ਕਟਾਕਸ਼ ਕਰਦਿਆਂ ਕਿਹਾ ਕਿ ਪੰਜਾਬ ਵਿੱਚੋਂ ਰਿਸ਼ਵਤ ਖ਼ਤਮ ਹੋ ਗਈ, ਡਕੈਤੀਆਂ ਲੁੱਟਾਂ ਖੋਹਾਂ ਬੰਦ ਹੋ ਗਈਆਂ, ਗੈਂਗਵਾਰ ਖ਼ਤਮ ਹੋ ਗਿਆ, ਪੰਜਾਬ ਧਰਨਾ ਮੁਕਤ ਹੋ ਗਿਆ ਉਸੇ ਤਰਾਂ ਹੁਣ ਪੰਜਾਬ ਨਸ਼ਾ ਮੁਕਤ ਹੋ ਗਿਆ | ਇਹ ਸਾਰਾ ਕੁਝ ਦਿਖਾਵੇ 'ਚ ਹੀ ਹੈ ਪਰੰਤੂ ਲੋਕ 2027 ਵਿਚ ਇਸ ਪਾਰਟੀ ਨੂੰ ਭਾਰਤ ਤੇ ਪੰਜਾਬ ਦੇ ਨਕਸ਼ੇ ਤੋਂ ਖ਼ਤਮ ਕਰ ਕੇ ਹੀ ਦਮ ਲੈਣਗੇ |

ਪਿਛਲੀ ਖ਼ਬਰ ਐੱਡ. ਤਰਲੋਕ ਸਿੰਘ ਭੰਗੂ ਨੂੰ ਸਦਮਾ-ਪਿਤਾ ਦਾ ਦਿਹਾਂਤ <br/> ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਧੂਰੀ ਵਿਖੇ ਮੁਫ਼ਤ ਸਿਲਾਈ ਕਢਾਈ, ਕੰਪਿਊਟਰ ਕੋਰਸ ਅਤੇ ਲੈਬਾਰਟਰੀ ਖੋਲ੍ਹਣ ਦੀ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।