09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬੱਸ ਹਾਦਸਾਗ੍ਰਸਤ ਹੋਣ ਕਾਰਨ ਅੱਠ ਵਿਅਕਤੀ ਜ਼ਖਮੀ <br/>

ਅਜੀਤ ਡੈਸਕ 02-02-2026
ਸੰਗਰੂਰ, 1 ਫਰਵਰੀ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਪਟਿਆਲਾ ਬਾਈਪਾਸ ਉੱਪਰ ਸਥਿਤ ਯਾਦਵਿੰਦਰਾ ਹੋਟਲ ਨਜ਼ਦੀਕ ਇੱਕ ਬੱਸ ਦੇ ਹਾਦਸਾਗ੍ਰਸਤ ਹੋਣ ਨਾਲ ਅੱਠ ਸਵਾਰੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਸੰਗਰੂਰ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਦਾਖਲ ਸੰਦੀਪ ਕੌਰ ਵਾਸੀ ਧੰਦੀਵਾਲ ਨੇ ਦੱਸਿਆ ਕਿ ਉਹ ਘਾਬਦਾ ਵਿਖੇ ਨਰਸ ਵਜੋਂ ਤਾਇਨਾਤ ਹੈ ਅਤੇ ਤੜਕਸਾਰ ਤਕਰੀਬਨ 7 ਵਜੇ ਜਦ ਉਹ ਡਿਊਟੀ ਉੱਤੇ ਬੱਸ ਵਿਚ ਜਾ ਰਹੀ ਸੀ ਕਿ ਯਾਦਵਿੰਦਰਾ ਹੋਟਲ ਨਜ਼ਦੀਕ ਬੱਸ ਅੱਗੇ ਜਾਂਦੇ ਕਿਸੇ ਵਾਹਨ ਨੂੰ ਬਚਾਉਂਦਿਆਂ ਦਰਖ਼ਤ ਵਿਚ ਜਾ ਵੱਜੀ | ਇਸ ਹਾਦਸੇ ਵਿਚ ਉਸ ਤੋਂ ਇਲਾਵਾ ਸੱਤ ਹੋਰ ਲੋਕ ਵੀ ਜ਼ਖਮੀ ਹੋ ਗਏ | ਸਿਵਲ ਹਸਪਤਾਲ ਦੀ ਐਮਰਜੈਂਸੀ ਵਿਚ ਤਾਇਨਾਤ ਡਾਕਟਰ ਨੇ ਦੱਸਿਆ ਕਿ ਹਸਪਤਾਲ ਵਿਚ ਕਿਰਨ ਵਾਸੀ ਕੁੰਭੜਵਾਲ, ਪਰਮਜੀਤ ਕੌਰ ਕੁੰਭੜਵਾਲ, ਸੁਖਵਿੰਦਰ ਸਿੰਘ ਪਿੰਡ ਕਾਂਝਲਾ, ਨਸਰੀਨ ਵਾਸੀ ਦਾਨਗੜ੍ਹ, ਅਮਰੀਕ ਖਾਨ ਵਾਸੀ ਧਾਮਕੋਟ, ਰਮਨਪ੍ਰੀਤ ਕੌਰ ਦਾਨਗੜ੍ਹ, ਮਨਪ੍ਰੀਤ ਸਿੰਘ ਕਾਂਝਲਾ ਜੇਰੇ ਇਲਾਜ ਹਨ | ਉਨ੍ਹਾਂ ਦੱਸਿਆ ਕਿ ਕਿਸੇ ਵੀ ਜ਼ਖਮੀ ਦੀ ਹਾਲਤ ਗੰਭੀਰ ਨਹੀਂ ਹੈ ਅਤੇ ਜ਼ਰੂਰਤ ਅਨੁਸਾਰ ਇੱਕ ਦੋ ਮਰੀਜਾਂ ਨੂੰ ਛੱਡ ਕੇ ਬਾਕੀ ਨੂੰ ਛੁੱਟੀ ਦੇ ਦਿੱਤੀ ਜਾਵੇਗੀ |

ਪਿਛਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਦਲਿਤ ਭਾਈਚਾਰਾ ਆਪਣੀ ਤਾਕਤ ਦਾ ਪ੍ਰਦਰਸ਼ਨ ਕਰੇਗਾ - ਛੰਨਾ <br/> ਅਗਲੀ ਖ਼ਬਰ ਪਿੰਡ ਦੇਹਲਾ ਸੀਹਾਂ ਦੇ ਲੋਕਾਂ 'ਤੇ ਕੀਤੇ ਝੂਠੇ ਪਰਚੇ ਰੱਦ ਕਰਾਉਣ ਲਈ ਥਾਣੇ ਅੱਗੇ ਲਾਇਆ ਪੱਕਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।