14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਿਵਲ ਹਸਪਤਾਲ ਤਪਾ ਵਿਖੇ ਪੋਰਟੇਬਲ ਐਕਸਰੇ ਮਸ਼ੀਨ ਉਪਲਬਧ- ਡਾ: ਬਾਜਵਾ <br/>

ਅਜੀਤ ਡੈਸਕ 25-01-2026
ਤਪਾ ਮੰਡੀ, 24 ਜਨਵਰੀ (ਪ੍ਰਵੀਨ ਗਰਗ)-ਸਿਵਲ ਹਸਪਤਾਲ ਤਪਾ ਵਿਖੇ ਏ.ਆਈ. ਸਾਫ਼ਟਵੇਅਰ ਨਾਲ ਲੈਸ ਪੋਰਟੇਬਲ ਐਕਸਰੇ ਮਸ਼ੀਨ ਉਪਲਬਧ ਹੈ, ਜਿਸ ਰਾਹੀ ਮਰੀਜ਼ ਆਪਣਾ ਐਕਸਰੇ ਕਰਵਾ ਸਕਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਮੈਡੀਕਲ ਅਫਸਰ ਡਾ: ਕੰਵਲਜੀਤ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਦੱਸਿਆ ਕਿ ਜਦੋਂ ਮਰੀਜ਼ ਨੂੰ ਬੁਖ਼ਾਰ, ਲੰਬੀ ਖਾਂਸੀ ਦੇ ਨਾਲ-ਨਾਲ ਭਾਰ ਘਟਣ ਲੱਗ ਜਾਂਦਾ ਹੈ ਤਾਂ ਉਸ ਵਿਚ ਟੀ.ਬੀ. ਦੀ ਬਿਮਾਰੀ ਦੇ ਲੱਛਣ ਪੈਦਾ ਹੋਣ ਦੇ ਅਸਾਰ ਲੱਗਦੇ ਹਨ ਅਤੇ ਕਈ ਵਾਰ ਇਹ ਬਿਮਾਰੀ ਵਧੀ ਹੋਈ ਹੁੰਦੀ ਹੈ | ਇਸ ਤਰ੍ਹਾਂ ਦੇ ਮਰੀਜ਼ ਆਪਣਾ ਐਕਸਰੇ ਪੋਰਟੇਬਲ ਮਸ਼ੀਨ ਰਾਹੀਂ ਕਰਵਾ ਸਕਦੇ ਹਨ | ਇਹ ਮਸ਼ੀਨ ਮਰੀਜ਼ ਦੀ ਛਾਤੀ ਦੀ ਪੂਰੀ ਪਰਖ ਕਰਦੀ ਹੈ, ਜੇਕਰ ਮਰੀਜ਼ ਦੀ ਛਾਤੀ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਦਿਖਾਈ ਦਿੰਦੀ ਹੈ ਤਾਂ ਇਹ ਉਸ ਦਾ ਐਕਸਰੇ ਆਪਣੇ ਆਪ ਅਲੱਗ ਕਰ ਦਿੰਦੀ ਹੈ | ਇਸ ਮਸ਼ੀਨ ਨੂੰ ਰੇਡੀਉਗ੍ਰਾਫਰ ਦੁਆਰਾ ਚਲਾਇਆ ਜਾਂਦਾ ਹੈ | ਉਨ੍ਹਾਂ ਆਖਿਆ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਦੀ ਫ਼ਰੀ ਸਕਰੀਨਿੰਗ ਵੀ ਕੀਤੀ ਜਾਂਦੀ ਹੈ, ਜਿਸ ਵਿਚ ਬੀ.ਪੀ, ਸ਼ੂਗਰ ਆਦਿ ਸ਼ਾਮਿਲ ਹਨ |

ਪਿਛਲੀ ਖ਼ਬਰ ਬਾਲਿਕਾ ਦਿਵਸ ਮਨਾਇਆ ਅਗਲੀ ਖ਼ਬਰ ਡੇਰਾ ਕੁਲਛੇਤਰ ਦਾਸ ਵਿਖੇ 7 ਰੋਜ਼ਾ ਧਾਰਮਿਕ ਸਮਾਗਮ 28 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।