13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਮਿਸ ਫਰੈਸ਼ਰ ਅਤੇ ਮਿਸ ਫੇਅਰਵੈੱਲ ਪਾਰਟੀ ਦਾ ਆਯੋਜਨ <br/>

ਅਜੀਤ ਡੈਸਕ 25-01-2026
ਸ਼ਹਿਣਾ, 24 ਜਨਵਰੀ (ਸੁਰੇਸ਼ ਗੋਗੀ)-ਪੰਜਾਬ ਮਲਟੀਪਰਪਜ਼ ਇੰਸਟੀਚਿਊਟ ਆਫ਼ ਨਰਸਿੰਗ ਸ਼ਹਿਣਾ ਵਿਖੇ ਮਿਸ ਫਰੈਸ਼ਰ ਅਤੇ ਮਿਸ ਫੇਅਰਵੈਲ ਪਾਰਟੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਮੱੁਖ ਮਹਿਮਾਨ ਵਜੋਂ ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਅਤੇ ਮੈਡਮ ਉਰਮਿਲਾ ਧੀਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਵਿਦਿਆਰਥਣਾਂ ਵਲੋਂ ਗਿੱਧਾ, ਭੰਗੜਾ ਅਤੇ ਹੋਰ ਪਰਫੋਰਮੈਂਸ ਵਿਚ ਆਪਣਾ ਹੁਨਰ ਦਿਖਾਇਆ | ਕਾਲਜ ਦੀ ਬੈਸਟ ਸਟੂਡੈਂਟ ਦਾ ਐਵਾਰਡ ਜੀ.ਐਨ.ਐਮ ਤੀਜੇ ਸਾਲ ਦੀ ਵਿਦਿਆਰਥਣ ਦੀਪਾਨਸ਼ੀ ਤੇ ਏ.ਐਨ.ਐਮ. ਦੂਜੇ ਸਾਲ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੂੰ ਦਿੱਤਾ ਗਿਆ | ਮਿਸ ਫੇਅਰਵੈਲ ਏ.ਐਨ.ਐਮ. ਦੂਜੇ ਸਾਲ ਦੀ ਵਿਦਿਆਰਥਣ ਬਲਜੀਤ ਕੌਰ ਅਤੇ ਮਿਸ ਫਰੈਸ਼ਰ ਸਿਮਰਜੀਤ ਕੌਰ ਨੂੰ ਘੋਸ਼ਿਤ ਕੀਤਾ ਗਿਆ | ਜੇਤੂ ਵਿਦਿਆਰਥਣਾਂ ਨੂੰ ਚੇਅਰਮੈਨ ਪਵਨ ਕੁਮਾਰ ਧੀਰ ਅਤੇ ਮੈਨੇਜਮੈਂਟ ਦੇ ਮੈਂਬਰਾਂ ਵਲੋਂ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਸੋਨਿਕਾ ਦੁੱਗਲ, ਪਿ੍ੰਸੀਪਲ ਮੈਡਮ ਤੇਜਿੰਦਰਪਾਲ ਕੌਰ ਸਿੱਧੂ ਅਤੇ ਵਾਈਸ ਪਿ੍ੰਸੀਪਲ ਮੈਡਮ ਰਾਜਵੀਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਕਿਰਤੀ ਅਤੇ ਵਾਤਾਵਰਨ ਸੁਰੱਖਿਆ ਨੂੰ ਸਮਰਪਿਤ ਡਾਕੂਮੈਂਟਰੀ 'ਦ ਬਰਡਸਾਂਗ' ਕੀਤੀ ਰਿਲੀਜ... ਅਗਲੀ ਖ਼ਬਰ ਆਰੀਆ ਭੱਟ ਕਾਲਜ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।