13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਰਬੱਤ ਦਾ ਭਲਾ ਟਰੱਸਟ ਨੇ ਲੋੜਵੰਦਾਂ ਨੂੰ ਆਰਥਿਕ ਸਹਾਇਤਾ ਦੇ ਚੈੱਕ ਵੰਡੇ

ਮਲੇਰਕੋਟਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿੱਤੀ ਸਹਾਇਤਾ ਦੇ ਚੈੱਕ ਤਕਸੀਮ ਕਰਦੇ ਹੋਏ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਅਤੇ ਆਗੂ | ਤਸਵੀਰ:ਪਾਰਸ ਜੈਨ <br/> 25-01-2026
ਮਲੇਰਕੋਟਲਾ, 24 ਜਨਵਰੀ (ਜੈਨ) - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਰਜਿ. ਜ਼ਿਲ੍ਹਾ ਮਲੇਰਕੋਟਲਾ ਵੱਲੋਂ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਮਲੇਰਕੋਟਲਾ ਵਿਖੇ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਦੀ ਅਗਵਾਈ ਹੇਠ ਜ਼ਿਲ੍ਹਾ ਮਲੇਰਕੋਟਲਾ ਦੇ 126 ਬਜ਼ੁਰਗਾਂ, ਅਪੰਗਾਂ, ਵਿਧਵਾਵਾਂ, ਕੈਂਸਰ ਪੀੜਤਾਂ ਅਤੇ ਨਿਆਸਰੇ ਬਾਲਾਂ ਨੂੰ 2.44 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇ ਚੈੱਕ ਵੰਡੇ ਗਏ |ਟਰੱਸਟ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ ਨੇ ਦੱਸਿਆ ਕਿ ਟਰੱਸਟ ਵੱਲੋਂ ਡਾ. ਐਸ ਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਅੰਦਰ 150 ਦੇ ਕਰੀਬ ਕਲੀਨੀਕਲ ਲੈਬਾਰਟਰੀਆਂ ਖੋਹਲੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਤੋਂ ਹਰ ਸਾਲ ਕਰੀਬ 25 ਲੱਖ ਲੋਕ ਕੇਵਲ ਲਾਗਤ ਦਰ 'ਤੇ ਟੈੱਸਟ ਕਰਵਾ ਕੇ ਲਾਭ ਪ੍ਰਾਪਤ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਅੰਦਰ ਵੀ ਮਲੇਰਕੋਟਲਾ ਅਤੇ ਅਮਰਗੜ੍ਹ ਵਿਚ ਸਨੀ ਓਬਰਾਏ ਲੈਬਾਰਟਰੀਆਂ ਆਮ ਲੋਕਾਂ ਦੀ ਸੇਵਾ ਲਈ ਪੂਰੀ ਸਫਲਤਾ ਨਾਲ ਚਲਾਈਆਂ ਜਾ ਰਹੀਆਂ ਹਨ | ਇਸ ਮੌਕੇ ਪ੍ਰਧਾਨ ਘੁੰਮਣ ਦੇ ਨਾਲ ਖਜਾਨਚੀ ਨਰੇਸ਼ ਕੁਮਾਰ ਨਾਰੀਕੇ ਪ੍ਰਧਾਨ ਸਰਪੰਚ ਯੂਨੀਅਨ ਬਲਾਕ ਅਮਰਗੜ੍ਹ, ਮਨਧੀਰ ਸਿੰਘ ਝੱਲ, ਮਨਸ਼ਾਂਤ ਸਿੰਘ ਜਲਾਲਾਬਾਦ, ਅਮਰਜੀਤ ਸਿੰਘ ਭੈਣੀ, ਲਖਵੀਰ ਸਿੰਘ ਸਰਵਰਪੁਰ, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਹਰਬੰਸ ਸਿੰਘ ਮੁਹੰਮਦ ਗੜ੍ਹ ਬਹਾਦਰ ਸਿੰਘ ਭੂਦਨ ਅਤੇ ਸਾਹਿਬ ਸਿੰਘ ਬੂੰਗਾ ਆਦਿ ਟਰੱਸਟ ਮੈਂਬਰ ਵੀ ਮੌਜੂਦ ਸਨ |

ਪਿਛਲੀ ਖ਼ਬਰ ਵਿੱਤ ਕਮਿਸ਼ਨ ਦੀ ਗ੍ਰਾਂਟ 'ਚੋਂ ਵਾਟਰ ਵਰਕਸਾਂ ਦੇ ਬਿਜਲੀ ਬਿਲੋ ਭਰਵਾਉਣ ਦਾ ਵਿਰੋਧ ਕਰਾਂਗੇ-ਪੰਚਾਇਤ ਯੂਨੀਅਨ <br/> ਅਗਲੀ ਖ਼ਬਰ ਵਰਮੀਕੰਪੋਸਟਿੰਗ ਅਤੇ ਪੋਸ਼ਣ ਵਿਸ਼ੇ 'ਤੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।