13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਖੱਤਰੀ ਸਭਾ ਅਤੇ ਰਾਮਬਾਗ ਕਮੇਟੀ ਨੇ ਵੀਰ ਹਕੀਕਤ ਰਾਏ ਦਾ ਸ਼ਹੀਦੀ ਦਿਵਸ ਅਤੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 25-01-2026
ਬਰਨਾਲਾ, 24 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਖੱਤਰੀ ਸਭਾ ਅਤੇ ਰਾਮ ਬਾਗ ਕਮੇਟੀ ਬਰਨਾਲਾ ਵਲੋਂ ਵੀਰ ਹਕੀਕਤ ਰਾਏ ਦਾ ਸ਼ਹੀਦੀ ਦਿਵਸ ਅਤੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ, ਖੱਤਰੀ ਸਭਾ, ਰਾਮਬਾਗ ਕਮੇਟੀ ਅਤੇ ਸੀਨੀਅਰ ਸਿਟੀਜਨ ਸੋਸਾਇਟੀ ਦੇ ਨੁਮਾਇੰਦਿਆਂ ਨੇ ਭਾਗ ਲਿਆ | ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਸਮਾਗਮ ਦੌਰਾਨ ਖੱਤਰੀ ਸਭਾ ਦੇ ਸੂਬਾ ਮੀਤ ਪ੍ਰਧਾਨ ਰਾਮ ਕੁਮਾਰ ਸੋਬਤੀ, ਸਟੇਜ਼ ਸਕੱਤਰ ਸੰਦੀਪ ਜੇਠੀ ਅਤੇ ਰਾਮ ਲਾਲ ਬਦਰਾ ਨੇ ਵੀਰ ਹਕੀਕਤ ਰਾਏ ਦੀ ਜੀਵਨੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਰਫ਼ 14 ਸਾਲ ਦੀ ਉਮਰ ਵਿਚ ਵੀਰ ਹਕੀਕਤ ਰਾਏ ਨੇ ਆਪਣੇ ਧਰਮ ਦੀ ਰੱਖਿਆ ਲਈ ਆਪਣਾ ਬਲੀਦਾਨ ਦਿੱਤਾ | ਮੌਕੇ ਦੇ ਹਾਕਮਾਂ ਵਲੋਂ ਤਸੀਹੇ ਦੇਣ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਧਰਮ ਪਰਿਵਰਤਨ ਨਹੀਂ ਕੀਤਾ | ਉਨ੍ਹਾਂ ਬਸੰਤ ਪੰਚਮੀ ਦੇ ਤਿਉਹਾਰ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਇਸ ਦਿਨ ਤੋਂ ਮੌਸਮ ਵਿਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ | ਪੌਦਿਆਂ ਤੇ ਹਰਿਆਲੀ ਲਹਿਰਾਉਣ ਲੱਗਦੀ ਹੈ | ਇਸ ਮੌਕੇ ਸ੍ਰੀ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਯਸਪਾਲ ਸ਼ਰਮਾ, ਮੋਹਨ ਲਾਲ, ਖੱਤਰੀ ਸਭਾ ਤੇ ਐਕਟਿੰਗ ਪ੍ਰਧਾਨ ਵਰੁਣ ਬੱਤਾ, ਦਰਸ਼ਨ ਵਰਮਾ, ਸੂਬਾ ਜੁਆਇੰਟ ਸਕੱਤਰ ਨਰਿੰਦਰ ਚੋਪੜਾ, ਵੇਦ ਪ੍ਰਕਾਸ਼ ਗੋਇਲ, ਬੀਰਬਲ ਦਾਸ ਠੇਕੇਦਾਰ, ਸੇਵਾ ਭਾਰਤੀ ਤੋਂ ਸਤਪਾਲ ਗੁਪਤਾ, ਬਾਲਾ ਜੀ ਟਰਸਟ ਤੋਂ ਸੰਜੀਵ ਢੰਡ, ਸੀਨੀਅਰ ਸਿਟੀਜਨ ਸੋਸਾਇਟੀ ਦੇ ਜਨਰਲ ਸਕੱਤਰ ਰਜਿੰਦਰ ਪ੍ਰਸ਼ਾਦ ਸਿੰਗਲਾ, ਸੁਖਦੇਵ ਲੋਟਾਵਾ, ਅਸ਼ੋਕ ਕੁਮਾਰ ਚੀਮਾ, ਸ਼ਾਮ ਲਾਲ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਧੁੱਪ ਨਿਕਲਦੇ ਹੀ ਰੰਗ ਬਰੰਗੇ ਪਤੰਗਾਂ ਨਾਲ ਰੰਗਿਆ ਗਿਆ ਅਸਮਾਨ <br/> ਅਗਲੀ ਖ਼ਬਰ ਐਨ.ਪੀ.ਐਸ.ਕਟੌਤੀ ਬੰਦ ਕਰ ਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।