29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੇ ਆਗੂਆਂ ਦੀ ਹੋਈ ਅਹਿਮ ਮੀਟਿੰਗ

ਅਜੀਤ ਡੈਸਕ 21-01-2026
ਧੂਰੀ, 20 ਜਨਵਰੀ (ਲਖਵੀਰ ਸਿੰਘ ਧਾਂਦਰਾ)- ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੇ ਪੰਜਾਬ ਭਰ ਤੋਂ ਪਹਿਲੀ ਕਤਾਰ ਦੇ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿਚ ਅਗਲੇ ਤਿੰਨ ਸਾਲਾਂ ਲਈ ਇੰਡੀਆ ਵਿਚ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਦੋ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿਚ ਯੂਥ ਵਿੰਗ, ਇਸਤਰੀ ਵਿੰਗ ਨੂੰ ਮੁੱਡੋਂ ਖ਼ਤਮ ਕਰਨਾ ਅਤੇ ਇੱਕ ਵਰਡ ਲੈਵਲ ਕਮੇਟੀ ਜੋ ਪੰਜਾਬ ਅਤੇ ਬਾਹਰ ਰਾਮਗੜ੍ਹੀਆ ਲਈ ਕੰਮ ਕਰਦੀਆਂ ਹਨ ਉਨ੍ਹਾਂ ਵਿਚੋਂ ਇੱਕ-ਇੱਕ ਮੈਂਬਰ ਲੈ ਕੇ ਕੌਮ ਪ੍ਰਤੀ ਫ਼ੈਸਲੇ ਲੈਣੇ | ਜਿਸ ਦੀ ਸ਼ੁਰੂਆਤ ਅੱਜ ਸ. ਚਰਨਜੀਤ ਸਿੰਘ ਝੰਡੇਆਣਾ ਮੋਗਾ, ਸ. ਕੁਲਵੀਰ ਸਿੰਘ ਮੋਰਿੰਡਾ ਸਰਪ੍ਰਸਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਰੋਪੜ, ਸ. ਗਿਆਨ ਸਿੰਘ ਸੱਗੂ ਪ੍ਰਧਾਨ ਮਹਾਰਾਜਾ ਸ. ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਅੰਮਿ੍ਤਸਰ ਤੋਂ ਕੀਤੀ ਗਈ | ਉਪਰੰਤ ਆਰ ਐਸ ਉ ਦੀਆਂ ਨਿਯੁਕਤੀਆਂ ਦਿੱਤੀਆਂ ਗਈਆਂ ਨਿਯੁਕਤੀਆਂ ਇਸ ਪ੍ਰਕਾਰ ਹੋਈਆਂ ਸਾਰੇ ਸਰਪ੍ਰਸਤ ਪਹਿਲੇ ਦੀ ਤਰਾਂ ਹੋਣਗੇ ਇਹ ਸਾਰਾ ਸਰਬ ਸੰਮਤੀ ਨਾਲ ਹੋਇਆ ਜਿਸ ਵਿਚ ਸਕੱਤਰ ਜਨਰਲ ਅਤੇ ਫਾਉਂਡਰ ਮੈਂਬਰ ਸ. ਕਸ਼ਮੀਰ ਸਿੰਘ ਗੀਗਨਵਾਲ ਹੁਸ਼ਿਆਰਪੁਰ , ਚੇਅਰਮੈਨ ਸ ਕੁਲਦੀਪ ਸਿੰਘ ਖ਼ਾਬਾਂ ਹੁਸ਼ਿਆਰਪੁਰ, ਸੀਨੀਅਰ ਮੀਤ ਚੇਅਰਮੈਨ ਸ. ਪਰਮਜੀਤ ਸਿੰਘ ਕਲਿਆਣ ਪ੍ਰਧਾਨ ਸ. ਹਰਦੇਵ ਸਿੰਘ ਕੌਂਸਲ, ਸੀਨੀਅਰ ਮੀਤ ਪ੍ਰਧਾਨ ਸ. ਮਲਕੀਤ ਸਿੰਘ ਮਰਵਾਹਾ, ਸ. ਅਮਰਜੀਤ ਸਿੰਘ ਆਸੀ ਹੁਸ਼ਿਆਰਪੁਰ, ਸ. ਹਰਦੀਪ ਸਿੰਘ ਪਲਾਹਾ ਲੁਧਿਆਣਾ, ਜਨਰਲ ਸਕੱਤਰ ਅਤੇ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਪਲਾਹਾ, ਸ. ਜਗਸੀਰ ਸਿੰਘ ਧੀਮਾਨ ਜਨਰਲ ਸਕੱਤਰ ਇਸੀ ਤਰਾਂ ਪੰਜਾਬ ਦੇ ਮੁੱਖ ਅਹੁਦੇਦਾਰ ਜਿਵੇਂ ਚੇਅਰਮੈਨ ਸ. ਜਸਵੰਤ ਸਿੰਘ ਭੋਗਲ ਹੁਸ਼ਿਆਰਪੁਰ, ਸੀਨੀਅਰ ਮੀਤ ਚੇਅਰਮੈਨ ਸ. ਹਰਦੀਪ ਸਿੰਘ ਐਮ.ਡੀ. ਓਕਾਰ ਇੰਡਸਟਰੀਜ਼ ਧੂਰੀ, ਬੀਬੀ ਗੁਰਮਿੰਦਰ ਕੌਰ ਵਾਈਸ ਚੇਅਰਮੈਨ, ਪ੍ਰਧਾਨ ਸ. ਗੁਰਵਿੰਦਰ ਸਿੰਘ ਗਿੰਦਾ ਲੁਧਿਆਣਾ ਨੂੰ ਨਿਯੁਕਤ ਕੀਤਾ ਗਿਆ ਅਤੇ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਉਪਰੰਤ ਸਰਬ ਸੰਮਤੀ ਨਾਲ ਲੇਡੀ ਵਿੰਗ ਅਤੇ ਯੂਥ ਵਿੰਗ ਨੂੰ ਖ਼ਤਮ ਕਰ ਦਿੱਤਾ ਗਿਆ ਪ੍ਰਮੁੱਖ ਆਗੂਆਂ ਵਿਚ ਸਰਪ੍ਰਸਤ ਸ. ਅਮਰ ਸਿੰਘ ਮਾਲਕ ਦਸਮੇਸ਼ ਕੰਬਾਈਨ ਮਲੇਰ ਕੋਟਲਾ, ਸ. ਨਛੱਤਰ ਸਿੰਘ ਮਾਲਕ ਸਟੈਂਡਰਡ ਟੈਕਟਰ ਤੇ ਕੰਬਾਈਨ ਹੁਡਿਆਇਆ, ਸ. ਸੁਖਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਬਰਨਾਲਾ, ਸ. ਸੁਖਵਿੰਦਰ ਸਿੰਘ ਰੁਪਾਲ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਸ. ਵਲਾਇਤੀ ਰਾਮ ਧੀਮਾਨ ਜ਼ਿਲ੍ਹਾ ਪ੍ਰਧਾਨ ਪਟਿਆਲਾ, ਸ. ਜਸਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ, ਸ. ਮਨਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ, ਸ. ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸ. ਜਗਦੀਪ ਸਿੰਘ ਸੀਹਰਾ ਮੀਤ ਪ੍ਰਧਾਨ ਇੰਡੀਆ ਹੁਸ਼ਿਆਰਪੁਰ, ਬੀ.ਕੇ ਕਲਸੀ ਮੀਤ ਪ੍ਰਧਾਨ ਇੰਡੀਆ, ਸ. ਬਲਜੀਤ ਸਿੰਘ ਬਾਂਸਲ ਧੂਰੀ, ਸ. ਗੁਰਮੇਲ ਸਿੰਘ ਬਰਨਾਲਾ, ਸੁਖਵਿੰਦਰ ਸਿੰਘ ਡੀ.ਡੀ. ਨਿਊਜ਼, ਲਾਲੀ ਅਤੇ ਬਹੁਤ ਸਾਰੇ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਐਸ.ਸੀ. ਮੋਰਚੇ ਦੇ ਕੌਮੀ ਪ੍ਰਧਾਨ ਕੋਲ ਜੱਸੀ ਕਰਤਾਰਪੁਰਾ ਨੇ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਉਠਾਏ ਅਹਿਮ ਮੁੱਦੇ ਅਗਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਲੋਕ ਮਿਲਣੀ ਦੌਰਾਨ ਸੁਣੀਆਂ ਸਮੱਸਿਆਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।