13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਭੋਗ ’ਤੇ ਵਿਸ਼ੇਸ਼ ਕਰਮ ਸਿੰਘ ਗਿੱਲ ਕੋਕਰੀ ਕਲਾਂ

ਅਜੀਤਵਾਲ- ਕਰਮ ਸਿੰਘ ਗਿੱਲ ਦਾ ਜਨਮ 5 ਅਗਸਤ 1946 ਨੂੰ ਪਿਤਾ ਰਣਬੀਰ ਸਿੰਘ, ਮਾਤਾ ਗੁਰਦੇਵ ਕੌਰ ਦੇ ਗ੍ਰਹਿ ਪਿੰਡ ਕੋਕਰੀ ਕਲਾਂ (ਮੋਗਾ) ਵਿਖੇ ਹੋਇਆ। ਬਚਪਨ ’ਚ ਮਾਂ ਬਾਪ ਦਾ ਸਾਇਆ ਸਿਰ ਤੋਂ ਉੱਠਣ ਨਾਲ ਆਪਦਾ ਪਾਲਣ ਪੋਸ਼ਣ ਦਾਦਾ ਆਜ਼ਾਦੀ ਘੁਲਾਟੀਏ ਮਨਸ਼ਾ ਸਿੰਘ ਗਿੱਲ ਕਿਰਪਾਨ ਬਹਾਦਰ ਦੀ ਦੇਖ ਰੇਖ ਹੇਠ ਦਾਦੀ ਧੰਨ ਕੌਰ ਨੇ ਕੀਤਾ।

ਅਜੀਤ ਡੈਸਕ 13-11-2026
ਅਜੀਤਵਾਲ- ਕਰਮ ਸਿੰਘ ਗਿੱਲ ਦਾ ਜਨਮ 5 ਅਗਸਤ 1946 ਨੂੰ ਪਿਤਾ ਰਣਬੀਰ ਸਿੰਘ, ਮਾਤਾ ਗੁਰਦੇਵ ਕੌਰ ਦੇ ਗ੍ਰਹਿ ਪਿੰਡ ਕੋਕਰੀ ਕਲਾਂ (ਮੋਗਾ) ਵਿਖੇ ਹੋਇਆ। ਬਚਪਨ ’ਚ ਮਾਂ ਬਾਪ ਦਾ ਸਾਇਆ ਸਿਰ ਤੋਂ ਉੱਠਣ ਨਾਲ ਆਪਦਾ ਪਾਲਣ ਪੋਸ਼ਣ ਦਾਦਾ ਆਜ਼ਾਦੀ ਘੁਲਾਟੀਏ ਮਨਸ਼ਾ ਸਿੰਘ ਗਿੱਲ ਕਿਰਪਾਨ ਬਹਾਦਰ ਦੀ ਦੇਖ ਰੇਖ ਹੇਠ ਦਾਦੀ ਧੰਨ ਕੌਰ ਨੇ ਕੀਤਾ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। 13 ਸਾਲ ਦੀ ਉਮਰ ’ਚ ਦਾਦੀ ਦਾ ਸਾਇਆ ਵੀ ਸਿਰ ਤੋਂ ਉੱਠ ਗਿਆ ਤਾਂ ਤਿੰਨ ਭੂਆ ਨੇ ਹਰ ਮੁਸ਼ਕਿਲ ਵਿਚ ਸਾਥ ਦਿੱਤਾ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਆਪ ਮਿਹਨਤ ਤੇ ਇਮਾਨਦਾਰੀ ਨਾਲ ਸਮੇਂ ਦੇ ਹਾਣੀ ਬਣੇ। ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਆਪ ਸਮਾਜ ਸੇਵਾ ਵਿਚ ਵੀ ਅਹਿਮ ਯੋਗਦਾਨ ਪਾਉਂਦੇ ਰਹੇ, ਪੁਰਾਤਨ ਰੀਤੀ ਰਿਵਾਜ਼ਾਂ ‘ਚੋਂ ਵਹਿਮ ਭਰਮ ਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੀ ਸ਼ੁਰੂਆਤ ਆਪਣੇ ਪਰਿਵਾਰ ਤੋਂ ਕਰਨ ਲਈ ਪ੍ਰੇਰਤ ਰਹੇ। ਬੇਸ਼ੱਕ ਆਪ ਦੀ ਜ਼ਿਆਦਾ ਸਾਂਝ ਵਪਾਰ ਤੇ ਕਾਰੋਬਾਰ ਨਾਲ ਸੀ ਪਰ ਆਪਣੇ ਬਜ਼ੁਰਗਾਂ ਦੀਆਂ ਸਿੱਖਿਆਵਾਂ ਸਦਕਾ ਸਭ ਦੇ ਦੁੱਖ ਸੁੱਖ ਦੇ ਭਾਈਵਾਲ ਸਨ, 40 ਸਾਲ ਗੁਰਦੁਆਰਾ ਬਾਬਾ ਦੇਸ ਰਾਜ ਸਾਹਿਬ ਵਿਖੇ ਖ਼ਜ਼ਾਨਚੀ ਦੀ ਸੇਵਾ ਨਿਭਾਈ ਅਤੇ ਭਾਈ ਘਨੱਈਆ ਜੀ ਲੋਕ ਭਲਾਈ ਕਲੱਬ ਦੇ ਅਹੁਦੇਦਾਰ ਰਹੇ। 80 ਸਾਲ ਦੀ ਲੰਮੀ ਉਮਰ ਵਿਚ ਸੰਘਰਸ਼, ਮਿਹਨਤ, ਪਿਆਰ ਤੇ ਮਿਲਵਰਤਨ ਦੀ ਜ਼ਿੰਦਗੀ ਬਤੀਤ ਕਰਨ ਵਾਲੀ ਇਹ ਮਿਲਣਸਾਰ ਰੂਹ ਤਿੰਨ ਮਹੀਨੇ ਦੀ ਸੰਖੇਪ ਬਿਮਾਰੀ ਉਪਰੰਤ 5 ਨਵੰਬਰ ਨੂੰ ਸਦੀਂਵੀ ਵਿਛੋੜਾ ਦੇ ਗਈ। ਕਰਮ ਸਿੰਘ ਗਿੱਲ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਗ੍ਰਹਿ ਪਿੰਡ ਕੋਕਰੀ ਕਲਾਂ ਵਿਖੇ 13 ਨਵੰਬਰ ਨੂੰ 11 ਤੋਂ 1 ਵਜੇ ਦਰਮਿਆਨ ਹੋਵੇਗੀ। -ਹਰਦੇਵ ਸਿੰਘ ਮਾਨ
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ’ਚ ਸ਼ਾਮਿਲ ਹੋਣ ਸਮੇਂ ਪ੍ਰਧਾਨ ਜਗਦੀਪ ਸਿੰਘ ਗਟਰਾ... ਅਗਲੀ ਖ਼ਬਰ ਗੁਰੂ ਨਾਨਕ ਕਾਲਜ ਮੋਗਾ ਦੇ ਪੰਜਾਬੀ ਵਿਭਾਗ ਵਲੋਂ ਐਕਸਟੈਨਸ਼ਨ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।