ਡਰੀਮਿੰਗ ਐਬਰੌਡ ਸੰਸਥਾ ਨੇ ਲਗਵਾਇਆ ਕੈਨੇਡਾ ਦਾ ਇਕ ਹੋਰ ਸਟੱਡੀ ਵੀਜ਼ਾ
ਬੱਧਨੀ ਕਲਾਂ, 10 ਨਵੰਬਰ (ਸੰਜੀਵ ਕੋਛੜ)-ਵਿੱਦਿਅਕ ਤੇ ਇਮੀਗ੍ਰੇਸ਼ਨ ਸੰਸਥਾ ਡਰੀਮਿੰਗ ਐਬਰੌਡ ਬੱਧਨੀ ਕਲਾਂ ਵਿਦਿਆਰਥੀਆਂ ਵਲੋਂ ਵਿਦੇਸ਼ ’ਚ ਪੜ੍ਹਾਈ ਕਰਨ ਲਈ ਸਜਾਏ ਗਏ ਸੁਪਨਿਆਂ ਨੂੰ ਸਾਕਾਰ ਕਰਨ ’ਚ ਜਿੱਥੇ ਆਪਣਾ ਅਹਿਮ ਰੋਲ ਨਿਭਾ ਰਹੀ ਹੈ, ਉੱਥੇ ਹੀ ਆਪਣੇ ਬੱਚਿਆਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਮਿਲਣ ਜਾਣ ਵਾਲੇ ਅਤੇ ਵਿਦੇਸ਼ਾਂ ’ਚ ਘੁੰਮਣ ਫਿਰਨ ਦੇ ਸ਼ੌਕੀਨ ਵਿਅਕਤੀਆਂ ਦੇ ਵਿਜ਼ਟਰ ਵੀਜ਼ੇ, ਮਲਟੀਪਲ ਵੀਜ਼ੇ ਲਗਵਾਉਣ ’ਚ ਵੀ ਇਹ ਸੰਸਥਾ ਪੂਰੀ ਤਰ੍ਹਾਂ ਨਾਲ ਨਾਮਣਾ ਖੱਟ ਚੁੱਕੀ ਹੈ| ਹੁਣ ਇਸ ਸੰਸਥਾ ਦੇ ਸਟਾਫ ਵਲੋਂ ਪੂਰੀ ਮਿਹਨਤ ਅਤੇ ਲਗਨ ਨਾਲ ਵੀਜ਼ਿਆਂ ਦੀ ਸੂਚੀ ’ਚ ਵਾਧਾ ਕਰਦੇ ਹੋਏ ਕਰਮਪ੍ਰੀਤ ਕੌਰ ਵਾਸੀ ਮਾਣੂੰਕੇ ਗਿੱਲ ਦਾ ਕੈਨੇਡਾ ’ਚ ਵੈਸਟਰਨ ਕਮਿਉੂਨਿਟੀ ਕਾਲਜ ਸਰੀ ਦਾ ਸਟੱਡੀ ਵੀਜ਼ਾ ਲਗਵਾ ਕੇ ਉਸ ਦਾ ਵਿਦੇਸ਼ ਦੀ ਧਰਤੀ ’ਤੇ ਉਚੇਰੀ ਸਿੱਖਿਆ ਪੂਰੀ ਕਰਨ ਦਾ ਸੁਪਨਾ ਸਾਕਾਰ ਕਰਵਾਇਆ| ਸੰਸਥਾ ਦੇ ਚੇਅਰਮੈਨ ਚਰਨਜੀਤ ਸਿੰਘ ਸੋਨੂੰ ਕੰਡਾ ਨੇ ਵਿਦਿਆਰਥੀ ਨੂੰ ਉਸ ਦੇ ਉੱਜਵਲ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ ਵਲੋਂ ਆਇਲਟਸ ਦੀ ਤਿਆਰੀ ਕਰਵਾਉਣ ਤੋਂ ਇਲਾਵਾ ਚੰਗੇ ਬੈਂਡ ਪ੍ਰਾਪਤ ਕਰਨ ਲਈ ਸਮੇਂ ਦੇ ਹਾਣੀ ਬਣਾਇਆ ਜਾਂਦਾ ਹੈ| ਇਸ ਮੌਕੇ ਵਿਦਿਆਰਥਣ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਚੇਅਰਮੈਨ ਸੋਨੂੰ ਕੰਡਾ ਤੇ ਸਟਾਫ ਦਾ ਧੰਨਵਾਦ ਕੀਤਾ|