ਮੋਗੇ ਨੂੰ ਦਿਵਾਵਾਂਗੇ ਝਾੜੂ ਦੀ ਸਰਕਾਰ ਤੋਂ ਛੁਟਕਾਰਾ-ਸੰਨੀ ਗਿੱਲ
ਮੋਗਾ, 10 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਵਿਧਾਨ ਸਭਾ ਚੋਣਾਂ ’ਚ ਲੋਕ ਝਾੜੂ ਵਾਲਿਆਂ ਨੂੰ ਸਬਕ ਸਿਖਾ ਦੇਣਗੇ ਅਤੇ ਮੋਗਾ ਸ਼ਹਿਰ ਨੂੰ ਦਿਵਾਵਾਂਗੇ ਝਾੜੂ ਦੀ ਗੰਦੀ ਸਰਕਾਰ ਤੋਂ ਛੁਟਕਾਰਾ ਅਤੇ ਝਾੜੂ ਨਾਲ ਸਫ਼ਾਈ ਤਾਂ ਕੀ ਹੋਣੀ ਸੀ ਮੋਗਾ ਸ਼ਹਿਰ ਨੂੰ ਹੋਰ ਗੰਦਾ ਕਰ ਦਿੱਤਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਮੋਗਾ, 10 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਵਿਧਾਨ ਸਭਾ ਚੋਣਾਂ ’ਚ ਲੋਕ ਝਾੜੂ ਵਾਲਿਆਂ ਨੂੰ ਸਬਕ ਸਿਖਾ ਦੇਣਗੇ ਅਤੇ ਮੋਗਾ ਸ਼ਹਿਰ ਨੂੰ ਦਿਵਾਵਾਂਗੇ ਝਾੜੂ ਦੀ ਗੰਦੀ ਸਰਕਾਰ ਤੋਂ ਛੁਟਕਾਰਾ ਅਤੇ ਝਾੜੂ ਨਾਲ ਸਫ਼ਾਈ ਤਾਂ ਕੀ ਹੋਣੀ ਸੀ ਮੋਗਾ ਸ਼ਹਿਰ ਨੂੰ ਹੋਰ ਗੰਦਾ ਕਰ ਦਿੱਤਾ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਮੋਗਾ ਦਾ ਸਿਵਲ ਹਸਪਤਾਲ ਜੋ ਜ਼ਿਲ੍ਹਾ ਪੱਧਰੀ ਹਸਪਤਾਲ ਹੈ, ਪਰ ਸਫ਼ਾਈ ਪੱਖੋਂ ਬਦਹਾਲ ਹਾਲਤ ਵਿਚ ਹੈ ਅਤੇ ਬਿਮਾਰ ਲੋਕਾਂ ਦਾ ਇਲਾਜ ਕਰਨ ਵਾਲਾ ਸਿਵਲ ਹਸਪਤਾਲ ਖ਼ੁਦ ਬਿਮਾਰ ਹੈ ਅਤੇ ‘ ਆਪ’ ਸਰਕਾਰ ਵਾਲੇ ਸਰਕਾਰੀ ਹਸਪਤਾਲਾਂ ਦੇ ਸੁਧਾਰ ਕਰਨ ਦੇ ਵੱਡੇ-ਵੱਡੇ ਦਾਅਵੇ ਕਰਕੇ ਕੋਰਾ ਝੂਠ ਮਾਰ ਰਹੇ ਹਨ, ਸ਼ਹਿਰ ਵਿਚ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਨਹੀਂ ਮਿਲ ਰਿਹਾ ਕਿਉਂਕਿ ਨਗਰ ਨਿਗਮ ਮੋਗਾ ਸ਼ਹਿਰ ਨੂੰ ਬੁਨਿਆਦੀ ਸਹੂਲਤਾਂ ਦੇਣ ਵਿਚ ਨਾਕਾਮ ਸਾਬਤ ਹੋਇਆ ਹੈ ਅਤੇ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਕਸ ਹੋ ਰਿਹਾ ਹੈ, ਗੰਦਾ ਪਾਣੀ ਪੀ ਕੇ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਸੰਨੀ ਗਿੱਲ ਨੇ ਕਿਹਾ ਕਿ ਨਗਰ ਨਿਗਮ ਮੋਗਾ ਸ਼ਹਿਰ ਵਾਸੀਆਂ ਦੇ ਪੈਸੇ ਨਾਲ ਚੱਲਦਾ ਹੈ, ਪਰ ਮੋਗਾ ਦੀ ਵਿਧਾਇਕ ਨਗਰ ਨਿਗਮ ਨੂੰ ਆਪਣੀ ਮਨਮਾਨੀ ਨਾਲ ਚਲਾ ਰਹੀ ਹੈ, ਜੋ ਕਿ ਸ਼ਹਿਰ ਵਾਸੀਆਂ ਨਾਲ ਇਕ ਸਰਾਸਰ ਧੋਖਾ ਹੈ। ਉਨ੍ਹਾਂ ਕਿਹਾ ਕਿ ਕਿੱਡੀ ਸ਼ਰਮਸਾਰ ਗੱਲ ਹੈ ਕਿ ਵਿਰੋਧੀ ਕੌਂਸਲਰਾਂ ਦੇ ਪਾਸ ਹੋਏ ਕੰਮਾਂ ਨੂੰ ਰੋਕਿਆ ਜਾ ਰਿਹਾ ਹੈ।