10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਡਿਪਟੀ ਮੇਅਰ ਗੌਰਵ ਗਰਗ ਨੇ ਇੰਟਰਲਾਕਿੰਗ ਟਾਇਲਾਂ ਲਗਵਾ ਕੇ 50 ਸਾਲ ਪੁਰਾਣੀ ਸਮੱਸਿਆ ਕੀਤੀ ਦੂਰ

ਮੋਗਾ, 9 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- ਪੁਰਾਣੀ ਦਾਣਾ ਮੰਡੀ ਸਥਿਤ ਵਾਰਡ ਨੰਬਰ-38 ’ਚ ਭਾਰਤ ਮਾਤਾ ਮੰਦਰ ਵਾਲੇ ਪਾਸੇ ਤੋਂ ਲੇਖਰਾਮ ਦੇਸ ਰਾਜ ਵੱਲ ਜਾਣ ਵਾਲੀ ਗਲੀ ਦੀ ਪਿਛਲੇ ਕਰੀਬ 50 ਸਾਲਾਂ ਤੋਂ ਚੱਲੀ ਆ ਰਹੀ ਸੜਕ ਸਬੰਧੀ ਸਮੱਸਿਆ ਦਾ ਆਖ਼ਰਕਾਰ ਹੱਲ ਹੋ ਗਿਆ ਹੈ । ਡਿਪਟੀ ਮੇਅਰ ਗੌਰਵ ਗਰਗ ਨੇ ਸ਼ਿਆਮ ਪਰਿਵਾਰ ਸੰਘ ਪੰਜਾਬ ਰਜਿ: ਦੇ ਚੇਅਰਮੈਨ ਅਤੇ ਪ੍ਰਮੁੱਖ ਸਮਾਜ ਸੇਵੀ ਦਿਨੇਸ਼ ਗੁਪਤਾ ਦੇ ਸਹਿਯੋਗ ਨਾਲ ਇਸ ਗਲੀ ਵਿਚ 7200 ਇੰਟਰਲਾਕਿੰਗ ਟਾਈਲਾਂ ਲਗਵਾ ਕੇ ਇਸ ਦਾ ਕਾਇਆ ਕਲਪ ਕਰਵਾ ਦਿੱਤਾ ਹੈ।

ਅਜੀਤ ਡੈਸਕ 10-11-2026
ਮੋਗਾ, 9 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- ਪੁਰਾਣੀ ਦਾਣਾ ਮੰਡੀ ਸਥਿਤ ਵਾਰਡ ਨੰਬਰ-38 ’ਚ ਭਾਰਤ ਮਾਤਾ ਮੰਦਰ ਵਾਲੇ ਪਾਸੇ ਤੋਂ ਲੇਖਰਾਮ ਦੇਸ ਰਾਜ ਵੱਲ ਜਾਣ ਵਾਲੀ ਗਲੀ ਦੀ ਪਿਛਲੇ ਕਰੀਬ 50 ਸਾਲਾਂ ਤੋਂ ਚੱਲੀ ਆ ਰਹੀ ਸੜਕ ਸਬੰਧੀ ਸਮੱਸਿਆ ਦਾ ਆਖ਼ਰਕਾਰ ਹੱਲ ਹੋ ਗਿਆ ਹੈ । ਡਿਪਟੀ ਮੇਅਰ ਗੌਰਵ ਗਰਗ ਨੇ ਸ਼ਿਆਮ ਪਰਿਵਾਰ ਸੰਘ ਪੰਜਾਬ ਰਜਿ: ਦੇ ਚੇਅਰਮੈਨ ਅਤੇ ਪ੍ਰਮੁੱਖ ਸਮਾਜ ਸੇਵੀ ਦਿਨੇਸ਼ ਗੁਪਤਾ ਦੇ ਸਹਿਯੋਗ ਨਾਲ ਇਸ ਗਲੀ ਵਿਚ 7200 ਇੰਟਰਲਾਕਿੰਗ ਟਾਈਲਾਂ ਲਗਵਾ ਕੇ ਇਸ ਦਾ ਕਾਇਆ ਕਲਪ ਕਰਵਾ ਦਿੱਤਾ ਹੈ। ਇਸ ਵਿਕਾਸ ਕਾਰਜ ਦੇ ਮੁਕੰਮਲ ਹੋਣ ਨਾਲ ਗਲੀ ਦੀ ਦਿੱਖ ਪੂਰੀ ਤਰ੍ਹਾਂ ਬਦਲ ਗਈ ਹੈ। ਪਹਿਲਾਂ ਇੱਥੋਂ ਲੰਘਣ ਵਾਲੇ ਕਾਰ ਚਾਲਕਾਂ, ਟਰੱਕ ਚਾਲਕਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਰਸਤੇ ਦੀ ਖ਼ਰਾਬ ਹਾਲਤ ਕਾਰਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇੰਟਰਲਾਕਿੰਗ ਟਾਈਲਾਂ ਲੱਗਣ ਨਾਲ ਰਸਤਾ ਸੁਖਾਲਾ ਅਤੇ ਆਵਾਜਾਈ ਲਈ ਸੁਵਿਧਾਜਨਕ ਹੋ ਗਿਆ ਹੈ। ਗਲੀ ਵਿਚ ਇੰਟਰਲਾਕਿੰਗ ਟਾਈਲਾਂ ਲਗਵਾਉਣ ਤੋਂ ਬਾਅਦ ਡਿਪਟੀ ਮੇਅਰ ਗੌਰਵ ਗਰਗ ਨੇ ਇਲਾਕੇ ਦੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਇਕ ਹੋਰ ਮਹੱਤਵਪੂਰਨ ਭਰੋਸਾ ਦਿੱਤਾ। ਉਨ੍ਹਾਂ ਵਾਅਦਾ ਕੀਤਾ ਕਿ ਅਗਲੇ ਸੱਤ ਦਿਨਾਂ ਦੇ ਅੰਦਰ ਇੱਥੋਂ ਦੀ ਪੂਰੀ ਸੀਵਰੇਜ ਲਾਈਨ ਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ, ਤਾਂ ਜੋ ਬਰਸਾਤ ਦੇ ਦਿਨਾਂ ਵਿਚ ਗਲੀ ਵਿਚ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ। ਇਸ ਮੌਕੇ ਚੰਦਰ ਸ਼ੇਖਰ ਸੂਦ, ਜਸਮੀਤ ਸਿੰਘ ਮੋਗਾ ਜੂਟ, ਓਮ ਪ੍ਰਕਾਸ਼ ਸ਼ਰਮਾ, ਭੀਮਾ, ਸੰਜੇ, ਗੁਰਬਖ਼ਸ਼ ਸਿੰਘ, ਸੰਤੋਖ ਸਿੰਘ, ਮੋਨੂੰ ਮਿੱਤਲ ਅਤੇ ਮੋਗਾ ਦੇ ਪ੍ਰਸਿੱਧ ਵਿਸ਼ਾਲ ਲਾਈਟਸ ਦੇ ਸੰਚਾਲਕ ਵਿਸ਼ਾਲ ਅਰੋੜਾ ਠੇਕੇਦਾਰ ਜਸਵੀਰ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਸਕੂਲ ਸੁਖਾਨੰਦ ’ਚ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਖ਼ਾਲਸਾ ਸਕੂਲ ਤਖ਼ਤੂਪੁਰਾ ’ਚ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।