ਫਤਿਹਪੁਰ ਮਨੀਆਂ ਸਕੂਲ ਨੇ ਸਿੱਖਿਆ ਪ੍ਰਣਾਲੀ ’ਚ ਨਵੀਂ ਟੈਕਨਾਲੋਜੀ ਅਪਣਾਈ
ਲੰਬੀ, 6 ਨਵੰਬਰ (ਮੇਵਾ ਸਿੰਘ)-ਪੇਂਡੂ ਖੇਤਰ ਦੇ ਸਕੂਲ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮਨੀਆਂ ਵਲੋਂ ਸਿੱਖਿਆ ਪ੍ਰਣਾਲੀ ਵਿਚ ਨਵੀ ਟੈਕਨਾਲੋਜੀ ਵਿਧੀਆ ਅਪਨਾਉਣ ਵਿਚ ਪਹਿਲ ਕਦਮੀ ਕਰਕੇ ਨਵੀਂ ਪੁਲਾਂਘ ਪੁੱਟੀ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਪਰਦੀਪ ਸੰਦ ਨੇ ਦੱਸਿਆ ਕਿ ਅਜੋਕੇ ਯੁੱਗ ਵਿਚ ਬੱਚੇ ਆਪਣਾ ਕੀਮਤੀ ਸਮਾਂ ਅਤੇ ਪੜ੍ਹਾਈ ਛੱਡ ਕੇ ਸੋਸ਼ਲ ਮੀਡੀਆ ’ਤੇ ਬਰਬਾਦ ਕਰ ਰਹੇ ਹਨ, ਪ੍ਰੰਤੂ ਉਨ੍ਹਾਂ ਦੇ ਸਕੂਲ ਵਲੋਂ ਬੱਚਿਆਂ ਨੂੰ ਮੋਬਾਇਲ ਦੀ ਸਹੀ ਵਰਤੋਂ ਕਰਨ ਦੇ ਉਪਰਾਲੇ ਤਹਿਤ ਬੱਚਿਆਂ ਦੇ ਸਿਲੇਬਸ ਨਾਲ ਸੰਬੰਧਿਤ ਪ੍ਰੈਕਟਿਸ ਵੈਸਟ, ਏ.
ਲੰਬੀ, 6 ਨਵੰਬਰ (ਮੇਵਾ ਸਿੰਘ)-ਪੇਂਡੂ ਖੇਤਰ ਦੇ ਸਕੂਲ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਮਨੀਆਂ ਵਲੋਂ ਸਿੱਖਿਆ ਪ੍ਰਣਾਲੀ ਵਿਚ ਨਵੀ ਟੈਕਨਾਲੋਜੀ ਵਿਧੀਆ ਅਪਨਾਉਣ ਵਿਚ ਪਹਿਲ ਕਦਮੀ ਕਰਕੇ ਨਵੀਂ ਪੁਲਾਂਘ ਪੁੱਟੀ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਪਰਦੀਪ ਸੰਦ ਨੇ ਦੱਸਿਆ ਕਿ ਅਜੋਕੇ ਯੁੱਗ ਵਿਚ ਬੱਚੇ ਆਪਣਾ ਕੀਮਤੀ ਸਮਾਂ ਅਤੇ ਪੜ੍ਹਾਈ ਛੱਡ ਕੇ ਸੋਸ਼ਲ ਮੀਡੀਆ ’ਤੇ ਬਰਬਾਦ ਕਰ ਰਹੇ ਹਨ, ਪ੍ਰੰਤੂ ਉਨ੍ਹਾਂ ਦੇ ਸਕੂਲ ਵਲੋਂ ਬੱਚਿਆਂ ਨੂੰ ਮੋਬਾਇਲ ਦੀ ਸਹੀ ਵਰਤੋਂ ਕਰਨ ਦੇ ਉਪਰਾਲੇ ਤਹਿਤ ਬੱਚਿਆਂ ਦੇ ਸਿਲੇਬਸ ਨਾਲ ਸੰਬੰਧਿਤ ਪ੍ਰੈਕਟਿਸ ਵੈਸਟ, ਏ.ਆਰ.ਆਈ (ਅਰਗੁਮੈਂਟਿਡ ਰੀਐਲਟੀ ਇੰਸਟਸਟਰ), ਪੀ.ਆਈ.ਈ. (ਪਰਸਨਲਾਈਜਡ ਇੰਟਰੈਕਟਿਵ ਐਕਸਰਸਾਈਡ), ਆਈ.ਆਰ.ਏ (ਇੰਡੀਪੈਨਡਿਟ ਰੀਡਿੰਗ ਅੰਸਸਟੈਨਸ) ਵਰਗੇ ਪ੍ਰੋਗਰਾਮ ਸ਼ੁਰੂ ਕਰਕੇ ਬੱਚਿਆ ਵਿਚ ਵੱਖ-ਵੱਖ ਵਿਸ਼ਿਆਂ ’ਚ ਰੁਚੀ ਨੂੰ ਵਧਾ ਕੇ ਬੱਚਿਆ ਵਿਚ ਰੱਟਾ ਪ੍ਰਣਾਲੀ ਨੂੰ ਖ਼ਤਮ ਕਰਨ ਦੀ ਪਹਿਲ ਕੀਤੀ ਹੈ। ਸਕੂਲ ਵਲੋਂ ਉਨ੍ਹਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਇਹ ਸਿੱਖਿਆ ਪ੍ਰਣਾਲੀ ਦੀਆਂ ਨਵੀਆਂ ਤਕਨੀਕੀ ਵਿਧੀਆਂ ਦੀ ਵਰਤੋਂ ਕਰਕੇ ਸਭ ਤੋਂ ਵੱਧ ਸਕੋਰ ਪ੍ਰਾਪਤ ਕੀਤੇ ਅਤੇ ਇਨ੍ਹਾਂ ਤਕਨੀਕੀ ਵਿਧੀਆਂ ਨੂੰ ਕਲਾਸ ਵਿਚ ਵਧੀਆ ਢੰਗ ਨਾਲ ਲਾਗੂ ਕਰਕੇ ਪੜ੍ਹਾਈ ਕਰਵਾਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।