ਗੁਰਦਿਆਲ ਸਿੰਘ ਬੁੱਟਰ ਨੂੰ ਸਰਪ੍ਰਸਤ ਬਣਨ ’ਤੇ ਸਨਮਾਨਿਤ ਕਰਦੇ ਹੋਏ ਆਗੂ। ਭਾਰਤ ਵਿਕਾਸ ਪ੍ਰੀਸ਼ਦ ਦੀ ਕੇਂਦਰੀ ਸੰਸਥਾ ਵਲੋਂ ਵੱਡਾ ਸਨਮਾਨ
ਗੁਰਦਿਆਲ ਸਿੰਘ ਬੁੱਟਰ ਬਣੇ ਸੰਪਰਕ ਗਤੀਵਿਧੀ ਲਈ ਖੇਤਰੀ ਸਰਪ੍ਰਸਤ ਧਰਮਕੋਟ, 5 ਨਵੰਬਰ (ਪਰਮਜੀਤ ਸਿੰਘ)- ਭਾਰਤ ਵਿਕਾਸ ਪ੍ਰੀਸ਼ਦ ਦੀ ਨਵੀਂ ਦਿੱਲੀ ਸਥਿਤ ਕੇਂਦਰੀ ਸੰਸਥਾ ਵਲੋਂ ਸੰਗਠਨ ਦੀਆਂ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਅਤੇ ਸੰਪਰਕ ਮੁਹਿੰਮ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਮਾਜ ਸੇਵੀ ਗੁਰਦਿਆਲ ਸਿੰਘ ਬੁੱਟਰ ਨੂੰ ਸੰਪਰਕ ਗਤੀਵਿਧੀ ਲਈ ਖੇਤਰੀ ਸਰਪ੍ਰਸਤ ਵਜੋਂ ਨਿਯੁਕਤ ਕੀਤਾ ਹੈ। ਇਸ ਮਹੱਤਵਪੂਰਨ ਜ਼ਿੰਮੇਵਾਰੀ ਦੀ ਪ੍ਰਾਪਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਬੁੱਟਰ ਨੇ ਭਾਰਤ ਵਿਕਾਸ ਪ੍ਰੀਸ਼ਦ ਦੀ ਕੇਂਦਰੀ ਸੰਸਥਾ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।
ਅਜੀਤ ਡੈਸਕ
06-11-2026