ਨਵਰਾਤਰਿਆਂ ਮੌਕੇ ਅਸ਼ਟਮੀ ਤੇ ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ ਨੇ ਕੀਤਾ ਕੰਜਕ ਪੂਜਨ
ਮੋਗਾ, 18 ਅਕਤੂਬਰ (ਅਸ਼ੋਕ ਬਾਂਸਲ)-ਮਾਂ ਦੇ ਪਵਿੱਤਰ ਨਵਰਾਤਰਿਆਂ ਦੀ ਅਸ਼ਟਮੀ ਦੇ ਸ਼ੁੱਭ ਮੌਕੇ ‘ਤੇ ਭਾਰਤੀ ਵਾਲਮੀਕਿ ਧਰਮ ਸਮਾਜ (ਭਾਵਾਧਸ) ਸੰਗਠਨ ਦੇ ਪ੍ਰਧਾਨ ਨਰੇਸ਼ ਬੋਹਤ ਅਤੇ ਹੇਮਾ ਬੋਹਤ ਵਲੋਂ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਨੰਨ੍ਹੀਆਂ ਕੰਜਕਾਂ ਦੀ ਪੂਜਾ-ਅਰਚਨਾ ਕੀਤੀ। ਇਸ ਮੌਕੇ ਉਨ੍ਹਾਂ ਨੇ ਮਾਂ ਜਗਦੰਬੇ ਦੇ ਚਰਨਾਂ ਵਿਚ ਅਰਦਾਸ ਕਰਦਿਆਂ ਕਿਹਾ ਕਿ ਮਾਤਾ ਰਾਣੀ ਆਪਣਾ ਮਿਹਰ ਭਰਿਆ ਆਸ਼ੀਰਵਾਦ ਸਮੁੱਚੇ ਸ਼ਹਿਰ ਵਾਸੀਆਂ ‘ਤੇ ਹਮੇਸ਼ਾ ਬਣਾਈ ਰੱਖਣ।
ਅਜੀਤ ਡੈਸਕ
19-10-2026