19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਦੁਕਾਨਦਾਰਾਂ ਦੀ ਸਹੂਲਤ ਅਤੇ ਖ਼ੁਸ਼ਹਾਲੀ ਸਾਡੀ ਪਹਿਲੀ ਤਰਜੀਹ-ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਅੰਦਰੂਨੀ ਸਬਜ਼ੀ ਮੰਡੀ ‘ਚ ਬਣ ਰਹੀ ਨਵੀਂ ਆਧੁਨਿਕ ਮਾਰਕੀਟ ਦੇ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ

ਧਰਮਕੋਟ, 18 ਅਕਤੂਬਰ (ਪਰਮਜੀਤ ਸਿੰਘ)-ਵਿਧਾਨ ਸਭਾ ਹਲਕਾ ਧਰਮਕੋਟ ਤੋਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਬੀਬੀ ਰਾਜ ਕੌਰ ਕਿਸ਼ਨਪੁਰਾ ਵਲੋਂ ਮੁਖੀਜਾ ਗੇਟ ਧਰਮਕੋਟ ਵਿਖੇ ਪਾਰਟੀ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।

ਅਜੀਤ ਡੈਸਕ 19-10-2026
ਧਰਮਕੋਟ, 18 ਅਕਤੂਬਰ (ਪਰਮਜੀਤ ਸਿੰਘ)-ਵਿਧਾਨ ਸਭਾ ਹਲਕਾ ਧਰਮਕੋਟ ਤੋਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਬੀਬੀ ਰਾਜ ਕੌਰ ਕਿਸ਼ਨਪੁਰਾ ਵਲੋਂ ਮੁਖੀਜਾ ਗੇਟ ਧਰਮਕੋਟ ਵਿਖੇ ਪਾਰਟੀ ਦੇ ਨਵੇਂ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਕੀਰਤਨੀ ਜਥੇ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਵਿਨੇ ਕੁਮਾਰ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਦਾਸ ਵਿਜੇ ਸ਼ੈਰੀ ਮੁੱਖ ਸੰਚਾਲਕ ਗੁਰੂ ਭਗਤੀ ਧਾਮ ਮੋਗਾ, ਬਾਬਾ ਨਰੇਸ਼ ਮੁੱਖ ਸੇਵਾਦਾਰ ਬਾਬਾ ਗੇਂਦੀ ਰਾਮ ਮੰਦਰ ਧਰਮਕੋਟ ਅਤੇ ਸਤਨਾਮ ਸਿੰਘ ਮਹੇਸਰੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਇਨ੍ਹਾਂ ਸ਼ਖਸੀਅਤਾਂ ਨੇ ਨਵੇਂ ਦਫਤਰ ਦਾ ਉਦਘਾਟਨ ਕਰਦਿਆਂ ਬੀਬੀ ਰਾਜ ਕੌਰ ਕਿਸ਼ਨਪੁਰਾ ਨੂੰ ਵਧਾਈ ਦਿੱਤੀ। ਅਰਦਾਸ ਉਪਰੰਤ ਬੀਬੀ ਰਾਜ ਕੌਰ ਕਿਸ਼ਨਪੁਰਾ, ਅੰਗਰੇਜ਼ ਸਿੰਘ ਜਲਾਲਾਬਾਦ, ਸਤਿੰਦਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਮੰਗਲ ਸਿੰਘ ਪੰਡੋਰੀ, ਫੌਜੀ ਜਗਜੀਤ ਸਿੰਘ ਜਲਾਲਾਬਾਦ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਵਿਚ ਸ਼ਾਮਿਲ ਹੋਏ ਪਤਵੰਤੇ ਸੱਜਣਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਰਾਜ ਕੌਰ ਕਿਸ਼ਨਪੁਰਾ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਧਰਮਕੋਟ ਵਿਖੇ ਪਾਰਟੀ ਦੇ ਨਵੇਂ ਦਫਤਰ ਦੀ ਸ਼ੁਰੂਆਤ ਨਾਲ ਇ ਲਾਕੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਆਪਣੀਆਂ ਸਮੱਸਿਆਵਾਂ ਅਤੇ ਸੁਝਾਅ ਪਾਰਟੀ ਆਗੂਆਂ ਤੱਕ ਪਹੁੰਚਾਉਣ ਲਈ ਇਕ ਮੰਚ ਮਿਲੇਗਾ। ਇਸ ਮੌਕੇ ਇਕਬਾਲ ਸਿੰਘ ਜਨਰਲ ਸਕੱਤਰ, ਸੂਰਜ ਭਾਨ, ਵੀਰਪਾਲ ਕੌਰ ਸੈਕਟਰੀ ਐਸ.ਸੀ. ਵਿੰਗ, ਦਲਬੀਰ ਸਿੰਘ ਬੱਲ, ਅਮਰੀਕ ਸਿੰਘ ਜੱਜ ਪੰਡੋਰੀ, ਵਿਸ਼ਾਲ ਨਰੂਲਾ, ਨਿਸ਼ਾਨ ਸਿੰਘ ਭੱਟੀ, ਡਾ. ਬਲਜਿੰਦਰ ਸਿੰਘ ਨੂਰਪੁਰ, ਜਗਦੀਪ ਬਾਵਾ ਜਾਣੀਆ, ਜਿਊਣ ਸਿੰਘ ਆੜ੍ਹਤੀਆ, ਸੁਨੀਲ ਅਰੋੜਾ, ਸਤਵੰਤ ਕੌਰ ਚੀਮਾ, ਅਜਮੇਰ ਸਿੰਘ ਭਿੰਡਰ, ਸੁਖਦੇਵ ਸਿੰਘ ਭਿੰਡਰ, ਨਵਲ ਸੂਦ ਤੋਂ ਇਲਾਵਾ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਰਾਈਜ਼ਿੰਗ ਸਟਾਰ ਮੁਕਾਬਲੇ ’ਚ ’ਦ ਲਰਨਿੰਗ ਫ਼ੀਲਡ ਦੇ ਵਿਦਿਆਰਥੀਆਂ ਦਾ ਦਬਦਬਾ, ਪੰਜ ਸ਼੍ਰੇਣੀਆਂ ’ਚ ਜਿੱਤੇ ਇਨਾਮ ਮਿਹਨਤ ਅਤ... ਅਗਲੀ ਖ਼ਬਰ ਮਹਾਰਾਜਾ ਅਗਰਸੈਨ ਦੇ 5150ਵੇਂ ਜਨਮ ਦਿਵਸ ’ਤੇ ਮੋਗਾ ’ਚ ਰਾਜ ਪੱਧਰੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।