ਭਗਵਾਨ ਸ੍ਰੀ ਰਾਮ ਦੇ ਵਿਆਹ ਸੰਬੰਧੀ ਅੱਜ ਸ਼ਾਮ 4 ਵਜੇ ਕੱਢੀ ਜਾਵੇਗੀ ਸ਼ਾਹੀ ਰਾਮ ਬਰਾਤ
ਧਰਮਕੋਟ, 14 ਅਕਤੂਬਰ (ਪਰਮਜੀਤ ਸਿੰਘ)-ਆਦਰਸ਼ ਦਸਹਿਰਾ ਕਮੇਟੀ ਰਜਿ: ਧਰਮਕੋਟ ਵਲੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦਾ ਵਿਆਹ ਸ਼ਰਧਾ ਤੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ 15 ਅਕਤੂਬਰ ਵੀਰਵਾਰ ਸ਼ਾਮ 4 ਵਜੇ ਲਾਲਾ ਗੋਪੀ ਮੱਲ ਨੌਹਰੀਆ ਸਰਾਂ ਤੋਂ ਭਗਵਾਨ ਸ਼੍ਰੀ ਰਾਮ ਜੀ ਦੀ ਸ਼ਾਹੀ ਬਰਾਤ ਰਵਾਨਾ ਹੋਵੇਗੀ।
ਅਜੀਤ ਡੈਸਕ
15-10-2026