12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਖ਼ਾਲਸਾ ਫਾਊਂਡੇਸ਼ਨ ਨੇ ਲਗਾਇਆ ਫ਼ਤਿਹਗੜ੍ਹ ਪੰਜਤੂਰ ਵਿਖੇ ਖ਼ੂਨਦਾਨ ਕੈਂਪ

ਫ਼ਤਿਹਗੜ੍ਹ ਪੰਜਤੂਰ, 11 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)-ਸਮਾਜ ਸੇਵੀ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਖ਼ਾਲਸਾ ਫਾਊਂਡੇਸ਼ਨ ਦੇ ਆਗੂ ਰਣਜੀਤ ਸਿੰਘ ਰਾਣਾ ਖ਼ਾਲਸਾ ਸ਼ੇਰਾਮੰਡਾਰ ਦੀ ਅਗਵਾਈ ਹੇਠ ਗੁਰਦੁਆਰਾ ਕਲਿਆਣਸਰ ਸਾਹਿਬ ਫ਼ਤਿਹਗੜ੍ਹ ਪੰਜਤੂਰ ਵਿਖੇ ਜੱਗਾ ਸ਼ੇਰਪੁਰ, ਐਨ. ਆਰ.

ਖ਼ਾਲਸਾ ਫਾਊਂਡੇਸ਼ਨ ਵਲੋਂ ਲਗਾਏ ਖ਼ੂਨਦਾਨ ਕੈਂਪ ਦੌਰਾਨ ਜਸਵੰਤ ਜੱਸ ਅਲਾਬਾਦ, ਭੁਪਿੰਦਰ ਕਾਨੇ ਵਾਲਾ, ਸਵਰਨ ਗਿੱਲ, ਪ੍ਰਧਾਨ ਰਣਜੀਤ ਸਿੰਘ, ਮਨਜੀਤ ਤੂਰ ਦਾਨੀ ਸੱਜਣਾਂ ਨਾਲ। ਤਸਵੀਰ : ਪੋਪਲੀ 12-10-2026
ਫ਼ਤਿਹਗੜ੍ਹ ਪੰਜਤੂਰ, 11 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)-ਸਮਾਜ ਸੇਵੀ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਖ਼ਾਲਸਾ ਫਾਊਂਡੇਸ਼ਨ ਦੇ ਆਗੂ ਰਣਜੀਤ ਸਿੰਘ ਰਾਣਾ ਖ਼ਾਲਸਾ ਸ਼ੇਰਾਮੰਡਾਰ ਦੀ ਅਗਵਾਈ ਹੇਠ ਗੁਰਦੁਆਰਾ ਕਲਿਆਣਸਰ ਸਾਹਿਬ ਫ਼ਤਿਹਗੜ੍ਹ ਪੰਜਤੂਰ ਵਿਖੇ ਜੱਗਾ ਸ਼ੇਰਪੁਰ, ਐਨ.ਆਰ.ਆਈ. ਵੀਰਾਂ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਪਹਿਲਾ ਖੂਨ ਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਖੂਨ ਇਕੱਤਰ ਕਰਨ ਬਲੱਡ ਬੈਂਕ ਸਰਕਾਰੀ ਹਸਪਤਾਲ ਮੋਗਾ ਦੀ ਟੀਮ ਪਹੁੰਚੀ। ਇਸ ਖ਼ੂਨਦਾਨ ਕੈਪ ਦੌਰਾਨ ਨੌਜਵਾਨਾਂ ਵਲੋਂ ਖ਼ੂਨਦਾਨ ਕਰਨ ਪ੍ਰਤੀ ਭਾਰੀ ਉਤਸ਼ਾਹ ਦਿਖਾਇਆ ਗਿਆ। ਕੈਂਪ ਦੌਰਾਨ 70 ਦੇ ਕਰੀਬ ਦਾਨੀ ਸੱਜਣਾਂ ਵਲੋਂ ਖੂਨ ਦਾਨ ਕੀਤਾ ਗਿਆ । ਇਸ ਦੌਰਾਨ ਕਿਸਾਨ ਆਗੂ ਭੁਪਿੰਦਰ ਸਿੰਘ ਕਾਨੇ ਵਾਲਾ ਨੇ ਅਤੇ ਹੋਰ ਸਮਾਜ ਸੇਵੀ ਸ਼ਖ਼ਸੀਅਤਾਂ ਨੇ ਕੈਂਪ ਦੌਰਾਨ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਜਸਵੰਤ ਸਿੰਘ ਜੱਸ ਅਲਾਬਾਦ, ਭਾਈ ਸਰਵਣ ਸਿੰਘ ਸਰਪੰਚ ਚੋਟੀਆਂ, ਬਾਬਾ ਰਾਜਵਿੰਦਰ ਸਿੰਘ, ਸਾਬਕਾ ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ, ਸਵਰਨ ਸਿੰਘ ਗਿੱਲ, ਮਨਜੀਤ ਸਿੰਘ ਤੂਰ, ਸ਼ਮਸ਼ੇਰ ਸਿੰਘ ਸ਼ੇਰਾ ਪ੍ਰੀਤ ਢਾਬੇ ਵਾਲੇ, ਦਲੇਰ ਸਿੰਘ ਚੋਟੀਆਂ, ਜੱਗਾ ਸ਼ੇਰਪੁਰ, ਸੁਰਿੰਦਰ ਸਿੰਘ ਦੌਲੇਵਾਲਾ, ਦੌਲੀ ਲਹੌਰੀਆ, ਰਮਨ ਭਾਉ, ਭਿੰਦਾ ਸ਼ਾਹਬੁੱਕਰ ਯੂ.ਐਸ.ਏ., ਸੋਨੂੰ ਮਨੇਸ ਲੱਲੇ ਕੈਨੇਡਾ, ਸਰਪੰਚ ਸੇਵਕ ਸਿੰਘ ਗੋਲੂ ਵਾਲਾ, ਸ਼ੇਰ ਸਿੰਘ ਕੌੜਾ, ਗੁਰਵੰਤ ਸਿੰਘ ਖੰਨਾ, ਗੁਰਪ੍ਰੀਤ ਗੋਰਾ ਬੁਰਜ, ਫ਼ੱਕਰ ਫਕੀਰ ਵੈੱਲਫੇਅਰ ਸੋਸਾਇਟੀ ਦੇ ਸੂਬਾ ਪ੍ਰਧਾਨ ਡਿੰਪਾ ਸ਼ਾਹਕੋਟ, ਅਮਨਦੀਪ ਗਿੱਲ, ਸਰਵਨ ਸਿੰਘ ਗਿੱਲ, ਰਣਬੀਰ ਸਿੰਘ ਰਾਣਾ ਟੈਂਟ ਹਾਊਸ, ਡਾ. ਰਸ਼ਪਾਲ ਸਿੰਘ ਸਿਲੇ ਵਿੰਡ ਨੇ ਕਿਹਾ ਕਿ ਖ਼ਾਲਸਾ ਫਾਊਂਡੇਸ਼ਨ ਵਲੋਂ ਇਹ ਜੋ ਮਨੁੱਖਤਾ ਦੇ ਭਲੇ ਲਈ ਖ਼ੂਨਦਾਨ ਮਹਾਂ ਦਾਨ ਕੈਂਪ ਲਗਾਇਆ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕਾਨੂੰਨੀ ਮਾਨਤਾ ਦੇਣ ਦੀ ਪ੍ਰਕਿਰਿਆ ਜਲਦ ਮੁਕੰਮਲ ਕੀਤੀ ਜਾਵੇ-ਪ੍ਰਧਾਨ ਢਿਲਵਾਂ ਅਗਲੀ ਖ਼ਬਰ ਆਜ਼ਾਦ ਸਪੋਰਟਸ ਐਂਡ ਵੈੱਲਫੇਅਰ ਕਲੱਬ ਮੋਗਾ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।