11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਅੱਜ ਭੋਗ ’ਤੇ ਵਿਸ਼ੇਸ਼ : ਸਾਬਕਾ ਇੰਸਪੈਕਟਰ ਜਸਬੀਰ ਸਿੰਘ

ਮੋਗਾ, -ਬਹੁਪੱਖੀ ਸ਼ਖ਼ਸੀਅਤ ਤੇ ਨੇਕ ਦਿਲ ਇਨਸਾਨ ਜਸਬੀਰ ਸਿੰਘ ਦਾ ਜਨਮ ਗੁਰਪਾਲ ਸਿੰਘ ਦੇ ਗ੍ਰਹਿ ਨਸੀਰੇ ਵਾਲਾ (ਮੋਗਾ) ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਕਿਸ਼ਨਪੁਰਾ ਕਲਾਂ ਤੋਂ ਪ੍ਰਾਪਤ ਕੀਤੀ ਤੇ ਉਚੇਰੀ ਸਿੱਖਿਆ ਡੀ.

ਅਜੀਤ ਡੈਸਕ 11-10-2026
ਮੋਗਾ, -ਬਹੁਪੱਖੀ ਸ਼ਖ਼ਸੀਅਤ ਤੇ ਨੇਕ ਦਿਲ ਇਨਸਾਨ ਜਸਬੀਰ ਸਿੰਘ ਦਾ ਜਨਮ ਗੁਰਪਾਲ ਸਿੰਘ ਦੇ ਗ੍ਰਹਿ ਨਸੀਰੇ ਵਾਲਾ (ਮੋਗਾ) ਵਿਖੇ ਹੋਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਕਿਸ਼ਨਪੁਰਾ ਕਲਾਂ ਤੋਂ ਪ੍ਰਾਪਤ ਕੀਤੀ ਤੇ ਉਚੇਰੀ ਸਿੱਖਿਆ ਡੀ.ਐਮ. ਕਾਲਜ ਮੋਗਾ ਤੋਂ ਹਾਸਲ ਕੀਤੀ। ਜਸਬੀਰ ਸਿੰਘ ਨੇ ਆਪਣੀ ਨੌਕਰੀ ਦੀ ਸ਼ੁਰੂਆਤ ਪੀ . ਆਰ.ਟੀ.ਸੀ. ਫ਼ਰੀਦਕੋਟ ਵਿਖੇ 1 ਮਾਰਚ 1978 ਤੋਂ ਕੀਤੀ। ਆਪ ਦਾ ਵਿਆਹ ਸਰਬਜੀਤ ਕੌਰ ਨਾਲ 9 ਮਈ 1982 ਨੂੰ ਹੋਇਆ ਜਿਸ ਨੇ ਆਪਣੇ ਪਤੀ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਤੇ ਪਰਿਵਾਰ ਨੂੰ ਬੁਲੰਦੀਆਂ ‘ਤੇ ਪਹੁੰਚਾਇਆ। ਆਪ ਦੇ ਗ੍ਰਹਿ ਵਿਖੇ ਇਕ ਪੁੱਤਰ ਸਿਮਰਨਪਾਲ ਸਿੰਘ ਤੇ ਇਕ ਬੇਟੀ ਅਮਨਦੀਪ ਕੌਰ ਨੇ ਜਨਮ ਲਿਆ ਜਿਨ੍ਹਾਂ ਨੂੰ ਆਪ ਨੇ ਉੱਚਕੋਟੀ ਦੀ ਸਿੱਖਿਆ ਗ੍ਰਹਿ ਕਰਵਾਈ ਤੇ ਉਨ੍ਹਾਂ ਨੂੰ ਉੱਚਕੋਟੀ ਦੇ ਸੰਸਕਾਰ ਦਿੱਤੇ। ਆਪ 5 ਭੈਣ ਭਰਾ ਦਰਸ਼ਨ ਕੌਰ, ਜਸਬੀਰ ਸਿੰਘ, ਸਤਵੰਤ ਕੌਰ, ਹਰਭਜਨ ਕੌਰ ਤੇ ਦਵਿੰਦਰ ਸਿੰਘ ਸਨ। ਆਪ ਉੱਘੇ ਸਮਾਜ ਸੇਵੀ ਸਨ । ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਆਪ ਇਸ ਫ਼ਾਨੀ ਸੰਸਾਰ ਤੋਂ ਸਦਾ ਲਈ ਰੁਖ਼ਸਤ ਹੋ ਗਏ ਸਾਬਕਾ ਇੰਸਪੈਕਟਰ ਜਸਬੀਰ ਸਿੰਘ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਮਿਤੀ 11 ਅਕਤੂਬਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਦਸਮੇਸ਼ ਨਗਰ ਗਲੀ ਨੰਬਰ 3 ਅੰਮ੍ਰਿਤਸਰ ਰੋਡ ਮੋਗਾ ਵਿਖੇ ਹੋਵੇਗੀ। — ਸੁਰਿੰਦਰਪਾਲ ਸਿੰਘ
ਪਿਛਲੀ ਖ਼ਬਰ ਸਾਬਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਵਿਧਾਇਕ ਕੁਲਦੀਪ ਸਿੰਘ ਢਿੱਲੋਂ ਅਤੇ ਮਲਕੀਤ ਸਿੰਘ ਦਾਖਾ ਨੇ ਵਿਧਾਇਕ ਬਿਲਾਸਪੁਰ ਨ... ਅਗਲੀ ਖ਼ਬਰ ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਦੇ ਜ਼ੋਨਲ ਪੱਧਰੀ ਮੁਕਾਬਲਿਆਂ ਵਿਚ ਮਾਰੀਆਂ ਮੱਲਾਂ ਭੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।