09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸਹਿਕਾਰੀ ਸਭਾ ਮਨਾਵਾਂ ਦੇ ਹੋਏ ਨਵੇਂ ਕਾਰਜਾਂ ਸਬੰਧੀ ਸ਼ੁਕਰਾਨੇ ਵਜੋਂ ਕਰਵਾਇਆ ਧਾਰਮਿਕ ਸਮਾਗਮ

ਕੋਟ ਈਸੇ ਖਾਂ, 8 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਦੀ ਮਨਾਵਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਮਨਾਵਾਂ ਵਿਖੇ ਸੰਪੂਰਨ ਹੋਏ ਨਵੇਂ ਕਾਰਜਾਂ ਸਬੰਧੀ ਪ੍ਰਧਾਨ ਜਗਰਾਜ ਸਿੰਘ ਸੰਧੂ ਤੇ ਸਾਥੀ ਮੈਂਬਰਾਂ ਵੱਲੋਂ ਗ੍ਰਾਮ ਪੰਚਾਇਤ ਤੇ ਮੁਹਤਬਰ ਆਗੂਆਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਜਿਸ ਵਿੱਚ ਸੁਸਾਇਟੀ ਨਾਲ ਸੰਬੰਧਿਤ ਪਿੰਡ ਮਨਾਵਾਂ, ਲੌਂਗੀਵਿੰਡ ਤੇ ਅਟਾਰੀ ਦੇ ਮੈਂਬਰਾਂ ਤੇ ਵਸਨੀਕਾਂ ਤੋਂ ਇਲਾਵਾ ਨਗਰ ਵਾਸੀਆਂ ਸ਼ਮੂਲੀਅਤ ਕੀਤੀ। ਸਮਾਗਮ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਵਿਸ਼ੇਸ਼ ਸ਼ਿਰਕਤ ਕਰਦੇ ਹੋਏ ਜਿੱਥੇ ਮਨਾਵਾਂ ਸਹਿਕਾਰੀ ਸਭਾ ਗ੍ਰਾਮ ਪੰਚਾਇਤ ਤੇ ਇਕੱਤਰ ਲੋਕਾਂ ਨੂੰ ਸੁਸਾਇਟੀ ਵਿਖੇ ਹੋਏ ਕਾਰਜਾਂ ਦੀ ਖ਼ੁਸ਼ੀ ਵਿਚ ਕਰਵਾਏ ਧਾਰਮਿਕ ਸਮਾਗਮ ਦੀ ਵਧਾਈ ਦਿੱਤੀ, ਉੱਥੇ ਹੀ ਸੁਸਾਇਟੀ ਦੀ ਉਸਾਰੀ ਨਵੀਂ ਇਮਾਰਤ, ਇੰਟਰਲਾਕ ਟਾਈਲਾਂ ਤੇ ਨਵੇਂ ਆਏ ਖੇਤੀਬਾੜੀ ਦੇ ਸੰਦ, ਜਿਸ ਵਿਚ ਸੁਪਰ ਸੀਡਰ ਮਲਚਰ ਤੇ ਪੁਲਾਉ ਸ਼ਾਮਲ ਹਨ, ਦਾ ਉਦਘਾਟਨ ਕੀਤਾ ਗਿਆ।

ਅਜੀਤ ਡੈਸਕ 09-10-2026
ਕੋਟ ਈਸੇ ਖਾਂ, 8 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਦੀ ਮਨਾਵਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਮਨਾਵਾਂ ਵਿਖੇ ਸੰਪੂਰਨ ਹੋਏ ਨਵੇਂ ਕਾਰਜਾਂ ਸਬੰਧੀ ਪ੍ਰਧਾਨ ਜਗਰਾਜ ਸਿੰਘ ਸੰਧੂ ਤੇ ਸਾਥੀ ਮੈਂਬਰਾਂ ਵੱਲੋਂ ਗ੍ਰਾਮ ਪੰਚਾਇਤ ਤੇ ਮੁਹਤਬਰ ਆਗੂਆਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਜਿਸ ਵਿੱਚ ਸੁਸਾਇਟੀ ਨਾਲ ਸੰਬੰਧਿਤ ਪਿੰਡ ਮਨਾਵਾਂ, ਲੌਂਗੀਵਿੰਡ ਤੇ ਅਟਾਰੀ ਦੇ ਮੈਂਬਰਾਂ ਤੇ ਵਸਨੀਕਾਂ ਤੋਂ ਇਲਾਵਾ ਨਗਰ ਵਾਸੀਆਂ ਸ਼ਮੂਲੀਅਤ ਕੀਤੀ। ਸਮਾਗਮ ਵਿਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਵਿਸ਼ੇਸ਼ ਸ਼ਿਰਕਤ ਕਰਦੇ ਹੋਏ ਜਿੱਥੇ ਮਨਾਵਾਂ ਸਹਿਕਾਰੀ ਸਭਾ ਗ੍ਰਾਮ ਪੰਚਾਇਤ ਤੇ ਇਕੱਤਰ ਲੋਕਾਂ ਨੂੰ ਸੁਸਾਇਟੀ ਵਿਖੇ ਹੋਏ ਕਾਰਜਾਂ ਦੀ ਖ਼ੁਸ਼ੀ ਵਿਚ ਕਰਵਾਏ ਧਾਰਮਿਕ ਸਮਾਗਮ ਦੀ ਵਧਾਈ ਦਿੱਤੀ, ਉੱਥੇ ਹੀ ਸੁਸਾਇਟੀ ਦੀ ਉਸਾਰੀ ਨਵੀਂ ਇਮਾਰਤ, ਇੰਟਰਲਾਕ ਟਾਈਲਾਂ ਤੇ ਨਵੇਂ ਆਏ ਖੇਤੀਬਾੜੀ ਦੇ ਸੰਦ, ਜਿਸ ਵਿਚ ਸੁਪਰ ਸੀਡਰ ਮਲਚਰ ਤੇ ਪੁਲਾਉ ਸ਼ਾਮਲ ਹਨ, ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾ ਮਨਾਵਾਂ ਵਲੋਂ ਕਿਸਾਨਾਂ ਦੀ ਸਹੂਲਤ ਵਾਸਤੇ ਵਧੀਆ ਕਾਰਜ ਕੀਤੇ ਜਾ ਰਹੇ ਹਨ, ਇਸ ਤੋਂ ਇਲਾਵਾ ਸੁਸਾਇਟੀ ਦੀ ਬਿਲਡਿੰਗ ਤੇ ਵਿਹੜੇ ਨੂੰ ਵੀ ਵਧੀਆ ਬਣਾਇਆ ਗਿਆ ਹੈ, ਜਿਸ ਲਈ ਪ੍ਰਧਾਨ ਤੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸਰਪੰਚ ਤੇ ਗ੍ਰਾਮ ਪੰਚਾਇਤ ਵਲੋਂ ਪਿੰਡ ਦੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਲਕਾ ਧਰਮਕੋਟ ਵਿਚ ਹਰ ਖੇਤਰ ਵਿਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਗਈ। ਇਸ ਮੌਕੇ ਸਹਿਕਾਰੀ ਸਭਾਵਾਂ ਦੇ ਆਗੂ ਗੁਰਮੀਤ ਸਿੰਘ ਦਾਤੇਵਾਲ, ਸੁਸਾਇਟੀ ਪ੍ਰਧਾਨ ਜਗਰਾਜ ਸਿੰਘ ਮਨਾਵਾਂ, ਸਰਪੰਚ ਪਰਮਿੰਦਰ ਸਿੰਘ ਨੇ ਅੱਜ ਦੇ ਇਸ ਸਮਾਗਮ ਦੀ ਸਫਲਤਾ ਲਈ ਵਿਧਾਇਕ ਲਾਡੀ ਢੋਸ ਤੇ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਏ.ਆਰ ਰਸ਼ਪਾਲ ਸਿੰਘ, ਯਾਦਵਿੰਦਰ ਸਿੰਘ ਸਕੱਤਰ ਸਹਿਕਾਰੀ ਸਭਾ ਮਨਾਵਾਂ, ਸਵਰਨ ਸਿੰਘ ਸਕੱਤਰ, ਗੁਰਪ੍ਰੀਤ ਸਿੰਘ ਪੁਆਰ ਸਕੱਤਰ, ਸੇਵਕ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਸੰਧੂ, ਸੁਖਦੇਵ ਸਿੰਘ ਸੰਧੂ, ਭਗਵਾਨ ਸਿੰਘ ਸੰਧੂ, ਰਣਜੀਤ ਸਿੰਘ, ਜਗਮੋਹਣ ਸਿੰਘ ਸਹੋਤਾ, ਇਕਬਾਲ ਸਿੰਘ, ਰਜਿੰਦਰ ਸਿੰਘ ਖੋਸਾ, ਨਿਰਮਲ ਸਿੰਘ ਸੰਧੂ, ਰੇਸ਼ਮ ਸਿੰਘ, ਜਸਵੀਰ ਕੌਰ ਸੰਧੂ, ਪਰਮਜੀਤ ਕੌਰ ਗਿੱਲ, ਅਮਨਦੀਪ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਟੀ.ਐਲ.ਐਫ. ਸਕੂਲ ਦੀ ਤਨਵੀਰ ਕੌਰ ਨੇ ਰਾਜ ਪੱਧਰੀ ਐਥਲੈਟਿਕਸ ’ਚ ਰਚਿਆ ਸੁਨਹਿਰੀ ਇਤਿਹਾਸ ਅਗਲੀ ਖ਼ਬਰ ਸ਼ਿਆਮ ਮੰਦਰ ’ਚ ਇੰਦਰਾ ਇਕਾਦਸ਼ੀ ਮੌਕੇ ਖਾਟੂ ਵਾਲੇ ਦੇ ਨਾਮ ’ਤੇ ਭਜਨ ਸੰਧਿਆ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।